ਪੰਜਾਬੀ ਦੇ ਨਾਮਵਰ ਲੇਖਕ, ਅਦਾਕਾਰ ਤੇ ਕਾਮੇਡੀਅਨ ਰਾਣਾ ਰਣਬੀਰ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਆਸੀਸ’ ਅਗਲੇ ਸਾਲ 22 ਜੂਨ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਰਾਣਾ ਰਣਬੀਰ ਨੇ ਖੁਦ ਲਿਖੇ ਹਨ। ਇਹ ਫ਼ਿਲਮ ਨਿਰੋਲ ਰੂਪ ‘ਚ ਪਰਿਵਾਰ, ਮਨੋਰੰਜਨ ਤੇ ਅਰਥ ਭਰਪੂਰ ਹੋਵੇਗੀ। ਫ਼ਿਲਮ ਦਾ ਟਾਈਟਲ ਇਹ ਇਸ਼ਾਰਾ ਕਰ ਰਿਹਾ ਹੈ ਕਿ ਇਸ ਫ਼ਿਲਮ ‘ਚ ਮਨੁੱਖੀ ਰਿਸ਼ਤਿਆਂ, ਆਪਸੀ ਸਾਂਝ ਤੇ ਇਨਸਾਨੀ ਦੁਆ ਦੀ ਗੱਲ ਹੋਵੇਗੀ। ਫ਼ਿਲਮ ਦੀ ਟੈਗ ਲਾਈਨ ਹੈ ‘ਜੋ ਆਪ ਸੋਨਾ ਹੁੰਦਾ ਹੈ, ਉਸ ਨੂੰ ਗਹਿਣਿਆਂ ਦੀ ਲੋੜ ਨਹੀਂ’। ਇਹ ਫ਼ਿਲਮ ਸੁਤੰਸ਼ਟੀ, ਸਬਰ, ਭਰੋਸੇ ਤੇ ਮੋਹ ਦੇ ਅਰਥ ਪੇਸ਼ ਕਰੇਗੀ। ਜਿਸ ਕੋਲ ਆਸੀਸ ਹੋਵੇ, ਉਸ ਕੋਲ ਦੁਨੀਆਂ ਭਰ ਦੇ ਖਜ਼ਾਨੇ ਹੁੰਦੇ ਹਨ।
ਪੰਜਾਬੀ ਦੇ ਕਈ ਨਵੇਂ ਅਤੇ ਪੁਰਾਣੇ ਕਲਾਕਾਰਾਂ ਦਾ ਸੁਮੇਲ ਇਸ ਫ਼ਿਲਮ ਦੀ ਸ਼ੂਟਿੰਗ ਮਾਨਸਾ, ਧੂਰੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ‘ਚ ਹੋਵੇਗੀ। ‘ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ, ਜ਼ਿੰਦਗੀ ਜ਼ਿੰਦਾਬਾਦ ਅਤੇ ਬਸੰਤ ਫ਼ਿਲਮਸ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਰਾਣਾ ਰਣਬੀਰ ਸਮੇਤ ਲਵਪ੍ਰੀਤ ਸੰਧੂ ਲੱਕੀ ਅਤੇ ਬਲਦੇਵ ਸਿੰਘ ਬਾਠ ਹਨ।
in News
22 ਜੂਨ 2018 ਨੂੰ ਰਿਲੀਜ਼ ਹੋਵੇਗੀ ਰਾਣਾ ਰਣਬੀਰ ਦੀ ‘ਆਸੀਸ’


