ਪੰਜਾਬੀ ਫ਼ਿਲਮ ‘ਚ ਲਾਏ  ਸਪਨਾ ਚੌਧਰੀ ਦੇ ‘ਠੁਮਕੇ’

Posted on December 15th, 2017 in News

ਹਾਲਹਿ ‘ਚ ਬਿੱਗ ਬੌਂਸ ‘ਚ ਹਿੱਸਾ ਲੈ ਕੇ ਆਈ ਹਰਿਆਣਵੀ ਡਾਂਸਰ ਸਪਨਾ ਚੌਧਰੀ ਛੇਤੀ ਹੀ ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਹੈ’ ਵਿੱਚ ਨਜ਼ਰ ਆਵੇਗੀ। ਬਾਲੀਵੁੱਡ ਅਦਾਕਾਰ ਅਭੈ ਦਿਓਲ ਨਾਲ ਹਿੰਦੀ ਫ਼ਿਲਮ ‘ਨਾਨੂ  ਕੀ ਜਾਨੂ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਸਪਨਾ ‘ਜੱਗਾ ਜਿਉਂਦਾ ਹੈ’ ਫ਼ਿਲਮ ਵਿੱਚ ਇਕ ਆਈਟਮ ਨੰਬਰ ‘ਚ ਨਜ਼ਰ ਆਵੇਗੀ।

ਇਸ ਆਈਟਮ ਗੀਤ ‘ਚ ਫ਼ਿਲਮ ਦਾ ਹੀਰੋ ਦਲਜੀਤ ਕਲਸੀ, ਯੋਗਰਾਜ ਸਿੰਘ ਤੇ ਹਾਰਪ ਫ਼ਾਰਮਰ ਵੀ ਨਜ਼ਰ ਆਉਂਣਗੇ। ਇਸ ਗੀਤ ਨੂੰ ਕੁਝ ਦਿਨ ਪਹਿਲਾਂ ਵੀਡੀਓ ਡਾਇਰੈਕਟਰ ਪੰਕਜ ਵਰਮਾ ਨੇ ਪੰਚਕੂਲਾ ਦੇ ਕਲਾਗ੍ਰਾਮ ‘ਚ ਫ਼ਿਲਮਾਇਆ ਹੈ। ਦੱਸ ਦਈਏ ਕਿ ਮਿੱਕਾ ਸਿੰਘ ਅਤੇ ਆਲ ਟਾਈਮ ਮੂਵੀਜ਼ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਮੁੱਖ ਭੂਮਿਕਾ ਨਿਭਾ ਰਹੀ ਹੈ।

ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰਨ ਵਾਲਾ ਅਦਾਕਾਰਾ ਦਲਜੀਤ ਕਲਸੀ ਇਸ ਫ਼ਿਲਮ ਦਾ ਹੀਰੋ ਹੈ। ਯੋਗਰਾਜ ਸਿੰਘ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੁਨੀਤਾ ਧੀਰ, ਅਨੀਤਾ ਦੇਵਗਣ ਤੇ ਰਾਣਾ ਜੰਗ ਬਹਾਦਰ ਸਮੇਤ ਕਈ ਨਾਮੀਂ ਕਲਾਕਾਰ ਇਸ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।


ਇਸ ਫ਼ਿਲਮ ਜ਼ਰੀਏ ਹੀ ਯੋ ਯੋ ਹਨੀ ਸਿੰਘ ਸੰਗੀਤ ਦੀ ਦੁਨੀਆ ‘ਚ ਵਾਪਸੀ ਕਰ ਰਿਹਾ ਹੈ। ਇਸ ਫ਼ਿਲਮ ‘ਚ ਹਨੀ ਸਿੰਘ ਦੇ ਨਾਲ ਨਾਲ ਮਿੱਕਾ ਸਿੰਘ, ਮਿਲਿੰਦ ਗਾਬਾ, ਕਪਤਾਨ ਲਾਡੀ ਸਮੇਤ ਕਈ ਨਾਮੀਂ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣਗੇ। ਫ਼ਿਲਮ ਲਈ ਦੇਬੀ ਮਖਸੂਸਪੁਰੀ ਨੇ ਵੀ ਗੀਤ ਲਿਖੇ ਹਨ। #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?