ਲੰਮੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ‘ਚੋਂ ਗਾਇਬ ਹਨੀ ਸਿੰਘ ਦੀ ਵਾਪਸੀ ਦੀ ਹਰ ਕੋਈ ਉਡੀਕ ਕਰ ਰਿਹਾ ਹੈ। ਹਨੀ ਸਿੰਘ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਜੁੜੇ ਰਹਿਣ ਲਈ ਲਗਾਤਾਰ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ ਪਰ ਜੋ ਹਨੀ ਸਿੰਘ ਨੇ ਸ਼ੇਅਰ ਨਹੀਂ ਕੀਤਾ ਹੈ, ਉਹ ਹੈ ਉਨ•ਾਂ ਦੀ ਮਿਊਜ਼ਿਕ ਇੰਡਸਟਰੀ ‘ਚ ਹੋਣ ਵਾਲੀ ਵਾਪਸੀ ਦੀ ਖਬਰ।
ਜੀ ਹਾਂ, ਹਨੀ ਸਿੰਘ ‘ਜੱਗਾ ਜਿਊਂਦਾ ਹੈ’ ਨਾਂ ਦੀ ਪੰਜਾਬੀ ਫਿਲਮ ‘ਚ ਮਿਊਜ਼ਿਕ ਦੇ ਰਹੇ ਹਨ। ਹਾਲ ਹੀ ‘ਚ ਇਸ ਫਿਲਮ ਦਾ ਪੋਸਟਰ ਜਾਰੀ ਹੋਇਆ ਹੈ, ਜਿਨ•ਾਂ ਦੇ ਮਿਊਜ਼ਿਕ ਡਾਇਰੈਕਟਰਾਂ ‘ਚ ਹਨੀ ਸਿੰਘ, ਮੀਕਾ ਸਿੰਘ ਤੇ ਮਿਲਿੰਦ ਗਾਬਾ ਦੇ ਨਾਂ ਮੁੱਖ ਹਨ। ਜਿਵੇਂ ਹੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ, ਹਨੀ ਸਿੰਘ ਦੇ ਫੈਨਜ਼ ਉਸ ਦਾ ਨਾਂ ਪੋਸਟਰ ‘ਚ ਦੇਖ ਕੇ ਖੁਸ਼ ਹੋ ਗਏ।

ਇਹੀ ਨਹੀਂ ਫਿਲਮ ਦਾ ਪੋਸਟਰ ਵੀ ਕਾਫੀ ਵਾਇਰਲ ਹੋ ਰਿਹਾ ਹੈ। ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੀ ਕਾਇਨਾਤ ਅਰੋੜਾ ਨੇ ਬੀਤੇ ਦਿਨੀਂ ਫਿਲਮ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਨਾਲ ਉਨ•ਾਂ ਲਿਖਿਆ, ‘ਸਾਨੂੰ ਬਹੁਤ ਜਲਦ ਯੋ ਯੋ ਹਨੀ ਸਿੰਘ ਦਾ ਮਿਊਜ਼ਿਕ ਸੁਣਨ ਨੂੰ ਮਿਲੇਗਾ।’

ਦੱਸਣਯੋਗ ਹੈ ਕਿ ‘ਸਰਦਾਰ ਸਾਹਬ’ ਫ਼ਿਲਮ ਨਾਲ ਚਰਚਾ ‘ਚ ਆਏ ਅਦਾਕਾਰਾ ਦਲਜੀਤ ਕਲਸੀ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਹੈ। ਫ਼ਿਲਮ ‘ਚ ਸਰਦਾਰ ਸੋਹੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ, ਸੁਨੀਤਾ ਧੀਰ, ਅਨੀਤਾ ਦੇਵਗਣ ਸਮੇਤ ਕਈ ਨਵੇਂ ਅਤੇ ਪੁਰਾਣੇ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ‘ਚ ਜੈਕੀ ਸ਼ਰਾਫ਼ ਵੀ ਨਜ਼ਰ ਆ ਸਕਦੇ ਹਨ। ਫ਼ਿਲਮ ਦਾ ਪਹਿਲਾ ਸ਼ਡਿਊਲ ਮੁਕੰਮਲ ਹੋ ਚੁੱਕਾ ਹੈ। ਇਹ ਫਿਲਮ ਅਗਲੇ ਸਾਲ ਜੂਨ ਮਹੀਨੇ ਦੇ ਨੇੜੇ ਤੇੜੇ ਰਿਲੀਜ਼ ਹੋਵੇਗੀ।

in News
ਇਸ ਪੰਜਾਬੀ ਫਿਲਮ ‘ਚ ਜਲਦ ਸੁਣਨ ਨੂੰ ਮਿਲੇਗਾ ਹਨੀ ਸਿੰਘ ਦਾ ਮਿਊਜ਼ਿਕ


