‘ਪੱਗ ਵਾਲੀ ਸੈਲਫ਼ੀ’ ਗੀਤ ਨਾਲ ਮੁੜ ਛਾਇਆ ਪ੍ਰੀਤ ਹਰਪਾਲ 

Posted on September 27th, 2017 in Article

ਹਰਮਨ ਪਿਆਰਾ ਗਾਇਕ ਅਤੇ ਗੀਤਕਾਰ ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ‘ਪੱਗ ਵਾਲੀ ਸੈਲਫ਼ੀ’ ਨਾਲ ਹਰ ਪਾਸੇ ਛਾਇਆ ਹੋਇਆ ਹੈ। ਇਸ ਗੀਤ ‘ਚ ਪ੍ਰੀਤ ਹਰਪਾਲ ਸਰਦਾਰ ਮੁੰਡੇ ਦੇ ਰੂਪ ‘ਚ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਆਪਣੇ ਗੀਤਾਂ ਜ਼ਰੀਏ ਸਰੋਤਿਆਂ ਦਾ ਸਾਰਥਿਕ ਤੇ ਭਰਪੂਰ ਮਨੋਰੰਜਨ ਕਰਨ ਵਾਲੇ ਪ੍ਰੀਤ ਹਰਪਾਲ ਦੀ ਇਹ ਹਮੇਸ਼ਾ ਸਿਫ਼ਤ ਰਹੀ ਹੈ ਕਿ ਉਹ ਕਦੇ ਕਿਸੇ ਦੀ ਰੀਸ ਨਹੀਂ ਕਰਦਾ, ਬਲਕਿ ਹਰ ਵਾਰ ਨਵੀਆਂ ਪੈੜਾਂ ਪਾਉਂਦਾ ਹੈ। ਉਹ ਕਦੇ ਆਪਣੇ ਗੀਤਾਂ ਜ਼ਰੀਏ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰਦਾ ਹੈ, ਕਦੇ ਟੈਸ਼ਨ ਭੁਲਾ ਕੇ ਡਗੇ ਦੀ ਥਾਪ ਤੇ ਥਿਰਕੜ ਲਈ ਪ੍ਰੇਰਿਤ ਕਰਦਾ ਹੈ। ਕਦੇ ਉਹ ਅਜੌਕੀ ਆਸ਼ਕੀ ਦੀ ਗੱਲ ਕਰਦਾ ਹੈ ਅਤੇ ਕਦੇ ਨਸ਼ਿਆਂ ‘ਚ ਗਲਤਾਨ ਹੁੰਦੀ ਜਾ ਰਹੀ ਜਵਾਨੀ ਨੂੰ ਹਲੂਨਦਾ ਹੈ। ਕਦੇ ਮਾਂ ਬਾਪ ਦੇ ਤੁਰ ਜਾਣ ਦਾ ਕੰਮ ਗਮ ਅਤੇ ਇਮਾਨਦਾਰ ਬੰਦੇ ਦੀ ਆਰਥਿਕਤਾ ਅਤੇ ਕਦੇ ਹੋਰ ਸਮਾਜਿਕ ਮੁੱਦਾ, ਉਹ ਹਰ ਵਾਰ ਆਪਣੇ ਗੀਤਾਂ ਨਾਲ ਇਕ ਕਲਾਕਾਰ ਦਾ ਫ਼ਰਜ਼ ਅਦਾ ਕਰਦਾ ਹੈ। ਇਹ ਵਜ•ਾ ਹੈ ਕਿ ਉਹ ਹਰ ਵਰਗ ਦਾ ਸਾਂਝਾ ਤੇ ਹਰਮਨ ਪਿਆਰਾ ਗਾਇਕ ਹੈ। ਉਸ ਦੇ ਗੀਤਾਂ ‘ਚ ਕਦੇ ਲੱਚਰਤਾ ਨਹੀਂ ਹੁੰਦੀ, ਉਹ ਹਮੇਸ਼ਾ ਉਹੀ ਗਾਉਂਦਾ ਹੈ, ਉਸ ਤਰ•ਾਂ ਦੀ ਹੀ ਵੀਡੀਓ ਬਣਾਉਂਦਾ ਹੈ ਜੋ ਉਹ ਖੁਦ ਆਪਣੇ ਪਰਿਵਾਰ ਨਾਲ ਬੈਠਕੇ ਦੇਖ ਸਕੇ। ਉਸ ਦਾ ਇਹ ਤਾਜਾ ਗੀਤ ‘ਪੱਗ ਵਾਲੀ ਸੈਲਫ਼ੀ’ ਇਸ ਗੱਲ ਦੀ ਗਵਾਹੀ ਹੈ। ਨਾਮਵਰ ਮਿਊਜ਼ਿਕ ਕੰਪਨੀ ‘ਟੀ ਸੀਰੀਜ’ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਪਰਗਟ ਕੋਟਗੁਰੂ ਦਾ ਲਿਖਿਆ ਹੈ, ਜਦਕਿ ਸੰਗੀਤ ਦਿੱਤਾ ਹੈ ਬੀਟ ਮਨਿਸਟਰ ਨੇ। ਪ੍ਰੀਤ ਹਰਪਾਲ ਬੇਸ਼ੱਕ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦਾ ਹੈ, ਪਰ ਚੰਗਾ ਗੀਤ ਮਿਲਣ ‘ਤੇ ਉਹ ਉਸ ਨੂੰ ਗਾਉਣ ਤੋਂ ਗੁਰੇਜ਼ ਨਹੀਂ ਕਰਦਾ। ਉਸ ਦਾ ਹਰ ਗੀਤ ਸਮਕਾਲੀਆਂ ਲਈ ਚੁਣੌਤੀ ਬਣ ਉੱਭਰਦਾ ਹੈ। ਉਸ ਨੇ ਕਦੇ ਵੀ ਇਕ ਸਟਾਇਲ ਨਹੀਂ ਅਪਣਾਇਆ। ਜੇ ਉਹ ‘ਬਲੈਕ ਸੂਟ’ ਗੀਤ ਨਾਲ ਹਿੱਟ ਹੁੰਦਾ ਹੈ ਤਾਂ ਉਹ ‘ਮਾਪੇ ਕਹਿੰਦੇ ਜੱਜ ਬਣਨਾ’ ਤੇ ‘ਨਸ਼ਾ’ ਵਰਗੇ ਗੀਤਾਂ ਨਾਲ ਅਜੌਕੀ ਪੀੜ•ੀ ਦੀ ਸਾਇਕੀ ਦੀ ਵੀ ਗੱਲ ਕਰਦਾ ਹੈ। ‘ਮਾਂ’ ਗੀਤ ਜ਼ਰੀਏ ਉਹ ਪੰਜਾਬੀ ਗਾਇਕੀ ਦੇ ਸਰਵਣ ਪੁੱਤ ਵਜੋਂ ਉਭਰਦਾ ਹੈ। ਬੇਸ਼ੱਕ ਉਹ ਆਪਣੇ ਗੀਤਾਂ ‘ਚ ‘ਅਰਬਨ ਲੁੱਕ’ ਵਿੱਚ ਦਿਖਾਈ ਦਿੰਦਾ ਹੈ, ਪਰ ਉਸ ਦੇ ਨੇੜਲੇ ਜਾਣਦੇ ਹਨ ਕਿ ਉਹ ਦਿਲੋਂ ਨਿਰ•ਾ ‘ਦੇਸੀ’ ਹੈ। ਉਹ ਕਦਰ ਕਰਨ ਤੇ ਕਰਾਉਣ ‘ਚ ਵਿਸ਼ਵਾਸ਼ ਰੱਖਦਾ ਹੈ। ਇਹੀ ਕਾਰਨ ਹੈ ਕਿ ਉਹਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਤੋਂ ਕਰੋੜਾਂ ‘ਚ ਬਦਲ ਰਹੀ ਹੈ। ਉਹ ਕਦੇ ਵੀ ਆਪਣੇ ਗੀਤ ਨੂੰ ਹਿੱਟ ਸਾਬਤ ਕਰਨ ਲਈ ਸੋਸ਼ਲ ਮੀਡੀਆ ਦੇ ਹੱਥਕੰਡੇ ਨਹੀਂ ਅਪਣਾਉਂਦਾ। ਗੀਤ ਰਿਲੀਜ਼ ਕਰਨ ਤੋਂ ਬਾਅਦ ਉਹ ਸਾਰਾ ਦਿਨ ਯੂ ਟਿਊਬ ‘ਤੇ ਵਿਊਜ਼ ਦੀ ਗਿਣਤੀ ਕਰਨ ਦੀ ਬਜਾਏ ਅਗਲੇ ਗੀਤ ਦੀ ਤਿਆਰੀ ‘ਚ ਜੁਟ ਜਾਂਦਾ ਹੈ। ਇਹੀ ਉਸ ਦੀ ਸਫ਼ਲਤਾ ਦਾ ਰਾਜ਼ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?