in

ਫ਼ਿਲਮ ਅਦਾਕਾਰ ਨਵ ਬਾਜਵਾ ਨੇ ਛੱਡੀ ਸ਼ਰਾਬ, ਬਣਿਆ ਸਰਦਾਰ

ਪੰਜਾਬੀ ਗਾਇਕ ਨਵ ਬਾਜਵਾ ਆਪਣੀ ਫ਼ਿਲਮ ‘ਕਿਰਦਾਰ ਏ ਸਰਦਾਰ’ ਵਿੱਚ ਇਕ ਅਜਿਹੇ ਕਿਰਦਾਰ ‘ਚ ਨਜ਼ਰ ਆਵੇਗਾ, ਜੋ ਲੱਖਾਂ ਨੌਜਵਾਨ ਮੁੰਡਿਆਂ ਲਈ ਪ੍ਰੇਰਣਾ ਦਾਇਕ ਸਾਬਤ ਹੋ ਸਕਦਾ ਹੈ। 29 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ‘ਚ ਉਹ ਫ਼ਤਿਹ ਨਾਂ ਦੇ ਅਜੇ ਬੌਕਸਰ ਦਾ ਕਿਰਦਾਰ ਅਦਾ ਕਰ ਰਿਹਾ ਹੈ, ਜੋ ਸ਼ਰਾਬ ਛੱਡਕੇ ਸਿੱਖੀ ਵੱਲ ਵੱਧਦਾ ਹੈ। ਉਸ ਦੀ ਜ਼ਿੰਦਗੀ ‘ਚ ਆਇਆ ਇਹ ਵੱਡਾ ਬਦਲਾਅ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਨਿਰਮਾਤਾ ਜਸਵਿੰਦਰ ਕੌਰ ਅਤੇ ਹੈਪਸ ਮਿਊਜ਼ਿਕ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਹੈ। ਫ਼ਿਲਮ ਦੀ ਕਹਾਣੀ ਵੀ ਉਨ•ਾਂ ਨੇ ਹੀ ਲਿਖੀ ਹੈ। ਜਦਕਿ ਸਕਰੀਨਪਲੇ ਤੇ ਡਾਇਲਾਗ ਕੁਦਰਤ ਪਾਲ ਦੇ ਲਿਖੇ ਹਨ। ਨਵ ਬਾਜਵਾ ਇਸ ਫ਼ਿਲਮ ਦਾ ਹੀਰੋ ਹੈ। ਆਪਣੀ ਹਰ ਫ਼ਿਲਮ ‘ਚ ਇਕ ਵੱਖਰੇ ਕਿਰਦਾਰ ‘ਚ ਨਜ਼ਰ ਆਉਣ ਵਾਲਾ ਨਵ ਇਸ ਵਾਰ ਵੀ ਪਰਦੇ ‘ਤੇ ਇਕ ਵੱਖਰਾ ਤਜ਼ਰਬਾ ਕਰਦਾ ਨਜ਼ਰ ਆਵੇਗਾ। ਦਰਸ਼ਕ ਉਸ ਨੂੰ ਇਸ ਫ਼ਿਲਮ ‘ਚ ਉਸ ਦੀ ਅਸਲ ਲੁੱਕ ਦੇ ਨਾਲ ਨਾਲ ਇਕ ਜੁਝਾਰੂ ਸਿੱਖ ਨੌਜਵਾਨ ਦੇ ਰੂਪ ‘ਚ ਵੀ ਦੇਖਣਗੇ। ਉਹ ਪਰਦੇ ‘ਤੇ ਗੁੰਡਾਗਰਦੀ ਵੀ ਕਰੇਗਾ, ਐਕਸ਼ਨ, ੁਰੁਮਾਂਸ, ਤੇ ਸਪੋਰਟਸ ਵੀ। ਸਿੱਖੀ ਉਸਦੇ ਕਿਰਦਾਰ ਦਾ ਸਭ ਤੋਂ ਵੱਡਾ ਹਿੱਸਾ ਹੋਵੇਗੀ। ਇਹ ਫ਼ਿਲਮ ਸਮੁੱਚੀ ਸਿੱਖ ਕੌਮ ਦੀ ਸ਼ਾਨ ‘ਚ ਵਾਧਾ ਕਰੇਗੀ। ਫ਼ਿਲਮ ‘ਚ ਨਵ ਨਾਲ ਕੇ ਐਸ ਮੱਖਣ, ਅਦਾਕਾਰਾ ਨੇਹਾ ਪਵਾਰ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਂਵੀਰ ਭੁੱਲਰ, ਗੁਰਪ੍ਰੀਤ ਕੌਰ ਚੱਡਾ ਤੇ ਡੌਲੀ ਬੰਿਦਰਾ ਨੇ ਅਹਮਿ ਭੂਮਕਾ ਨਭਾਈ ਹੈ। ਫ਼ਲਿਮ ਦੇ ਨਰਿਦੇਸ਼ਕ ਮੁਤਾਬਕ ਇਹ ਫ਼ਲਿਮ ਇਕ ਆਮ ਬੌਕਸਰ ਨੌਜਵਾਨ ਦੀ ਜ਼ੰਿਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ ਹੌਲੀ ਸੱਿਖੀ ਵੱਲ ਵੱਧਦੀ ਹੈ। ਫ਼ਤਹਿ ਨਾਂ ਦੇ ਇਸ ਨੌਜਵਾਨ ਦਾ ਕਰਿਦਾਰ ਨਵ ਬਾਜਵਾ ਨੇ ਅਦਾ ਕੀਤਾ ਹੈ। ਫ਼ਤਹਿ ਇਕ ਆਮ ਨੌਜਵਾਨ ਹੈ, ਜੋ ਨਸ਼ਆਿਂ ਤੇ ਹੋਰ ਸਮਾਜਕਿ ਅਲਾਮਤਾਂ ਦੇ ਖ਼ਲਾਫ਼ ਹੈ। ਰੰਿਗ ‘ਚ ਆਪਣੀ ਤਾਕਤ ਤੇ ਤਕਨੀਕ ਦਾ ਲੋਹਾ ਮੰਨਵਾਉਣ ਵਾਲੇ ਇਸ ਨੌਜਵਾਨ ਦੀ ਜ਼ੰਿਦਗੀ ‘ਚ ਇਕ ਅਜਹੀ ਤਬਦੀਲੀ ਆਉਂਦੀ ਹੈ ਕ ਿਉਹ ਦਾਡ਼ੀ, ਕੇਸ ਰੱਖ ਲੈਂਦਾ ਹੈ। ਉਸ ਦੇ ਕਰਿਦਾਰ ‘ਚ ਆਈ ਇਹ ਅਚਾਨਕ ਤਬਦੀਲੀ ਹੀ ਦਰਸ਼ਕਾਂ ਨੂੰ ਫ਼ਲਿਮਾਂ ਨਾਲ ਜੋਡ਼ ਕੇ ਰੱਖੇਗੀ। ਨਵ ਬਾਜਵਾ ਮੁਤਾਬਕ ਉਸ ਦਾ ਇਹ ਕਰਿਦਾਰ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਮੁਡ਼ ਕੇਸ ਰੱਖਣ ਲਈ ਪ੍ਰੇਰਤਿ ਕਰੇਗਾ, ਜਨਿ•ਾਂ ਸ਼ੌਕੀਨੀ ਜਾਂ ਕਸੇ ਹੋਰ ਕਾਰਨਾਂ ਲਈ ਸੱਿਖੀ ਤੋਂ ਮੂੰਹ ਮੋਡ਼ਆਿ ਸੀ। ਉਸਦਾ ਇਹ ਕਰਿਦਾਰ ਸਰਦਾਰ ਦੇ ਅਸਲ ਕਰਿਦਾਰ ਨੂੰ ਪਰਦੇ ‘ਤੇ ਪੇਸ਼ ਕਰਦਾ ਹੈ। ਫ਼ਲਿਮ ਦੀ ਟੀਮ ਮੁਤਾਬਕ ਇਸ ਪਰਵਾਰਕ ਫ਼ਲਿਮ ‘ਚ ਦਰਸ਼ਕਾਂ ਨੂੰ ਸਨੇਮੇ ਦੇ ਹਰ ਰੰਗ ਦੇਖਣ ਨੂੰ ਮਲਿਣਗੇ। ਫ਼ਲਿਮ ਜ਼ਰੀਏ ਘਰਾਂ ‘ਚ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਨੂੰ ਵੀ ਮੁੱਦਾ ਬਣਾਇਆ ਗਆਿ ਹੈ। ਇਸ ਤੋਂ ਇਲਾਵਾ ਅਰਦਾਸ ਦੇ ਮਨੁੱਖੀ ਸਰੀਰ ‘ਤੇ ਅਸਰ ਨੂੰ ਵੀ ਪਰਦੇ ‘ਤੇ ਦਰਸਾਇਆ ਗਆਿ ਹੈ।

Leave a Reply

Your email address will not be published. Required fields are marked *

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੇ ਕਿਰਦਾਰ ‘ਤੇ ਉਠਿਆ ਸੁਆਲ, ਪਤਨੀ ਕਰਵਾ ਸਕਦੀ ਹੈ ਮਾਮਲਾ ਦਰਜ

ਸਟਾਰ ਨਹੀਂ ਸਟਾਰ ਮੇਕਰ ਹੈ ਨਿਰਦੇਸ਼ਕ ਸਿਮਰਜੀਤ ਸਿੰਘ