ਦੀਪ ਜੰਡੂ ਦੀ ‘ਚੋਰੀ’ ਨਿਮਰਤ ਖਹਿਰਾ ਨੂੰ ਪਈ ਭਾਰੀ, ਯੂ ਟਿਊਬ ਨੇ ਡਿਲੀਟ ਕੀਤਾ ਗੀਤ

Posted on December 16th, 2017 in News

ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ ਕੁਝ ਦਿਨ ਪਹਿਲਾਂ ਆਇਆ ਗੀਤ ‘ਡਿਜ਼ਾਈਨਰ’ ਯੂ ਟਿਊਬ ਤੋਂ ਗਾਇਬ ਹੋ ਗਿਆ ਹੈ। ਇਸ ਗੀਤ ਨੂੰ ਲੱਖਾਂ ਲੋਕਾਂ ਨੇ ਦੇਖਿਆ ਸੀ।  ਨਿਮਰਤ ਪਹਿਲੀ ਵਾਰ ਇਸ ਗੀਤ ਜ਼ਰੀਏ ਵੈਸਟਨ ਲੁੱਕ ‘ਚ ਨਜ਼ਰ ਆਈ ਸੀ। ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ‘ਹੰਬਲ ਮਿਊਜ਼ਿਕ’ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦੇ ਆਉਂਦਿਆਂ ਹੀ ਰੌਲਾ ਪੈ ਗਿਆ ਸੀ ਕਿ ਇਸ ਦਾ ਮਿਊਜ਼ਿਕ ਚੋਰੀ ਦਾ ਹੈ।  ਜ਼ੀਵਰੇਕ ਨਾਂ ਦੇ ਇਕ ਮਿਊਜ਼ਿਕ ਕੰਪੋਜ਼ਰ ਦੇ ਦਾਅਵਾ ਕੀਤਾ ਸੀ ਕਿ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਉਸਦਾ ਮਿਊਜ਼ਿਕ ਚੋਰੀ ਕਰਕੇ ਇਸ ਗੀਤ ‘ਚ ਪਾਇਆ ਹੈ। ਇਸ ਸਬੰਧੀ ਉਸਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਤੋਂ ਇਲਾਵਾ ਹੰਬਲ ਮਿਊਜ਼ਿਕ ਨੂੰ ਇਸ ਬਾਬਤ ਦੱਸਿਆ ਸੀ, ਪਰ ਕੰਪਨੀ ਵੱਲੋਂ ਕੋਈ ਹੰਗਾਰਾ ਨਾ ਮਿਲਣ ‘ਤੇ ਉਸ ਨੇ ਯੂ ਟਿਊਬ ਨੀ ਸ਼ਿਕਾਇਤ ਕੀਤੀ ਸੀ। ਉਸ ਨੇ ਆਪਣੇ ਦੋਸ਼ਾਂ ਸਬੰਧੀ ਸਬੂਤ ਵੀ ਪੇਸ਼ ਕੀਤੇ ਸੀ।


ਹੁਣ ਉਸ ਨੇ ਇਕ ਹੋਰ ਪੋਸਟ ਪਾ ਕੇ ਇਹ ਗੱਲ ਸਾਂਝੀ ਕੀਤੀ ਹੈ ਕਿ ਆਖਰ ਯੂ ਟਿਊਬ ਨੇ ਉਸਦੀ ਸ਼ਿਕਾਇਤ ਤੋਂ ਬਾਅਦ ਨਿਮਰਤ ਖਹਿਰਾ ਦਾ ਗੀਤ ਡਿਜਾਈਨਰ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਹੈ।  ਦੀਪ ਜੰਡੂ ਦੀ ਇਸ ਗਲਤੀ ਦਾ ਖਮਿਆਜਾ ਨਿਮਰਤ ਖਹਿਰਾ ਨੂੰ ਭੁਗਤਣਾ ਪਿਆ ਹੈ। ਕਿਉਂਕਿ ਆਮ ਲੋਕਾਂ ‘ਚ ਤਾਂ ਹਮੇਸ਼ਾ ਗਾਇਕ ਨੇ ਹੀ ਵਿਚਰਨਾ ਹੁੰਦਾ ਹੈ, ਅਜਿਹੇ ‘ਚ ਉਸ ਲਈ ਇਸ ਤਰ•ਾਂ ਗੀਤ ਡਿਲੀਟ ਹੋ ਜਾਣਾ ਕਾਫ਼ੀ ਨਮੋਸ਼ੀ ਭਰਿਆ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?