ਪੰਜਾਬੀ ਫ਼ਿਲਮ ‘ਲਾਵਾਂ ਫ਼ੇਰੇ’ ਹੁਣ 9 ਫ਼ਰਵਰੀ ਦੀ ਜਗ•ਾ 16 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਅੱਗੇ ਜਾਣ ਦੀ ਵਜ•ਾ ਸੈਂਸਰ ਬੋਰਡ ਨਹੀਂ ਬਲਕਿ ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਹੈ। ਇਹ ਫ਼ਿਲਮ ਪਹਿਲਾਂ 25 ਜਨਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ 25 ਨੂੰ ਵਿਵਾਦਾਂ ‘ਚੋਂ ਬਾਹਰ ਨਿਕਲੀ ਫ਼ਿਲਮ ‘ਪਦਮਾਵਤੀ’ ਰਿਲੀਜ਼ ਹੋ ਰਹੀ ਹੈ। ਇਸ ਕਰਕੇ ਪੈਡਮੈਨ ਹੁਣ 25 ਦੀ ਜਗ•ਾ 9 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸੇ ਕਾਰਨ ਹੀ ‘ਲਾਵਾਂ ਫ਼ੇਰੇ’ ਦੀ ਟੀਮ ਨੇ ਪੈਡਮੈਨ ਦੇ ਬਰਾਬਰ ਆÀਣ ਦੀ ਜਗ•ਾ ਇਕ ਹਫ਼ਤੇ ਬਾਅਦ 16 ਫ਼ਰਵਰੀ ਨੂੰ ਫ਼ਿਲਮ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਫ਼ਿਲਮ ਦੀ ਟੀਮ ਇਹ ਦਾ ਫ਼ੈਸਲਾ ਸਮਝਦਾਰੀ ਵਾਲਾ ਕਿਹਾ ਜਾ ਸਕਦਾ ਹੈ।
ਕਾਬਲੇਗੌਰ ਹੈ ਕਿ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਤੇ ਸਮੀਪ ਕੰਗ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਗੀਤ ਵੀ ਹਰ ਪਾਸੇ ਪਸੰਦ ਕੀਤੇ ਜਾ ਰਹੇ ਹਨ। ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਨੇ ਅਹਿਮ ਭੂਮਿਕਾ ਨਿਭਾਈ ਹੈ। ਜੀਜੇ ਅਤੇ ਸਾਲੇ ਦੇ ਰਿਸ਼ਤੇ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਦੀ ਕੰਪਨੀ ‘ਓਮ ਜੀ’ ਵੱਲੋਂ ਰਿਲੀਜ਼ ਕੀਤਾ ਜਾਣਾ ਹੈ।
in News
ਸੈਂਸਰ ਬੋਰਡ ਨੇ ਨਹੀਂ ‘ਪੈਡਮੈਨ’ ਨੇ ਅੱਗੇ ਪਾਏ ਹਨ ਰੌਸ਼ਨ ਪ੍ਰਿੰਸ ਦੇ ‘ਲਾਵਾਂ ਫ਼ੇਰੇ’
