ਅਦਾਕਾਰੀ ਦੇ ਅਖਾੜੇ ‘ਚ ‘ਭਲਵਾਨੀ’ ਕਰਨ ਲਈ ਤਿਆਰ ਰਣਜੀਤ ਬਾਵਾ

Posted on October 23rd, 2017 in Fivewood Special

ਪੰਜਾਬੀ ਗਾਇਕੀ ਦੇ ਖ਼ੇਤਰ ‘ਚ ਰਣਜੀਤ ਬਾਵਾ ਉਹ ਨਾਂ ਹੈ ਜੋ ਅਛਪੋਲੇ ਜਿਹੇ ਨਹੀਂ ਬਲਕਿ ਘਿਸ ਘਿਸ ਕੇ ਸਫ਼ਲਤਾ ਦੀ ਪੌੜੀ ਚੜਿ•ਆ ਹੈ। ਇਹ ਉਸਦੀ ਵਰਿ•ਆ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਸੰਗੀਤ ਜਗਤ ‘ਚ ਉਸ ਦੇ ਨਾਂ ਦੀ ਤੂਤੀ ਬੋਲਦੀ ਹੈ। ਉਹ ਪੰਜਾਬੀ ਆਲਮ ਦਾ ਸਤਿਕਾਰਤ ਗਾਇਕ ਹੈ, ਜੋ ਹੁਣ ਅਦਾਕਾਰੀ ਵੱਲ ਵੀ ਬਹੁੜਿਆ ਹੈ। ਉਹ ਭਾਵੇਂ ਹੁਣ ਤੱਕ ਤਿੰਨ ਵੱਡੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ, ਪਰ ਉਸਦੇ ਅਦਾਕਾਰੀ ਸਫ਼ਰ ਦੀ ਅਸਲ ਸ਼ੁਰੂਆਤ ਹੁਣ ਪੰਜਾਬੀ ਫ਼ਿਲਮ ‘ਭਲਵਾਨ ਸਿੰਘ’ ਨਾਲ ਹੋਵੇਗੀ। ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਫ਼ਿਲਮ ‘ਸਰਵਣ’, ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫ਼ਿਲਮ ‘ਤੂਫ਼ਾਨ ਸਿੰਘ’ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿੱਚ ਉਹ ਆਪਣੇ ਹਿੱਸੇ ਆਇਆ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਭਾਵੇ ਕਾਮਯਾਬ ਰਿਹਾ ਹੈ, ਪਰ ‘ਭਲਵਾਨ ਸਿੰਘ’ ਉਸ ਦਾ ਆਖਰੀ ਇਮਿਤਹਾਨ ਹੋਵੇਗੀ। ਇਹ ਫ਼ਿਲਮ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਤੌਰ ਹੀਰੋ ਸਥਾਪਤ ਕਰੇਗੀ। ਫ਼ਿਲਮ ਦੇ ਟ੍ਰੇਲਰ ਤੇ ਸੰਗੀਤ ਨੂੰ ਮਿਲ ਰਹੇ ਹੁੰਗਾਰੇ ਨੇ ਭਾਵੇ ਉਸ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ, ਪਰ ਉਹ ਸਿਆਣੇ ਕਲਾਕਾਰ ਵਾਂਗ ਚੁੱਪ ਚਾਪ ਫ਼ਿਲਹਾਲ ਫ਼ਿਲਮ ਦੇ ਪਰਦਾਪੇਸ਼ ਹੋਣ ਦਾ ਇੰਤਜਾਰ ਕਰ ਰਿਹਾ ਹੈ। ਇਹ ਬਾਵੇ ਦੀ ਖਾਸੀਅਤ ਹੈ ਕਿ ਉਹ ਖੁਦ ਚੁੱਪ ਰਹਿ ਕੇ ਆਪਣੇ ਕੰਮ ਨੂੰ ਬੋਲਣ ਦਿੰਦਾ ਹੈ। ਰਣਜੀਤ ਬਾਵਾ ਦਾ ਚਮਕਦਾ ਸਿਤਾਰਾ ਤਾਂ ਸਭ ਨੂੰ ਨਜ਼ਰ ਆ ਰਿਹਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਇਹ ਮੁਕਾਮ ਹਾਸਲ ਕਰਨ ਲਈ ਕੀ ਕੀ ਪਾਪੜ ਵੇਲੇ ਹਨ। ਜ਼ਿਲ•ਾ ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੁਨੀਆਂ ਦੇ ਸੰਗੀਤਕ ਨਕਸ਼ੇ ‘ਤੇ ਪੈੜਾਂ ਪਾਉਂਣੀਆਂ ਸੁਖਾਲਾ ਕੰਮ ਨਹੀਂ। ਬਾਵੇ ਦੇ ਸਫ਼ਰ ‘ਤੇ ਝਾਤ ਪਾਉਦਿਆਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਰਣਜੀਤ ਬਾਜਵਾ ਤੋਂ ਰਣਜੀਤ ਬਾਵਾ ਬਣਨ ਲਈ ਉਸ ਨੇ ਜੀਅ ਤੋੜ ਮਿਹਨਤ ਕੀਤੀ ਹੈ। ਉਸ ਨੇ ਕੱਲ•ੇ ਨੇ ਨਹੀਂ ਬਲਕਿ ਉਸ ਦੇ ਹਰ ਪਰਿਵਾਰਕ ਮੈਂਬਰ, ਖਾਸ ਕਰਕੇ ਮਾਂ ਨੇ ਵੀ ਉਸ ਨਾਲ ‘ਜਗਰਾਤੇ’ ਕੱਟੇ ਹਨ। ਬਾਵਾ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਅਕਸਰ ਭਾਵੁਕ ਵੀ ਹੋ ਜਾਂਦਾ ਹੈ। ਜਿਸ ਨੇ ਬੁਰੇ ਦਿਨ ਦੇਖੇ ਹੋਣ ਉਹ ਚੰਗੇ ਦਿਨਾਂ ‘ਚ ਹਮੇਸ਼ਾ ਰੱਬ ਨੂੰ ਯਾਦ ਰੱਖਦਾ ਹੈ। ਬਾਵੇ ਦੀ ਵੀ ਇਹੋ ਸਿਫ਼ਤ ਹੈ। ਸ਼ੌਹਰਤ ਨੇ ਉਸ ਦਾ ਦਿਮਾਗ ਖ਼ਰਾਬ ਨਹੀਂ ਕੀਤਾ, ਬਲਕਿ ਉਹ ਹੋਰ ‘ਨਿਮਣਾ’ ਹੋਇਆ ਹੈ। ਬਾਵੇ ਦੀ ਵੱਡੀ ਖਾਸੀਅਤ ਇਹ ਹੈ ਕਿ ਕੁਦਰਤ ਨੇ ਉਸ ਨੂੰ ‘ਸੁਰ’ ਦੀ ਦਾਤ ਦੇ ਨਾਲ-ਨਾਲ ਉਸ ਨੂੰ ਸਾਂਭਣ ਦੀ ਜਾਂਚ ਵੀ ਬਖ਼ਸ਼ੀ ਹੈ। ਪਹਿਲੀ ਮਿਲਣੀ ‘ਚ ਹੀ ਦਿਲ ‘ਚ ਵੱਸ ਜਾਣ ਵਾਲਾ ਇਹ ਗਾਇਕ ਸਿਰੇ ਦਾ ਸਾਊ ਬੰਦਾ ਵੀ ਹੈ। ਉਸ ਦੇ ਨੇੜਲੇ ਤੇ ਸਮਕਾਲੀ ਗਾਇਕ ਉਸ ਨਾਲ ਕਈ ‘ਘਤਿੱਤਾਂ’ ਵੀ ਕਰ ਜਾਂਦੇ ਹਨ, ਪਰ ਫਿਰ ਉਹ ‘ਚੁੱਪ’ ਰਹਿੰਦਾ ਹੈ। ਉਸ ਦੀ ਇਹ ਚੁੱਪੀ ਹੀ ਉਸ ਨੂੰ ‘ਬਲ’ ਤੇ ‘ਹਿੰਮਤ’ ਬਖ਼ਸ਼ਦੀ ਹੈ। ਟਾਂਵਾਂ ਟਾਵਾਂ ਹੀ ਜਾਣਦਾ ਹੈ ਉਹ ਅਮਰਿੰਦਰ ਗਿੱਲ ਤੇ ਪ੍ਰੀਤ ਹਰਪਾਲ ਨਾਲ ਕਈ ਸਾਲ ਕੋਰਸ ਵੀ ਗਾਉਂਦਾ ਰਿਹਾ ਹੈ।


ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਹੀ ਉਹ ਅਦਾਕਾਰੀ ਵੱਲ ਅਹੌਲਿਆ ਹੈ। ਉਪਰੋਕਤ ਤਿੰਨ ਫ਼ਿਲਮਾਂ ‘ਚ ਆਪਣੀ ਸਹਿਜ ਭਰਪੂਰ ਅਦਾਕਾਰੀ ਨਾਲ ਦਿਲ ਜਿੱਤ ਚੁੱਕਿਆ ਬਾਵਾ ਹੁਣ ‘ਭਲਵਾਨ ਸਿੰਘ’ ਨਾਲ ਪੰਜਾਬੀ ਫ਼ਿਲਮਾਂ ਦੇ ਮੋਹਰੀ ਸਟਾਰ ਅਦਾਕਾਰਾਂ ਦੀ ਕਤਾਰ ‘ਚ ਸ਼ਾਮਲ ਹੋਵੇਗਾ। ਉਹ ਦੱਸਦਾ ਹੈ ਕਿ ਨੌਜਵਾਨ ਨਿਰਦੇਸ਼ਕ ਪਰਮ ਸ਼ਿਵ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੀ ਕਹਾਣੀ ਸੁਖਰਾਜ ਸੰਧੂ ਨੇ ਲਿਖੀ ਹੈ। ਸਕਰੀਨਪਲੇ ਤੇ ਸੰਵਾਦ ਕਰਨ ਸੰਧੂ ਤੇ ਧੀਰਜ ਕੁਮਾਰ ਦੇ ਹਨ। ਫ਼ਿਲਮ ਸਬੰਧੀ ਬਾਵਾ ਦੱਸਦਾ ਹੈ ਕਿ ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਹੈ। ਉਹ ਇਸ ‘ਚ ਪੰਜਾਬ ਦੇ ਇਕ ਸਧਾਰਨ ਜਿਹੇ ਪਿੰਡ ਦੇ ਮਾੜਚੂ ਜਿਹੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਨੂੰ ਮਜ਼ਾਕ ਨਾਲ ਭਲਵਾਨ ਕਹਿੰਦੇ ਹਨ। ਫ਼ਿਲਮ ਦੀ ਕਹਾਣੀ ਅੰਗਰੇਜ਼ਾਂ ਦੇ ਦੌਰ ਦੀ ਹੈ। ਭਲਵਾਨ ਸਿੰਘ ਇਕ ਦਿਨ ਅੰਗਰੇਜ਼ਾਂ ਨਾਲ ਟਾਕਰਾ ਲੈਂਦਾ ਹੈ ਤੇ ਉਨ•ਾਂ ਨੂੰ ਦੇਸ਼ ‘ਚੋਂ ਭਜਾਉਣ ਦੀਆਂ ਵਿਉਂਤਾ ਘੜਦਾ ਹੈ। ਫ਼ਿਲਮ ‘ਚ ਅੰਗਰੇਜ਼ੀ ਸਾਮਰਾਜ ਦੀਆਂ ਵਧੀਕੀਆਂ ਅਤੇ ਪੁਰਾਤਨ ਪੰਜਾਬ ਨੂੰ ਬੇਹੱਦ ਬਰੀਕੀ ਨਾਲ ਪਰਦੇ ‘ਤੇ ਉਤਾਰਿਆ ਗਿਆ ਹੈ।

