in

ਗੀਤਕਾਰ ਤੇ ਪੇਸ਼ਕਾਰ ਬੰਟੀ ਬੈਂਸ ਦੀ ਗੱਡੀ ਭੰਨੀ, ਕੁਝ ਮਹੀਨੇ ਪਹਿਲਾਂ ਲਈ ਸੀ ਨਵੀਂ ਆਡੀ

ਕੁਝ ਸ਼ਰਾਰਤੀ ਅਨਸਰਾਂ ਨੇ ਪ੍ਰਸਿੱਧ ਪੰਜਾਬੀ ਗੀਤਕਾਰ ਬੰਟੀ ਬੈਂਸ ਦੀ ਗੱਡੀ ਭੰਨ ਦਿੱਤੀ। ਬੰਟੀ ਬੈਂਸ ਆਪਣੀ ਪਤਨੀ ਨਾਲ ਸ਼ਨੀਵਾਰ ਤੜਕੇ ਫਿਲਮ ਦੇਖ ਕੇ ਤੇ ਡਿਨਰ ਕਰਕੇ ਘਰ ਪਰਤੇ ਸਨ ਤੇ ਆ ਕੇ ਉਹ ਸੌਂ ਗਏ। ਜਦੋਂ ਦੁਪਹਿਰ 12 ਵਜੇ ਉਨ੍ਹਾਂ ਦੇ ਬੱਚੇ ਤੇ ਬਾਕੀ ਪਰਿਵਾਰ ਪਿੰਡੋਂ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਆ ਕੇ ਦੱਸਿਆ ਕਿ ਹੇਠਾਂ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।
ਜਦੋਂ ਉਨ੍ਹਾਂ ਨੇ ਹੇਠਾਂ ਜਾ ਕੇ ਦੇਖਿਆ ਤਾਂ ਗੱਡੀ ਦਾ ਬੋਨਟ, ਸ਼ੀਸ਼ੇ, ਲਾਈਟਾਂ, ਛੱਤ, ਸਾਈਡਾਂ ਹਰ ਪਾਸਿਓਂ ਗੱਡੀ ਭੰਨੀ ਹੋਈ ਸੀ। ਇਸ ਦੇ ਨੁਕਸਾਨ ਦਾ ਖਰਚ ਲਗਭਗ 10-12 ਲੱਖ ਰੁਪਏ ਬਣਦਾ ਹੈ।


ਬੰਟੀ ਬੈਂਸ ਨੇ ਮਹੀਨਾ ਪਹਿਲਾਂ ਹੀ ਆਡੀ ਏ 4 ਗੱਡੀ ਖਰੀਦੀ ਹੈ। ਘਟਨਾ ਤੋਂ ਬਾਅਦ ਬੰਟੀ ਬੈਂਸ ਨੇ ਆਂਸਲ ਔਰਚਿਡ ਕਾਊਂਟੀ ਤੇ ਸਟਾਰ ਫੈਸੀਲਿਟੀਸ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੂੰ ਉਹ ਹਰ ਮਹੀਨੇ ਸਕਿਓਰਿਟੀ ਤੇ ਸੀ. ਸੀ. ਟੀ. ਵੀ. ਕੈਮਰਿਆਂ ਲਈ ਪੈਸੇ ਵੀ ਭਰਦੇ ਹਨ।ਗੱਲਬਾਤ ਦੌਰਾਨ ਸੁਸਾਇਟੀ ਨੇ ਸਿੱਧੇ ਮੂੰਹ ਕੋਈ ਜਵਾਬ ਨਹੀਂ ਦਿੱਤਾ, ਜਿਸ ਦੇ ਚਲਦਿਆਂ ਬੰਟੀ ਬੈਂਸ ਨੇ ਸੁਸਾਇਟੀ ਵਾਲਿਆਂ ਖਿਲਾਫ ਥਾਣਾ ਸਦਰ ਖਰੜ ਵਿਖੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਗੱਡੀ ਦੇ ਉਪਰ ਵੀ ਕੈਮਰਾ ਹੈ ਪਰ ਉਹ ਚੱਲ ਨਹੀਂ ਰਿਹਾ ਸੀ।ਬੰਟੀ ਬੈਂਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਹੈ ਪਰ ਜਿਸ ਤਰ੍ਹਾਂ ਨਾਲ ਗੱਡੀ ਨੁਕਸਾਨੀ ਗਈ ਹੈ, ਉਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਕਿਸੇ ਨੇ ਪੂਰੀ ਪਲਾਨਿੰਗ ਨਾਲ ਇਸ ਨੂੰ ਅੰਜਾਮ ਦਿੱਤਾ ਹੈ।​​​​​​​​​​​​​​

Leave a Reply

Your email address will not be published. Required fields are marked *

22 ਜੂਨ 2018 ਨੂੰ ਰਿਲੀਜ਼ ਹੋਵੇਗੀ ਰਾਣਾ ਰਣਬੀਰ ਦੀ ‘ਆਸੀਸ’

‘ਸਰਦਾਰ ਮੁਹੰਮਦ’ ਜ਼ਰੀਏ ਪੰਜਾਬੀ ਸਿਨੇਮੇ ‘ਚ ਪੈਰ ਪੱਕੇ ਕਰੇਗਾ ਤਰਸੇਮ ਜੱਸੜ