ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਵਿਆਹ ਪਾਰਟੀ ‘ਚ ਲੱਗੇਗਾ ਗੁਰਦਾਸ ਮਾਨ ਦਾ ਅਖਾੜਾ

Posted on December 16th, 2017 in News

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਟਰੈਡਿੰਗ ਹੋ ਰਹੇ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਮਾ ਸ਼ਰਮਾ ਦੀ ਵਿਆਹ ਦੀ ਰਿਪੈਸ਼ਨ ਪਾਰਟੀ ‘ਤੇ ਪੰਜਾਬੀ ਗਾਇਕ ਗੁਰਦਾਸ ਮਾਨ ਲਾਈਫ਼ ਪਰਫ਼ਾਰਮਸ ਦੇਣਗੇ। ਯਾਦ ਰਹੇ ਕਿ ਵਿਰਾਟ ਕੋਹਲੀ ਗੁਰਦਾਸ ਮਾਨ ਦਾ ਕਾਫ਼ੀ ਸਮੇਂ ਤੋਂ ਫ਼ੈਨ ਹੈ। ਉਸ ਨੂੰ ਗੁਰਦਾਸ ਮਾਨ ਦੇ ਕਰੀਬ ਸਾਰੇ ਗੀਤ ਜ਼ੁਬਾਨੀ ਯਾਦ ਵੀ ਹਨ। ਇਸ ਗੱਲ ਦਾ ਇਜ਼ਹਾਰ ਉਸਨੇ ਇਕ ਟੀਵੀ ਚੈਨਲ ਦੀ ਇੰਟਰਵਿਊ ਦੌਰਾਨ ਵੀ ਕੀਤਾ ਸੀ। ਵਿਰਾਟ ਦੀ ਇੱਛਾ ਸੀ ਕਿ ਉਸਦੇ ਕਿਸੇ ਸਮਾਗਮ ‘ਚ ਗੁਰਦਾਸ ਮਾਨ ਗਾਉਣ। ਉਸ ਦੀ ਇਹ ਇੱਛਾ ਹੁਣ ਪੂਰੀ ਹੋਣ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਵਿਰਾਟ ਕੋਹਲੀ ਨੇ ਵਿਆਹ ਤੋਂ ਬਾਅਦ ਆਪਣੇ ਨਿੱਜੀ ਦੋਸਤਾਂ ਅਤੇ ਕ੍ਰਿਕਟ ਤੇ ਫ਼ਿਲਮ ਇੰਡਸਟਰੀ ਲਈ ਦੋ ਵੱਖ ਵੱਖ ਪਾਰਟੀਆਂ ਦਾ ਆਯੋਜਨ ਕੀਤਾ ਹੈ। ਇਨ•ਾਂ ‘ਚੋਂ ਪਹਿਲੀ ਪਾਰਟੀ 21 ਦਸੰਬਰ ਨੂੰ ਦਿੱਲੀ ‘ਚ ਹੋਵੇਗੀ, ਜਦਕਿ ਦੂਜੀ ਪਾਰਟੀ ਮੁੰਬਈ ‘ਚ 25 ਦਸੰਬਰ ਨੂੰ ਰੱਖੀ ਗਈ ਹੈ। ਇਨ•ਾਂ ਪਾਰਟੀਆਂ ਲਈ ਇਕ ਖਾਸ ਕਿਸਮ ਦੇ ਮੈÎਰਿਜ ਬਾਕਸ ਬਣਵਾਏ ਗਏ ਹਨ, ਜਿਨ•ਾਂ ‘ਚ ਇਨਵੀਟੇਸ਼ਨ ਕਾਰਡ ਮਠਿਆਈ ਅਤੇ ਇਕ ਪੌਦਾ ਵੀ ਤੋਹਫ਼ੇ ਵਜੋਂ ਦਿੱਤਾ ਗਿਆ ਹੈ।

ਵਿਆਹ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਬਰਫ਼ ਨਾਲ ਲੱਦੀਆਂ ਪਹਾੜੀਆਂ ‘ਚ ਹਨੀਮੂਨ ਮਨਾ ਰਹੇ ਹਨ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?