in

ਮਾੜੀ ਡਾਇਰੈਕਸ਼ਨ ਨੇ ਡੋਬਿਆ ‘ਪੰਜਾਬ ਸਿੰਘ’

‘ਪੰਜਾਬ ਸਿੰਘ’ ਇਸ ਸਾਲ ਦੀ ਪਹਿਲੀ ਫ਼ਿਲਮ ਹੈ। ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਇਸ ਫ਼ਿਲਮ ਦੀ ਕੁਲੈਕਸ਼ਨ ਰਿਪੋਰਟ ਦੱਸਦੀ ਹੈ ਕਿ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਨਾਕਾਰ ਦਿੱਤਾ। ਫ਼ਿਲਮ ਦੇ ਅਸਫ਼ਲ ਰਹਿਣ ਦੇ ਕਾਰਨਾਂ ਦੀ ਪੜਚੋਲ ਕਰੀਏ ਤਾਂ ਕਈ ਕਾਰਨ ਸਾਹਮਣੇ ਆਉਂਣਗੇ, ਪਰ ਮੋਟੋ ਤੌਰ ‘ਤੇ ਜ਼ਿਕਰ ਕਰੀਏ ਤਾਂ ਇਸ ਫ਼ਿਲਮ ਦੀ ਅਸਫ਼ਲਾ ਦਾ ਅਹਿਮ ਕਾਰਨ ਫ਼ਿਲਮ ਦਾ ਸਕਰੀਨਪਲੇ ਤੇ ਨਿਰਦੇਸ਼ਨ ਹੈ। ਫ਼ਿਲਮ ਦਾ ਵਿਸ਼ਾ ਮਾੜਾ ਨਹੀਂ, ਪਰ ਉਸ ‘ਤੇ ਫ਼ਿਲਮ ਖੜ•ੀ ਕਰਨ ‘ਚ ਹੋਈ ਗੜਬੜੀ ਹੀ ਇਸ ਦੀ ਅਸਫ਼ਲਤਾ ਦਾ ਕਾਰਨ ਬਣੀ ਹੈ।

ਨਿਰਦੇਸ਼ਕ ਤਾਜ ਦੀ ਇਸ ਪਹਿਲੀ ਫ਼ਿਲਮ ਦੀ ਕਹਾਣੀ, ਸਕਰੀਨਪਲੇ, ਸੰਵਾਦ ਤੇ ਗੀਤ ਫ਼ਿਲਮ ਦੇ ਹੀਰੋ ਗੁਰਜਿੰਦ ਮਾਨ ਨੇ ਹੀ ਲਿਖੇ ਹਨ। ਫ਼ਿਲਮ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਜ਼ਰੀਏ ਦਰਸ਼ਕਾਂ ਨੂੰ ਗੁਰਜਿੰਦ ਮਾਨ, ਕੁਲਜਿੰਦਰ ਸਿੱਧੂ, ਅਨੀਤਾ ਦੇਵਗਨ ਤੇ ਤੇਜੀ ਸੰਧੂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਉਂਝ ਅਦਾਕਾਰੀ ਪੱਖੋਂ ਅਸ਼ੀਸ਼ ਦੁੱਗਲ, ਸਾਰਥੀ ਕੇ, ਯਾਦ ਗਰੇਵਾਲ, ਸ਼ਵੇਤਾ ਗਰੋਵਰ, ਡੈਵੀ ਸਿੰਘ, ਰੁਪਿੰਦਰ ਰੂਪੀ ਤੇ ਐਨੀ ਸੇਖੋਂ ਨੇ ਵੀ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।

ਗੁਰਜਿੰਦ ਮਾਨ ਨੇ ਫ਼ਿਲਮ ਦੇ ਹੀਰੋ ਯਾਨੀਕਿ ਪੰਜਾਬ ਸਿੰਘ ਦੀ ਭੂਮਿਕਾ ਨਿਭਾਈ ਹੈ। ਪੰਜਾਬ ਸਿੰਘ ਇਕ ਆਮ ਜਿਹਾ ਮੁੰਡਾ ਹੈ, ਪਰ ਭੈਣ ਦੇ ਕਤਲ ਤੋਂ ਬਾਅਦ ਉਹ ਬਦਮਾਸ਼ਾਂ ਲਈ ਦਹਿਸ਼ਤ ਬਣ ਜਾਂਦਾ ਹੈ। ਇਸ ਐਕਸ਼ਨ ਤੇ ਡਰਾਮਾ ਜੋਨਰ ਦੀ ਫ਼ਿਲਮ ‘ਚ ਸਿੱਧੇ ਤੌਰ ‘ਤੇ ਹੀਰੋ ਤੇ ਖਲਨਾਇਕ ਦੀ ਲੜਾਈ ਹੈ। ਫ਼ਿਲਮਸਾਜ਼ੀ ਦਾ ਇਕ ਆਮ ਫ਼ਾਰਮੂਲਾ ਹੈ ਕਿ ਜੇ ਫ਼ਿਲਮ ‘ਚ ਹੀਰੋ ਨੂੰ ਵੱਡਾ ਦਿਖਾਉਣਾ ਹੈ ਤਾਂ ਉਸ ਦੇ ਸਾਹਮਣੇ ਵਿਲਨ ਵੱਡਾ ਖੜ•ਾ ਕਰ ਦਿਓ। ਆਖਰ ਵਿਲਨ ਨੂੰ ਮਾਰ ਕੇ ਜਾਂ ਉਸ ਤੋਂ ਜਿੱਤ ਕੇ ਹੀ ਹੀਰੋ, ਹੀਰੋ ਸਾਬਤ ਹੋਵੇਗਾ। ਇਸ ਫ਼ਿਲਮ ‘ਚ ਵਿਲਨ ਕੁਲਜਿੰਦਰ ਸਿੱਧੂ ਹੈ। ਲਾਲੀ ਸਰਕਾਰੀਆ ਦੇ ਰੂਪ ‘ਚ ਕੁਲਜਿੰਦਰ ਸਿੱਧੂ ਦਾ ਕੱਦ ਬਹੁਤ ਵੱਡਾ ਦਿਖਾਇਆ ਹੈ, ਉਹ ਪਹਿਲੀ ਵਾਰ ਇਕ ਵੱਖਰੇ ਕਿਰਦਾਰ ‘ਚ ਨਜ਼ਰ ਆਇਆ ਹੈ। ਪਰ ਨਿਰਦੇਸ਼ਕ ਹੀਰੋ ਪੰਜਾਬ ਸਿੰਘ ਨੂੰ ਵਿਲਨ ਅੱਗੇ ਵੱਡਾ ਕਰਨ ‘ਚ ਨਾਕਾਮਯਾਬ ਰਿਹਾ ਹੈ। ਫ਼ਿਲਮ ‘ਚ ਉਸ ਨੂੰ ਗਰੀਬਾਂ ਦਾ ਮਸੀਹਾਂ ਦੱਸਿਆ ਗਿਆ ਹੈ, ਪਰ ਸਿਰਫ਼ ਦੱਸਿਆ ਗਿਆ ਹੈ ਦਿਖਾਇਆ ਨਹੀਂ ਗਿਆ। ਨਿਰਦੇਸ਼ਕ ਭੁੱਲ ਗਿਆ ਕਿ ਸਿਨੇਮਾ ਇਨਫਰਮੇਸ਼ਨ ਨੂੰ ਵੀਜੁਅਲ ਜ਼ਰੀਏ ਦਿਖਾਉਣ ਦਾ ਮਾਧਿਅਮ ਹੈ, ਰੇਡੀਓਂ ਵਾਂਗ ਸਿਰਫ਼ ਜਾਣਕਾਰੀ ਦੇਣ ਦਾ ਨਹੀਂ। ਫ਼ਿਲਮ ਦੀ ਸ਼ੁਰੂਆਤ ਦੇ ਕੁਝ ਮਿੰਟਾਂ ਬਾਅਦ ਹੀ ਪੰਜਾਬ ਸਿੰਘ ਖੂੰਖਾਰ ਬਣ ਜਾਂਦਾ ਹੈ ਤੇ 15 ਮਿੰਟਾਂ ‘ਚ 25 ਕਤਲ ਕਰ ਦਿੰਦਾ ਹੈ। ਇਸ ਤੋਂ ਪਹਿਲਾਂ ਉਹ ਇਕ ਸਧਾਰਨ ਨੌਜਵਾਨ ਹੈ। ਉਸ ਦੇ ਸਧਾਰਨ ਤੋਂ ਖੂੰਖਾਰ ਬਣਨ ਦੇ ਸਫ਼ਰ ਨੂੰ ਨਿਰਦੇਸ਼ਕ ਵੀਜੁਅਲੀ ਦਿਖਾਉਣਾ ਭੁੱਲ ਹੀ ਗਿਆ। ਭੈਣ ਦਾ ਕਤਲ ਹੋਇਆ ਤੇ ਉਸ ਨੇ 15 ਮਿੰਟਾਂ ‘ਚ 25 ਕਤਲ ਕਰ ਦਿੱਤੇ। ਇਹ ਸਮਝ ਲਿਆ ਗਿਆ ਕਿ ਹੁਣ ਦਰਸ਼ਕ ਪੰਜਾਬ ਸਿੰਘ ਨੂੰ ਹੀਰੋ ਮੰਨ ਲੈਣਗੇ। ਗੈਂਗਸਟਰਾਂ ਦੀ ਦੁਨੀਆਂ ‘ਚ ਆ ਕੇ ਪੰਜਾਬ ਸਿੰਘ ਵੀ ਬਦਮਾਸ਼ ਬਣ ਜਾਂਦਾ ਹੈ, ਪਰ ਆਪਣੀ ਅਸਲ ਪੇਨ ਪੁੱਲ ਜਾਂਦਾ ਹੈ। ਹੀਰੋ ਹੱਥੋਂ ਨਿਰਦੇਸ਼ਕ ਕਤਲ ਤਾਂ ਬਹੁਤ ਕਰਵਾਉਂਦਾ ਹੈ, ਪਰ ਇਮੋਸ਼ਨ ਹਾਈਪ ਕਰੇਟ ਕਰਨੀ ਭੁੱਲ ਜਾਂਦਾ ਹੈ ਤਾਂ ਜੋ ਦਰਸ਼ਕ ਵੀ ਉਸ ਨੂੰ ਹੀਰੋ ਮੰਨ ਲੈਣ। ਫ਼ਿਲਮ ਦੇ ਤਕਰੀਬਨ ਹਰ ਸੀਨ• ‘ਚ ਪੰਜਾਬ ਸਿੰਘ ਹੈ, ਮਤਲਬ ਸਿੰਗਲ ਪਲਾਟ ‘ਤੇ ਫ਼ਿਲਮ ਗਲਤੀਆਂ ਕਰਦੀ ਹੋਈ ਦੌੜ ਰਹੀ ਹੈ, ਜਿਸ ਨਾਲ ਹੀਰੋ ਦਾ ਪ੍ਰਭਾਵ ਲਗਾਤਾਰ ਘੱਟਦਾ ਹੈ। ਉਦਾਹਰਣ ਦੇ ਤੌਰ ‘ਤੇ ਪਹਿਲੇ ਹਾਫ਼ ‘ਚ ਜਦੋਂ ਲਾਲੀ ਸਰਕਾਰੀਆ ‘ਤੇ ਹਮਲਾ ਕਰਨ ਤੋਂ ਬਾਅਦ ਬੌਕਸਰ ਪੰਜਾਬ ਸਿੰਘ ਤੇ ਉਸ ਦੇ ਸਾਥੀਆਂ ਨੂੰ ਪਾਰਟੀ ਕਰਦਾ ਹੈ ਤਾਂ ਉਥੇ ਆਈਟਮ ਸਾਗ ਹੈ, ਪਰ ਪੰਜਾਬ ਸਿੰਘ ਸਾਰੇ ਗੀਤ ‘ਚ ਆਈਟਮ ਗਰਲ ਨਾਲ ਨੱਚ ਰਿਹਾ ਹੈ। ਉਹ ਫ਼ਿਲਮ ਦਾ ਹੀਰੋ ਹੈ ਤੇ ਭੈਣ ਦੀ ਮੌਤ ਤੋਂ ਬਾਅਦ ਤਕਲੀਫ਼ ਹੈ, ਇਹ ਗੱਲ ਭੁੱਲ ਹੀ ਗਈ ਤੇ ਉਹ ਕਿਸੇ ਲੋਕਲ ਗੁੰਡੇ ਵਾਂਗ ਕੁੜੀ ਨਾਲ ਠੁਮਕੇ ਲਗਾ ਰਿਹਾ ਹੈ। ਇਥੇ ਕਿਸੇ ਨੂੰ ਸਰਕੀਨਪਲੇ ਦੀ ਅਹਿਮੀਅਤ ਨਜ਼ਰ ਹੀ ਨਹੀਂ ਆਈ। ਇਸ ਤਰ•ਾਂ ਦੀਆਂ ਹੋਰ ਵੀ ਬਹੁਤ ਉਦਾਹਰਨਾਂ ਹਨ ਜੋ ਦਰਸ਼ਕ ਦੀਆਂ ਭਾਵਨਾਵਾਂ ਹੀਰੋ ਨਾਲ ਜੁੜਨ ਨਹੀਂ ਦਿੰਦੀਆਂ।

ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕੇ ‘ਚ ਇਹ ਫ਼ਿਲਮ ਫ਼ਿਲਮਾਈ ਗਈ ਹੈ। ਫ਼ਿਲਮ ‘ਚ ਵੈਲਵਟ ਪੈਂਟਾਂ ਤੇ ਟੇਪਰਿਕਾਰਡ ਕਲਚਰ ਦਾ ਦੌਰ ਦਿਖਾਇਆ ਗਿਆ ਹੈ। ਭਾਵ ਫ਼ਿਲਮ ਕਰੀਬ ਤਿੰਨ ਦਹਾਕੇ ਪਹਿਲਾਂ ਦੇ ਸ਼ਹਿਰੀ ਵਾਤਾਵਰਨ ਨੂੰ ਸਿਰਜਦੀ ਹੈ। ਪੀਰੀਅਡ ਫ਼ਿਲਮ ਬਣਾਉਣ ਲਈ ਜਿਸ ਕਿਸਮ ਦੀ ਸੂਝਬੂਝ ਦੀ ਲੋੜ ਹੁੰਦੀ ਹੈ, ਉਹ ਕਿਤੇ ਦਿਖਾਈ ਨਹੀਂ ਦਿੰਦੀ ਹੈ। ਸਕਰੀਲਪਲੇ ਦੀ ਪਲੇਸਮੈਂਟ ਹੀ ਸਮੇਂ ਮੁਤਾਬਕ ਢੁਕਵੀਂ ਨਹੀਂ। ਫ਼ਿਲਮ ਆਮ ਇਨਸਾਨ ਵੱਲੋਂ ਵਧੀਕੀ ਖਿਲਾਫ਼ ਲੜਨ ਅਤੇ ਗੈਂਗਸਟਰਾਂ ਨਾਲ ਟਕਰਾਅ ਦੀ ਕਹਾਣੀ ਹੈ। ਪਤਾ ਨਹੀਂ ਕਿਉਂ ਨਿਰਦੇਸ਼ਕ ਤੇ ਲੇਖਕ ਇਹ ਗੱਲ ਭੁੱਲ ਗਏ ਕਿ ਗੈਂਗਸਟਰ ਕਲਚਰ 1990’ 92 ਤੋਂ ਬਾਅਦ ਪੁੰਗਰਦਾ ਹੈ। ਇਸ ਤੋਂ ਪਹਿਲਾਂ ਤਾਂ ਭਿੰਡਰਵਾਲੇ ਦਾ ਖੌਫ ਰਿਹਾ ਤੇ ਫਿਰ ਅੱਤਵਾਦ ਨੇ ਲੋਕਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ। ਸਮਾਂ ਸੀਮਾ ਮੁਤਾਬਕ ਫ਼ਿਲਮ ਦਾ ਵਿਸ਼ਾ ਹੀ ਬੇਸਲੈਸ ਹੋ ਗਿਆ। ਚਲੋ, ਫਿਰ ਵੀ ਫ਼ਿਲਮ ਦੇ ਹੀਰੋ ਅਤੇ ਬਾਕੀ ਕਲਾਕਾਰਾਂ ਨੇ ਉਸ ਵੇਲੇ ਮੁਤਾਬਕ ਪਹਿਰਾਵਾ ਪਾ ਲਿਆ, ਬੋਲ ਚਾਲ ਅਪਣਾ ਲਈ, ਪਰ ਫ਼ਿਲਮ ਦੇ ਫ਼ੀਮੇਲ ਕਲਾਕਾਰਾਂ ਵੇਲੇ ਨਿਰਦੇਸ਼ਕ ਭੁੱਲ ਹੀ ਗਿਆੇ ਕਿ ਉਹ ਕਿਸ ਵਕਤ ਦੀ ਫ਼ਿਲਮ ਬਣਾ ਰਹੇ ਹਨ। ਉਸ ਦੌਰ ‘ਚ ਕੁੜੀਆਂ ਦੇ ਪਹਿਰਾਵੇ ਨੂੰ ਭੁੱਲ ਹੀ ਗਏ। ਪੰਜਾਬ ਦਾ ਕਿਹੜਾ ਕਾਲਜ ਹੈ, ਜਿਥੇ ਉਸ ਵੇਲੇ ਕੁੜੀਆਂ ਜੀਨ ਸ਼ੀਨ ਪਹਿਨ ਕੇ ਜਾਂਦੀਆਂ? ਸੁਣਿਆ ਉਸ ਵੇਲੇ ਕੁੜੀਆਂ ਸਿਰ ਕੱਜ ਕੇ ਰੱਖਦੀਆਂ ਸੀ, ਪਰ…!

ਇਕ ਪਾਸੇ ਟੇਪਰਿਕਾਰਡ ਵੱਜ ਰਹੀ ਹੈ ਤੇ ਦੂਜੇ ਪਾਸੇ ਸੜਕਾਂ ‘ਤੇ ਪੇਟੀਐਮ ਦੇ ਸਟਿੱਕਰ ਲੱਗੇ ਹਨ। ਇਸ ਕਿਸਮ ਦੀਆਂ ਬੱਜਰ ਗਲਤੀਆਂ ਹੀ ਫ਼ਿਲਮ ਨੂੰ ਡੋਬਦੀਆਂ ਹਨ। ਫ਼ਿਲਮ ‘ਚ ਕੰਟੀਨਿਊਟੀ ਨਾਂ ਦੀ ਕੋਈ ਚੀਜ ਨਹੀਂ ਹੈ। ਫ਼ਿਲਮ ਦੇ ਕਲਾਈਮੈਕਸ ਨੇੜੇ ਪੰਜਾਬ ਸਿੰਘ ਘਰ ‘ਚੋਂ ਸ਼ਰਟ ਪਾ ਕੇ ਨਿਕਲਦਾ ਹੈ ਤੇ ਅਗਲੇ ਸੀਨ• ਕੋਟਪੈਟ ‘ਚ ਲੜ ਰਿਹਾ ਹੈ। ਐਕਸ਼ਨ ਸੀਨ•ਾਂ ‘ਚ ਗਿਣਦੀ ਦੇ 25 ਤੋਂ 30 ਫ਼ੈਟਰ ਹਨ, ਜੋ ਲਗਭਗ ਹਰ ਸੀਨ• ‘ਚ ਹਨ। ਐਕਸ਼ਨ ਨਿਰਦੇਸ਼ਕ ਨੇ ਉਹਨਾਂ ਦੀ ਪਲੇਸਮੈਂਟ ਬਦਲਣ ਦੀ ਲੋੜ ਵੀ ਨਹੀਂ ਸਮਝੀ। ਤਕਨੀਕੀ ਪੱਖ ਤੋਂ ਵੀ ਇਹ ਫ਼ਿਲਮ ਨਰਾਸ਼ ਕਰਦੀ ਹੈ। ਬਹੁਤ ਜਗ•ਾ ਫ਼ਿਲਮ ਡੀਫ਼ੋਕਸ ਹੈ। ਬਹੁਤ ਸਾਰੇ ਸੀਨ•ਾਂ ‘ਚ ਜੰਪ ਹੈ, ਫ਼ਿਲਮਾਂਕਣ ਦੌਰਾਨ ਸਿਨੇਮੇ ਵਾਲਾ ਬਲੌਕ ਗਾਇਬ ਹੈ। ਖਾਮੀਆਂ ਨਾਲ ਭਰੀ ਇਸ ਫ਼ਿਲਮ ‘ਚ ਜੇ ਕੁਝ ਹੈ ਤਾਂ ਉਹ ਸਿਰਫ਼ ਅਦਾਕਾਰਾਂ ਦੀ ਐਕਟਿੰਗ ਹੀ ਹੈ। ਫ਼ਿਲਮ ਦਾ ਸਭ ਤੋਂ ਵੱਧ ਫ਼ਾਇਦਾ ਕੁਲਜਿੰਦਰ ਸਿੱਧੂ ਨੂੰ ਹੋਇਆ ਹੈ, ਦਰਸ਼ਕਾਂ ਨੇ ਉਸ ਨੂੰ ਪਹਿਲੀ ਵਾਰ ਇਸ ਅੰਦਾਜ਼ ‘ਚ ਦੇਖਿਆ ਹੈ। ਪੰਜਾਬੀ ‘ਚ ਵੈਸੇ ਵੀ ਯੰਗ ਖਲਨਾਇਕਾਂ ਦੀ ਘਾਟ ਸੀ। ਗੁਰਜਿੰਦ ਮਾਨ ਨੇ ਵੀ ਆਪਣੀ ਅਦਾਕਾਰੀ ‘ਚ ਸੁਧਾਰ ਕੀਤਾ ਹੈ, ਜੋ ਦਿਖਦਾ ਵੀ ਹੈ। ਉਹ ਭਵਿੱਖ ‘ਚ ਪੰਜਾਬੀ ਦਾ ਸਫ਼ਲ ਫ਼ਿਲਮ ਅਦਾਕਾਰ ਸਾਬਤ ਹੋ ਸਕਦਾ ਹੈ।

Leave a Reply

Your email address will not be published. Required fields are marked *

ਇੰਝ ਬਣਿਆ ਸਪੋਟ ਬੁਆਏ ਤੋਂ ਫ਼ਿਲਮੀ ਹੀਰੋ ਗੁਰਜਿੰਦ ਮਾਨ

ਸੈਂਸਰ ਬੋਰਡ ਨੇ ਨਹੀਂ ‘ਪੈਡਮੈਨ’ ਨੇ ਅੱਗੇ ਪਾਏ ਹਨ ਰੌਸ਼ਨ ਪ੍ਰਿੰਸ ਦੇ ‘ਲਾਵਾਂ ਫ਼ੇਰੇ’