in

‘ਕੈਰੀ ਆਨ ਜੱਟਾ 2’ ਦੇ ਨਿਰਦੇਸ਼ਕ ਨੂੰ ਹੋਣਾ ਪਵੇਗਾ ‘ਅਦਾਲਤ’ ‘ਚ ਪੇਸ਼

ਅੱਜ ਕੱਲ• ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਚੱਲ ਰਹੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ ਦੇ ਨਿਰਦੇਸ਼ਕ ਸਮੀਪ ਕੰਗ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ। 1 ਜੂਨ ਨੂੰ ਦੁਨੀਆਂ ਭਰ ‘ਚ ਵੱਡੇ ਪੱਧਰ ‘ਤੇ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ। ਕਦੇ ਜਸਪਾਲ ਭੱਟੀ ਦੀ ਫ਼ਿਲਮ ‘ਮਾਹੌਲ ਠੀਕ ਹੈ’ ਜ਼ਰੀਏ ਬਤੌਰ ਹੀਰੋ ਦਰਸ਼ਕਾਂ ਦਾ ਪਿਆਰ ਬਟੋਰਨ ਵਾਲਾ ਸਮੀਪ ਕਈ ਟੈਲੀਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕਾ ਹੈ। ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ ਜ਼ਰੀਏ ਬਤੌਰ ਨਿਰਦੇਸ਼ਕ ਸਭ ਦਾ ਚਹੇਤਾ ਬਣਨ ਵਾਲੇ ਸਮੀਪ ਨੇ ਇਸ ਫ਼ਿਲਮ ਜ਼ਰੀਏ ਪੰਜਾਬੀ ‘ਚ ਕਾਮੇਡੀ ਫ਼ਿਲਮਾਂ ਦਾ ਨਵਾਂ ਟਰੈਂਡ ਸ਼ੁਰੂ ਕੀਤਾ ਸੀ। ਇਸ ਫ਼ਿਲਮ ਨਾਲ ਹੀ ਪੰਜਾਬੀ ਦੇ ਕਈ ਨਾਮੀਂ ਅਦਾਕਾਰਾਂ ਦੇ ਕੈਰੀਅਰ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਮੀਪ ਨੇ ਹਾਲਹਿ ‘ਚ ਪੰਜਾਬੀ ਇੰਡਸਟਰੀ ਨੂੰ ‘ਲਾਵਾਂ ਫ਼ੇਰੇ’ ਵਰਗੀ ਹਿੱਟ ਫ਼ਿਲਮ ਦਿੱਤੀ ਹੈ। ਹੁਣ ਉਹ ‘ਕੈਰੀ ਆਨ ਜੱਟਾ 2’ ਨਾਲ ਮੁੜ ਹਾਜ਼ਰ ਹੋ ਰਹੇ ਹਨ।

ਸਮੀਪ ਕੰਗ ਦੀ ਸ਼ੁਰੂ ਤੋਂ ਹੀ ਫ਼ਿਤਰਤ ਰਹੀ ਹੈ ਕਿ ਉਹ ਬਹੁਤ ਘੱਟ ਬੋਲਦੇ ਹਨ ਤੇ ਕੰਮ ਨੂੰ ਤਰਜੀਹ ਦਿੰਦੇ ਹਨ। ਅਕਸਰ ਉਹ ਫ਼ਿਲਮ ਦੇ ਪ੍ਰਚਾਰ ਦੌਰਾਨ ਮੀਡੀਆ ਤੋਂ ਦੂਰ ਸਟੂਡੀਓ ‘ਚ ਫ਼ਿਲਮ ਨੂੰ ਰਿਲਜਿੰਗ ਦੀ ਤਿਆਰੀ ‘ਚ ਲੱਗੇ ਰਹਿੰਦੇ ਹਨ। ਪਰ ਇਸ ਵਾਰ ਉਹਨਾਂ ਨੂੰ ਆਮ ਲੋਕਾਂ ਅਤੇ ਮੀਡੀਆ ਦੀ ਅਦਾਲਤ ‘ਚ ਪੇਸ਼ ਹੋਣਾ ਪਵੇਗਾ। ਆਮ ਲੋਕਾਂ ਦੇ ਨਾਲ ਨਾਲ ਮੀਡੀਆ ਵੀ ਉਹਨਾਂ ਤੋਂ ਫ਼ਿਲਮ ਨਿਰਦੇਸ਼ਨ ਅਤੇ ਅਦਾਕਾਰੀ ਦਾ ਤਜਰਬਾ ਜਾਨਣਾ ਚਾਹੁੰਦਾ ਹੈ। ਲੋਕ ਜਾਨਣਾ ਚਾਹੁੰਦੇ ਹਨ ਕਿ ਉਹ ਕਿਵੇਂ ਇੱਕਲੇ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੂੰ ਹੈਂਡਲ ਕਰਦੇ ਹਨ। ਉਹ ਕਿਵੇਂ ਅਦਾਕਾਰ ਤੋਂ ਫ਼ਿਲਮ ਨਿਰਦੇਸ਼ਨ ਵੱਲ ਆਏ?
ਸੋ, ਉਹਨਾਂ ਨੂੰ ਇਸ ਵਾਰ ਫ਼ਿਲਮ ਦੇ ਫ਼ਾਈਨਲ ਪ੍ਰਿੰਟ ਛੇਤੀ ਤਿਆਰ ਕਰਵਾਕੇ ਫ਼ਿਲਮ ਦੀ ਪ੍ਰੋਮੇਸ਼ਨ ‘ਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਲੋਕ ਅਤੇ ਮੀਡੀਆ ਆਪਣੇ ਚਹੇਤੇ ਨਿਰਦੇਸ਼ਕ ਦੀ ਜ਼ਬਾਨੋਂ ਉਹਨਾਂ ਦੇ ਹੁਣ ਤੱਕ ਦੇ ਸਫ਼ਰ ਬਾਰੇ ਜਾਣ ਸਕੇ। ਆਖਰ ਉਨ•ਾਂ ਦੀ ਹਰ ਫ਼ਿਲਮ ਨੇ ਲੋਕਾਂ ਦੀ ਅਦਾਲਤ ‘ਚ ਪੇਸ਼ ਹੋਣਾ ਹੁੰਦਾ ਹੈ। ਇਸ ਵਾਰ ਲੋਕਾਂ ਦੀ ਅਦਾਲਤ ਉਨ•ਾਂ ਨੂੰ ਵੀ ਅਦਾਲਤ ‘ਚ ਬੁਲਾਉਣਾ ਚਾਹੁੰਦੀ ਹੈ।

Leave a Reply

Your email address will not be published. Required fields are marked *

71 ਵੇਂ ਕਾਨਸ ਫ਼ਿਲਮ ਫ਼ੈਸਟੀਵਲ ‘ਚ ਪੰਜਾਬੀ ਫ਼ਿਲਮ ‘ਸਾਡੇ ਆਲੇ’ ਕਰੇਗੀ ਪੰਜਾਬੀ ਸਿਨੇਮੇ ਦੀ ਪ੍ਰਤੀਨਿਧਤਾ

‘ਰੋਟੀ’ ਗੀਤ ਦੀ ਸਫ਼ਲਤਾ ਤੋਂ ਬਾਗੋ ਬਾਗ ਸਿਮਰ ਗਿੱਲ