ਪੰਜਾਬੀ ਫ਼ਿਲਮਾਂ ਦੇ ਸ਼ੌਕੀਨ ਹੁਣ ਇਹ ਅਫ਼ਸੋਸ ਨਹੀਂ ਕਰ ਸਕਣਗੇ ਕਿ ਫ਼ਲਾਣੀ ਪੰਜਾਬੀ ਫ਼ਿਲਮ ਦੇਖਣੋ ਰਹਿ ਗਈ। ਤੁਸੀਂ ਸਿਨੇਮੇ ‘ਚ ਦੇਖੀ ਅਤੇ ਸਿਨੇਮੇ ‘ਚ ਜਾ ਕੇ ਦੇਖਣੀ ਰਹਿ ਗਈ ਹਰ ਪੰਜਾਬੀ ਫ਼ਿਲਮ ਹੁਣ ਘਰ ਬੈਠੇ ਆਪਣੀ ਟੀਵੀ ਸਕਰੀਨ ‘ਤੇ ਦੇਖ ਸਕੋਗੇ। ‘ਪੌਲ ਈ ਕਮਰਸ ਪ੍ਰਾਈਵੇਟ ਲਿਮਟਿਡ’ ਨਾਂ ਦੀ ਕੰਪਨੀ ਵੱਲੋਂ ‘ਪਟਾਰਾ’ ਨਾਂ ਦਾ ਅਜਿਹਾ ਟੀਵੀ ਚੈਨਲ ਲਾਂਚ ਕੀਤਾ ਹੈ, ਜਿਸ ‘ਤੇ ਸਾਰਾ ਦਿਨ ਨਵੀਆਂ, ਪੁਰਾਣੀਆਂ ਪੰਜਾਬੀ ਫ਼ਿਲਮਾਂ ਚੱਲਣਗੀਆਂ। ਫ਼ਿਲਮਾਂ ਦਾ ਇਹ ਸਿਲਸਿਲਾ ਸਵੇਰੇ 9 ਵਜੇ ਤੋਂ ਹੀ ਸ਼ੁਰੂ ਹੋ ਜਾਵੇਗਾ। ਫ਼ਿਲਮਾਂ ਹੀ ਨਹੀਂ ਬਲਕਿ ਫ਼ਿਲਮਾਂ ਨਾਲ ਸਬੰਧਿਤ ਪਰਦੇ ਦੇ ਉੱਤੇ ਤੇ ਪਰਦੇ ਦੇ ਪਿੱਛੇ ਵਾਲੀ ਹਰ ਜਾਣਕਾਰੀ ਵੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ। ਇਸ ਚੈਨਲ ਦੇ ਲਾਂਚ ਮੌਕੇ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਬਾਂਸਲ ਨੇ ਦੱਸਿਆ ਕਿ ਇਸ ਚੈਨਲ ਜ਼ਰੀਏ ਉਨ•ਾਂ ਦੀ ਕੋਸ਼ਿਸ਼ ਹੈ ਕਿ ਹਰ ਪੰਜਾਬੀ ਫ਼ਿਲਮਾਂ ਦਰਸ਼ਕਾਂ ਤੱਕ ਪਹੁੰਚ ਸਕੇ। ਉੱਚਾਈ ਛੂਹ ਰਹੇ ਪੰਜਾਬੀ ਸਿਨੇਮੇ ਦੀ ਬਿਹਰਤੀ ਲਈ ਇਹ ਚੈਨਲ ਆਪਣੇ ਪੱਧਰ ‘ਤੇ ਹਰ ਸੰਭਵ ਕੋਸ਼ਿਸ਼ ਕਰੇਗਾ। ਗਲੋਬਲ ਯੁੱਗ ਦੀ ਸਭ ਤੋਂ ਵੱਡੀ ਜ਼ਰੂਰਤ ਨੂੰ ਦੇਖਦਿਆਂ ਇਹ ਚੈਨਲ ਤੁਹਾਡੇ ਮੋਬਾਇਨ ਫ਼ੋਨ ‘ਤੇ ਵੀ ਉਪਲਬਧ ਕਰਵਾਇਆ ਗਿਆ ਹੈ। ਤੁਸੀਂ ਪਲੇਅਸਟੋਰ ‘ਚ ਜਾ ਕੇ ਚੈਨਲ ਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਫ਼ਿਲਮਾਂ ਦਾ ਆਨੰਦ ਲੈ ਸਕਦੇ ਹੋ। ਇਸ ਮੌਕੇ ਪੰਜਾਬੀ ਮਨੋਰੰਜਨ ਜਗਤ ਦਾ ਪਹਿਲਾ ਸੈਲੀਬ੍ਰਿਟੀ ਕਲੈਡਰ ਵੀ ਰਿਲੀਜ਼ ਕੀਤਾ ਗਿਆ। ਸਾਲ 2017 ਅਤੇ 18 ਦੇ ਇਸ ਕੈਲੰਡਰ ‘ਚ ਸਿੰਮੀ ਚਾਹਲ, ਨੀਰੂ ਬਾਜਵਾ, ਮੈਂਡੀ ਤੱਖਰ, ਬਾਦਸ਼ਾਹ, ਤਰਸੇਮ ਜੱਸੜ, ਨਿੰਜਾ ਸਮੇਤ ਕੁਝ ਹੋਰ ਚਰਚਿਤ ਚਿਹਰੇ ਸ਼ਾਮਲ ਕੀਤੇ ਗਏ ਹਨ। ਚੈਨਲ ਦੇ ਥੀਮ ਸਾਂਗ ‘ਚ ਤੁਸੀਂ ਐਮੀ ਵਿਰਕ, ਜੱਸੀ ਗਿੱਲ, ਹਾਰਡੀ ਸੰਧੂ, ਸੁਨੰਦਾ ਸ਼ਰਮਾ ਤੇ ਗਿੱਪੀ ਗਰੇਵਾਲ ਨੂੰ ਦੇਖ ਸਕਦੇ ਹੋ। #Fivewood
in News
ਪੰਜਾਬੀ ਫ਼ਿਲਮਾਂ ਦਾ ਪਟਾਰਾ ਲੈ ਕੇ ਆਇਆ ‘ਪਟਾਰਾ’ ਚੈਨਲ


