in

ਨਾਮਵਰ ਮਾਡਲ ਸਾਰਾ ਗੁਰਪਾਲ ਨੂੰ ਹੋਇਆ ਆਪਣੀ ਜੀਜੇ ਨਾਲ ਪਿਆਰ

ਪੰਜਾਬ ਦੀ ਨਾਮਵਰ ਮਾਡਲ ਸਾਰਾ ਗੁਰਪਾਲ ਨੂੰ ਆਪਣੇ ਜੀਜੇ ਨਾਲ ਪਿਆਰ ਹੋ ਗਿਆ ਹੈ। ਉਹ ਆਪਣੀ ਭੈਣ ਦੀ ਪਰਵਾਹ ਕੀਤੇ ਬਿਨਾਂ ਆਪਣੇ ਜੀਜੇ ਜੈਲੀ ‘ਤੇ ਡੁੱਲ ਗਈ ਹੈ। ਸਾਰਾ ਦਾ ਇਸ ਤਰ•ਾਂ ਆਪਣੇ ਜੀਜੇ ਨਾਲ ਇਸ਼ਕ ਲੜਾਉਣ ਉਸ ਦੀ ਭੈਣ ਦਾ ਘਰ ਤੋੜ ਸਕਦਾ ਹੈ। ਹੈਰਾਨ ਨਾ ਹੋਵੋ, ਸਾਰਾ ਗੁਰਪਾਲ ਇਸ ਤਰ•ਾਂ ਦੀ ਕੁੜੀ ਨਹੀਂ ਹੈ। ਉਹ ਇਕ ਚੰਗੇ ਪਰਿਵਾਰ ਦੀ ਪੜ•ੀ ਲਿਖੀ ਕੁੜੀ ਹੈ।
ਇਹ ਸਭ ਕੁਝ ਉਸ ਦੀ ਅਸਲ ਜ਼ਿੰਦਗੀ ‘ਚ ਨਹੀਂ ਬਲਕਿ ਫ਼ਿਲਮੀ ਜ਼ਿੰਦਗੀ ‘ਚ ਹੋਇਆ ਹੈ। ਇਹ ਸਭ ਕੁਝ ਉਸ ਦੀ ਆਉਣ ਵਾਲੀ ਫ਼ਿਲਮ ‘ਡੰਗਰ ਡਾਕਟਰ ‘ ਵਿੱਚ ਹੋਇਆ ਹੈ। 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਸਾਰਾ, ਫ਼ਿਲਮ ਦੇ ਹੀਰੋ ਰਵਿੰਦਰ ਗਰੇਵਾਲ ਯਾਨੀਕਿ ਡੰਗਰ ਡਾਕਟਰ ਜੈਲੀ ਦੀ ਸਾਲੀ ਦੀ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ‘ਚ ਜੀਜੇ, ਸਾਲੀ ਦੀ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ। ਫ਼ਿਲਮ ਦਾ ਟ੍ਰੇਲਰ ਕੁਝ ਦਿਨਾਂ ਤੱਕ ਰਿਲੀਜ਼ ਹੋ ਰਿਹਾ ਹੈ, ਉਸ ‘ਚ ਇਹ ਜੀਜੇ ਸਾਲੀ ਵਾਲਾ ਸਾਰਾ ਮਾਜਰਾ ਸਾਹਮਣੇ ਆ ਜਾਵੇਗਾ। ਸਾਰਾ ਗੁਰਪਾਲ ਦੀ ਬਤੌਰ ਹੀਰੋਇਨ ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਉਹ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ’ ਵਿੱਚ ਮਹਿਮਾਨ ਭੂਮਿਕਾ ਨਿਭਾ ਚੁੱਕੀ ਹੈ। ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਅਰਥਵ ਬਲੂਜਾ ਦੀ ਇਸ ਫ਼ਿਲਮ ‘ਚ ਦਰਸ਼ਕ ਸਾਰਾ ਦਾ ‘ਹੌਟ’ ਰੂਪ ਵੀ ਛੇਤੀ ਦੇਖਣਗੇ।

Leave a Reply

Your email address will not be published. Required fields are marked *

ਰੁਪਿੰਦਰ ਗਾਂਧੀ 2 ਤੋਂ ਬਾਅਦ ਹੁਣ ‘ਡਾਕੂਆਂ ਦਾ ਮੁੰਡਾ’ ਵਿੱਚ ਵੀ ਇੱਕਠੇ ਨਜ਼ਰ ਆਉਣਗੇ ਦੇਵ ਖਰੋੜ ਤੇ ਸੁਖਦੀਪ ਸੁੱਖ

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੇ ਕਿਰਦਾਰ ‘ਤੇ ਉਠਿਆ ਸੁਆਲ, ਪਤਨੀ ਕਰਵਾ ਸਕਦੀ ਹੈ ਮਾਮਲਾ ਦਰਜ