27 ਅਕਤੂਬਰ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਦੀ ਇਸ ਫ਼ਿਲਮ ‘ਚ ਉਸ ਦੀ ਨਾਇਕਾ ਇਕ ਨਵਾਂ ਚਿਹਰਾ ਨਵਪ੍ਰੀਤ ਬੰਗਾ ਹੈ। ਕਰਮਜੀਤ ਅਨਮੋਲ, ਮਾਨਵ ਵਿੱਜ ਤੇ ਮਹਾਵੀਰ ਭੁੱਲਰ ਨੇ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਈ ਹੈ। ਬਾਵੇ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸਦੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕੇਗੀ। ਅੱਜ ਕੱਲ• ਆਪਣੀ ਅਗਲੀ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਦੀ ਸ਼ੂਟਿੰਗ ‘ਚ ਰੁੱਝੇ ਬਾਵੇ ਦੀ ਇਸ ਤੋਂ ਬਾਅਦ ‘ਖੁੱਦੋ ਖੂੰਡੀ’ ਫ਼ਿਲਮ ਰਿਲੀਜ਼ ਹੋਵੇਗੀ। ਉਸਦਾ ਕਹਿਣਾ ਹੈ ਕਿ ਭਾਵੇਂ ਉਹ ਫ਼ਿਲਮ ਇੰਡਸਟਰੀ ‘ਚ ਸਰਗਰਮ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਉਹ ਕਦੇ ਸੰਗੀਤ ਤੋਂ ਨਹੀਂ ਟੁੱਟ ਸਕਦਾ ਹੈ। ਸੰਗੀਤ ਨੇ ਹੀ ਉਸ ਨੂੰ ਪਹਿਚਾਣ ਦਿੱਤੀ ਹੈ ਤੇ ਉਹ ਇਹ ਪਹਿਚਾਣ ਕਦੇ ਮਿਟਣ ਨਹੀਂ ਦੇਵੇਗਾ।

ਸਪਨ ਮਨਚੰਦਾ
95016 33900

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?