ਪਹਿਲੀ ਫ਼ਿਲਮ ‘ਲਵ ਯੂ ਬੇਬੇ’ ਦੀ ਸ਼ੂਟਿੰਗ ਦਸੰਬਰ ‘ਚ ਸ਼ੁਰੂ ਹੋਣ ਜਾ ਰਹੀ ਹੈ। ਅਗਲੇ ਸਾਲ 2018 ‘ਚ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਪ੍ਰੇਮ ਸਿੱਧੂ ਡਾਇਰੈਕਟ ਕਰਨਗੇ। ਬਤੌਰ ਐਸੋਸੀਏਟ ਡਾਇਰੈਕਟ ‘ਜੋਰਾ 10 ਨੰਬਰੀਆ’, ‘ਸਾਡਾ ਹੱਕ’, ‘ਯੋਧਾ’ ਅਤੇ ‘ਸਰਦਾਰ ਸਾਹਬ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਪ੍ਰੇਮ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਨਿਰਮਾਤਾ ਸੁਦੇਸ਼ ਠਾਕੁਰ ਅਤੇ ਤਰਸੇਮ ਕੌਸ਼ਲ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਪਾਲੀ ਭੁਪਿੰਦਰ ਸਿੰਘ ਨੇ ਲਿਖੇ ਹਨ। ਇਹ ਫ਼ਿਲਮ ਆਪਣੇ ਕਿਸਮ ਦੀ ਪਹਿਲੀ ਸਟਾਇਰੀਕਲ ਫ਼ਿਲਮ ਹੋਵੇਗੀ, ਜਿਸ ਵਿੱਚ ਮਾਵਾਂ ਪੁੱਤਾਂ ਤੇ ਨੂੰਹਾਂ ਦੇ ਰਿਸ਼ਤੇ ਵਿੱਚ ਪਈਆਂ ਸਵਾਰਥ ਦੀਆਂ ਤਰੇੜਾਂ ਨੂੰ ਕੌਮਿਕ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਫ਼ਿਲਮ ‘ਚ ਨਾਮਵਰ ਕਲਾਕਾਰਾਂ ਤੋਂ ਇਲਾਵਾ ਕੁਝ ਨਵੇਂ ਚਿਹਰਿਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਫ਼ਿਲਮ ਦਾ ਪਹਿਲਾ ਪੋਸਟਰ, ਰਿਲੀਜ਼ ਡੇਟ, ਸਟਾਰ ਕਾਸਟ ਤੇ ਹੋਰ ਵੇਰਵੇ ਛੇਤੀ ਅਨਾਊਂਸ ਕੀਤੇ ਜਾਣਗੇ।
in News
ਜੇ ਬੀ ਮੂਵੀ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ‘LUB JU ਬੇਬੇ’ ਦੀ ਸ਼ੂਟਿੰਗ ਦਸੰਬਰ ‘ਚ, ਪ੍ਰੇਮ ਸਿੱਧੂ ਹੈ ਡਾਇਰੈਕਟਰ


