ਐਮੀ ਵਿਰਕ ਦੀ ਫ਼ਿਲਮ ‘ਨਿੱਕਾ ਜ਼ੈਲਦਾਰ 2’ ਸਫ਼ਲਤਾ ਦਾ ਇਤਿਹਾਸ ਦੁਹਰਾਉਂਦੀ ਹੋਈ ਦੂਜੇ ਹਫ਼ਤੇ ‘ਚ ਸ਼ਾਮਲ ਹੋ ਗਈ ਹੈ। ਫ਼ਿਲਮ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ‘ਚ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬੇਸ਼ੱਕ ਫ਼ਿਲਮ ਨੂੰ ਲੈ ਕੇ ਕੁਝ ਨਾਂਹ ਪੱਖੀ ਰੀਵਿਊ ਵੀ ਸਾਹਮਣੇ ਆਏ ਹਨ, ਪਰ ਫ਼ਿਲਮ ਦੀ ਕੁਲੈਕਸ਼ਨ ਦੱਸਦੀ ਹੈ ਕਿ ਬਹੁ ਗਿਣਤੀ ਦਰਸ਼ਕਾਂ ਨੇ ਇਸ ਨੂੰ ਹਾਂ ਪੱਖੀ ਹੁੰਗਾਰਾ ਹੀ ਦਿੱਤਾ ਹੈ। ‘ਨਿੱਕਾ ਜ਼ੈਲਦਾਰ 1’ ਨੇ ਵੀ ਇਸੇ ਤਰ•ਾਂ ਬਾਕਸ ਆਫ਼ਸ ਦੇ ਪੁਰਾਣੇ ਰਿਕਾਰਡ ਤੋੜਦਿਆਂ ਨਵੇਂ ਰਿਕਾਰਡ ਸਿਰਜੇ ਸਨ। ਇਸ ਦੀ ਸਫ਼ਲਤਾ ਨੇ ਹੀ ਫ਼ਿਲਮ ਦੀ ਟੀਮ ਨੂੰ ਇਸ ਦਾ ਸੀਕੁਅਲ ਬਣਾਉਣ ਲਈ ਪ੍ਰੇਰਿਤ ਕੀਤਾ ਸੀ।
ਹੁਣ ਇਸ ਸੀਕੁਅਲ ਦੀ ਸਫ਼ਲਤਾ ਨੇ ਮੁੜ ਇਹ ਸਾਬਤ ਕਰ ਦਿੱਤਾ ਹੈ ਕਿ ਕਿਸੇ ਫ਼ਿਲਮ ਦੀ ਸਫ਼ਲਤਾ ਲਈ ਫ਼ਿਲਮ ਦੀ ਟੀਮ ਦਾ ਆਪਸੀ ਤਾਲਮੇਲ ਤੇ ਸੂਝਬੂਝ ਹੋਣਾ ਬੇਹੱਦ ਜ਼ਰੂਰੀ ਹੈ। ਬੇਸ਼ੱਕ ਫ਼ਿਲਮ ਹਮੇਸ਼ਾ ਫ਼ਿਲਮ ਦੀ ਸਟਾਰ ਕਾਸਟ ਦੀ ਹੀ ਵੱਜਦੀ ਹੈ, ਪਰ ਫ਼ਿਲਮ ਦੀ ਸਫ਼ਲਤਾ ‘ਚ ਅਹਿਮ ਰੋਲ ਉਨ•ਾਂ ਲੋਕਾਂ ਦਾ ਵੀ ਹੁੰਦਾ ਹੈ, ਜੋ ਪਰਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ। ‘ਨਿੱਕਾ ਜ਼ੈਲਦਾਰ 2’ ਦੀ ਸਫਲਤਾ ਲਈ ਜਿਥੇ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਰਾਣਾ ਰਣਬੀਰ, ਬਨਿੰਦਰ ਬਨੀ, ਪ੍ਰਕਾਸ਼ ਗਾਧੂ ਤੇ ਗੁਰਮੀਤ ਸਾਜਣ ਸਮੇਤ ਬਾਕੀ ਟੀਮ ਦੀ ਮਿਹਨਤ ਹੈ, ਉਥੇ ਇਸ ਫ਼ਿਲਮ ਦੀ ਸਫ਼ਲਤਾ ‘ਚ
ਫ਼ਿਲਮ ਦੇ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ, ਨਿਰਦੇਸ਼ਕ ਸਿਮਰਜੀਤ ਸਿੰਘ, ਲੇਖਕ ਜਗਦੀਪ ਸਿੰਘ ਸਿੱਧੂ ਤੇ ਡਿਸਟੀਬਿਊਟਰ ਮੁਨੀਸ਼ ਸਾਹਨੀ ਦਾ ਵੱਡਾ ਹੱਥ ਹੈ। ਇਨ•ਾਂ ਚਾਰਾਂ ਤੋਂ ਬਿਨਾਂ ਫ਼ਿਲਮ ਦੀ ਸਫ਼ਲਤਾ ਮੁਮਕਿਨ ਨਹੀਂ ਸੀ।
ਇਨ•ਾਂ ਦੇ ਆਪਸੀ ਤਾਲਮੇਲ, ਤਜਰਬੇ ਤੇ ਸਮਝ ਨੇ ਹੀ ਇਸ ਫ਼ਿਲਮ ਨੂੰ ਸਫ਼ਲ ਬਣਾਇਆ। ਨੌਜਵਾਨ ਫ਼ਿਲਮ ਪ੍ਰੋਡਿਊਸਰ ਅਮਨੀਤ ਸ਼ੇਰਸਿੰਘ ਕਾਕੂ ਕੁਝ ਸਾਲ ਪਹਿਲਾਂ ਹੀ ਇਸ ਇੰਡਸਟਰੀ ਨਾਲ ਜੁੜਿਆ ਹੈ। ‘ਕਬੱਡੀ ਇਕ ਮੁਹੱਬਤ’, ‘ਬੁਰ•ਰਾ’ ਤੇ ‘ਨਿੱਕਾ ਜ਼ੈਲਦਾਰ’ ਵਰਗੀਆਂ ਸਫ਼ਲ ਫ਼ਿਲਮਾਂ ਬਣਾਉਣ ਤੋਂ ਬਾਅਦ ਉਸ ਨੇ ‘ਨਿੱਕਾ ਜ਼ੈਲਦਾਰ 2’ ਦਾ ਨਿਰਮਾਣ ਕੀਤਾ। ਆਪਣੇ ਕੰਮ ਨੂੰ ਲੈ ਕੇ ਬੇਹੱਦ ਇਮਾਨਦਾਰ ਅਮਨੀਤ ਹਮੇਸ਼ਾ ਆਪਣੀ ਟੀਮ ‘ਤੇ ਵਿਸ਼ਵਾਸ ਕਰਕੇ ਚੱਲਦਾ ਹੈ। ਹੋਰਾਂ ਫ਼ਿਲਮ ਪ੍ਰੋਡਿਊਸਰਾਂ ਵਾਂਗ ਉਹ ਕਦੇ ਵੀ ਫ਼ਿਲਮ ਦੇ ਸਬਜੈਕਟ ਜਾਂ ਹੋਰ ਮਾਮਲਿਆਂ ‘ਚ ਦਖ਼ਲ ਅੰਦਾਜ਼ੀ ਨਹੀਂ ਕਰਦਾ। ਇਹੀ ਵਜ•ਾ ਹੈ ਕਿ ਉਹ ਪੰਜਾਬੀ ਦਾ ਸਫ਼ਲ ਪ੍ਰੋਡਿਊਸਰ ਸਾਬਤ ਹੋ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਵੀ ਆਪਣੀ ਕੰਮ ਪ੍ਰਤੀ ਲਗਨ ਕਾਰਨ ਮਸ਼ਹੂਰ ਹੈ। ਸਿਮਰ ਪੰਜਾਬੀ ਦਰਸ਼ਕਾਂ ਦੀ ਰਮਜ਼ ਨੂੰ ਖੂਬ ਪਹਿਚਾਣਦਾ ਹੈ। ਉਸ ਨੂੰ ਪਤਾ ਹੈ ਕਿ ਪੰਜਾਬੀ ਦਰਸ਼ਕ ਉਸ ਤੋਂ ਕੀ ਆਸ ਕਰਦੇ ਹਨ। ਇਸ ਫ਼ਿਲਮ ਨਾਲ ਉਹ ਇਕ ਵਾਰ ਫਿਰ ਸਫ਼ਲ ਨਿਰਦੇਸ਼ਕ ਸਾਬਤ ਹੋਇਆ ਹੈ। ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਲੇਖਕ ਜਗਦੀਪ ਸਿੰਘ ਸਿੱਧੂ ਦੀ ਸਕਰਿਪਟ ਨੇ ਇਸ ਫ਼ਿਲਮ ਦੀ ਸਫ਼ਲਤਾ ‘ਚ ਅਹਿਮ ਯੋਗਦਾਨ ਪਾਇਆ ਹੈ। ਜਗਦੀਪ ਦੇ ਕੈਰੀਅਰ ਦੀ ਅਜੇ ਸ਼ੁਰੂਆਤ ਹੋਈ ਹੈ, ਪਰ ਉਸ ਨੇ ਇਸ ਫ਼ਿਲਮ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਲੰਮੀ ਰੇਸ ਦਾ ਘੋੜਾ ਹੈ। ਰਾਜਸਥਾਨ ਦਾ ਜੰਮਪਲ ਇਹ ਮੁੰਡਾ ਲਗਾਤਾਰ ਪੰਜਾਬੀ ਦਰਸ਼ਕਾਂ ਦੇ ਟੇਸਟ ਨਾਲ ਤਜਰਬੇ ਕਰ ਰਿਹਾ ਹੈ। ਫ਼ਿਲਮ ਤਿਆਰ ਕਰਨ ਤੋਂ ਬਾਅਦ ਸਭ ਤੋਂ ਸਿਰਦਰਦੀ ਵਾਲਾ ਤੇ ਅਹਿਮ ਕੰਮ ਹੁੰਦਾ ਹੈ ਉਸ ਨੂੰ ਸਹੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਉਣਾ ਤੇ ਇਹ ਕੰਮ ਮੁਨੀਸ਼ ਸਾਹਨੀ ਤੋਂ ਬਿਨਾਂ ਸੰਭਵ ਨਹੀਂ ਸੀ। ਮੁਨੀਸ਼ ਸਾਹਨੀ ਨਾ ਸਿਰਫ਼ ਇਸ ਫ਼ਿਲਮ ਦਾ ਡਿਸਟੀਬਿਊਟਰ ਵੀ ਹੈ, ਪਰ ਇਸ ਪ੍ਰਾਜੈਕਟ ਨੂੰ ਡਿਜ਼ਾਈਨ ਕਰਨ ‘ਚ ਸਾਹਨੀ ਨੇ ਚੁੱਪ ਚੁਪੀਤੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੇ ਪੰਜਾਬ ਸਰਕਟ ‘ਚ 847 ਸ਼ੋਅ ਅਤੇ ਇੰਡੀਆ ‘ਚ 1000 ਹਜ਼ਾਰ ਸ਼ੋਅ ਲੱਗੇ ਸਨ। ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਿਸੇ ਪੰਜਾਬੀ ਫ਼ਿਲਮ ਨੂੰ ਏਨੇ ਸ਼ੋਅ ਮਿਲੇ ਹੋਣ।
ਸੋ ਇਸ ਫ਼ਿਲਮ ਦੀ ਸਫ਼ਲਤਾ ਨੇ ਇਹ ਦੁਹਰਾਇਆ ਹੈ ਕਿ ਫ਼ਿਲਮ ਦੀ ਸਫ਼ਲਤਾ ਦੀ ਆਸ ਰੱਖਣ ਤੋਂ ਪਹਿਲਾਂ ਫ਼ਿਲਮ ਬਣਾਉਣ ਲੱਗਿਆ ਨੀਅਤ ਦਾ ਸਾਫ਼ ਹੋਣਾ, ਵਿਉਂਤਬੰਦੀ ਅਤੇ ਇਕ ਦੂਜੇ ‘ਤੇ ਭਰੋਸਾ ਹੋਣਾ ਲਾਜ਼ਮੀ ਹੈ। ਇਸ ਟੀਮ ਵੱਲੋਂ ਹੁਣ ਛੇਤੀ ਹੀ ਅਗਲੀ ਫ਼ਿਲਮ ਦਾ ਐਲਾਨ ਕੀਤਾ ਜਾ ਰਿਹਾ ਹੈ।
‘ਨਿੱਕਾ ਜ਼ੈਲਦਾਰ 2’ ਦੀ ਸਫ਼ਲਤਾ ਪਿੱਛੇ ਇਨ•ਾਂ ਚਾਰ ਸਖ਼ਸੀਅਤਾਂ ਦੀ ਹੈ ਅਹਿਮ ਭੂਮਿਕਾ


