‘ਡ੍ਰੀਮ ਰਿਆਲਟੀ ਮੂਵੀਜ਼’ ਅਤੇ ਰਵਨੀਤ ਕੌਰ ਚਾਹਲ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਕਾਕਾ ਜੀ’ ਦਾ ਅਧਿਆਰਤ ਪੋਸਟਰ ਅੱਜ ਰਿਲੀਜ਼ ਹੋਇਆ ਹੈ। ਨਿਰਮਾਤਾ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੁਮਾਰ ਦੀ ਇਸ ਫ਼ਿਲਮ ਦੀ ਕਹਾਣੀ ਗਿੱਲ ਰੌਂਤੇ ਦੀ ਲਿਖੀ ਹੈ। ਫ਼ਿਲਮ ਦਾ ਸਕਰੀਨਪਲੇ ਅਤੇ ਡਾਇਲਾਗ ਗੁਰਪ੍ਰੀਤ ਭੁੱਲਰ ਦੇ ਲਿਖੇ ਹਨ। ਮਨਦੀਪ ਬੈਨੀਪਾਲ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਹ ਫ਼ਿਲਮ ਅਗਲੇ ਸਾਲ 18 ਜਨਵਰੀ ਨੂੰ ਰਿਲੀਜ਼ ਹੋਵੇਗੀ।

ਫ਼ਿਲਮ ‘ਚ ਦੇਵ ਖਰੌੜ ਮੁੱਖ ਭੂਮਿਕਾ ਵਿੱਚ ਹੈ। ਫ਼ਿਲਮ ਦੀ ਹੀਰੋਇਨ ਅਰੂਸ਼ੀ ਸ਼ਰਮਾ ਹੈ। ਜਦਕਿ ਬਾਕੀ ਅਹਿਮ ਕਿਰਦਾਰਾਂ ‘ਚ ਜਗਜੀਤ ਸੰਧੂ, ਲੱਕੀ ਧਾਲੀਵਾਲ, ਸਹਿਰ, ਧੀਰਜ ਕੁਮਾਰ, ਅਸ਼ੀਸ਼ ਦੁੱਗਲ, ਅਨੀਤਾ ਮੀਤ, ਗੁਰਮੀਤ ਸਾਜਨ, ਰੋਜ ਕੌਰ ਅਤੇ ਪ੍ਰਕਾਸ਼ ਗਾਧੂ ਅਹਿਮ ਭੂਮਿਕਾ ਨਿਭਾ ਰਹੇ ਹਨ।

ਰੁਪਿੰਦਰ ਗਾਂਧੀ ਇਕ ਅਤੇ ਦੋ ਅਤੇ ਫਿਰ ਡਾਕੂਆਂ ਦਾ ਮੁੰਡਾ ਤੋਂ ਬਾਅਦ ਡ੍ਰੀਮ ਰਿਆਲਟੀ ਮੂਵੀਜ਼ ਦੀ ਇਹ ਚੌਥੀ ਫ਼ਿਲਮ ਹੈ। ਪਹਿਲੀਆਂ ਫ਼ਿਲਮਾਂ ਵਾਂਗ ਹੀ ਦਰਸ਼ਕ ਇਸ ਫ਼ਿਲਮ ‘ਚ ਵੀ ਦੇਵ ਖਰੌੜ ਅਤੇ ਜਗਜੀਤ ਸੰਧੂ ਦੀ ਜੋੜੀ ਨੂੰ ਇੱਕਠਿਆਂ ਦੇਖਣਗੇ। ਜਦਕਿ ਲੱਕੀ ਧਾਲੀਵਾਲ ਵੀ ਇਨ•ਾਂ ਸਾਰੀਆਂ ਫ਼ਿਲਮਾਂ ਦਾ ਹਿੱਸਾ ਰਿਹਾ ਹੈ।

ਇਸ ਟੀਮ ਨਾਲ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਡਾਕੂਆਂ ਦਾ ਮੁੰਡਾ ਤੋਂ ਬਾਅਦ ਇਹ ਦੂਜੀ ਫ਼ਿਲਮ ਹੋਵੇਗੀ। ਚੰਡੀਗੜ• ਦੇ ਆਸ ਪਾਸ ਦੇ ਖੇਤਰਾਂ ‘ਚ ਫ਼ਿਲਮਾਈ ਜਾ ਰਹੀ ਇਹ ਫ਼ਿਲਮ ਇਕ ਅਮੀਰ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ। #Fivewood



