in

ਕਾਮੇਡੀ ਵੀ, ਰੁਮਾਂਸ ਵੀ ਤੇ ਰਿਸ਼ਤਿਆਂ ਦੀ ਕਹਾਣੀ ਵੀ ਹੈ ‘ਰਾਂਝਾ ਰੀਫਿਊਜੀ’

ਪੰਜਾਬੀ ਫ਼ਿਲਮਾਂ ਦੀ ਝੜੀ ‘ਚ ਇਕ ਹੋਰ ਫ਼ਿਲਮ ‘ਰਾਂਝਾ ਰੀਫਿਊਜੀ’ ਦਰਸ਼ਕਾਂ ‘ਤੇ ਮਨੋਰੰਜਨ ਦੀ ਮੀਂਹ ਵਰਸਾਉਣ ਨੂੰ ਤਿਆਰ ਹੈ। 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਇਕ ਅਜਿਹੇ ਵਿਸ਼ੇ ‘ਤੇ ਬਣੀ ਹੈ, ਜੋ ਹੁਣ ਤੱਕ ਪੰਜਾਬੀ ਸਿਨੇਮੇ ਲਈ ਅਣਛੂਹਾ ਹੀ ਰਿਹਾ ਹੈ। ‘ਜੇ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਵਤਾਰ ਸਿੰਘ ਦੀ ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਡਰਾਮੇ ਦੇ ਨਾਲ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਦਾ ਸੁਮੇਲ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਇਹ ਪਹਿਲੀ ਵਾਰ ਹੈ ਕਿ ਉਹ ਕਿਸੇ ਫ਼ਿਲਮ ਵਿੱਚ ਦੋਹਰੀ ਭੂਮਿਕਾ ਨਿਭਾ ਰਿਹਾ ਹੈ। ਉਸ ਦੇ ਸਾਨਵੀਂ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਅਨੀਤਾ ਸ਼ਬਦੀਸ਼ ਸਮੇਤ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ‘ਚ ਪਹਿਲੀ ਵਾਰ ਹੈ ਕਿ ਕਾਮੇਡੀਅਨ ਕਰਮਜੀਤ ਅਨਮੋਲ ਇਸ ਫ਼ਿਲਮ ‘ਚ ਕਾਮੇਡੀਅਨ ਨਹੀਂ ਬਲਕਿ ਖਲਨਾਇਕ ਵਜੋਂ ਨਜ਼ਰ ਆਵੇਗਾ।

ਨਿਰਦੇਸ਼ਕ ਅਵਤਾਰ ਸਿੰਘ ਦੀ ਹੀ ਲਿਖੀ ਇਹ ਫ਼ਿਲਮ ਪਾਕਿਸਤਾਨ ਤੋਂ ਉੱਜੜਕੇ ਆਏ ਅਤੇ ਪੰਜਾਬ ਦੇ ਇਕ ਪਿੰਡ ‘ਚ ਰਹਿ ਰਹੇ ਉਸ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵੀ ਅੱਜ ਵੀ ਲੋਕ ਰਫਿਊਜੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦਾ ਮੁੰਡਾ ਰਾਂਝਾ ਪਿੰਡ ‘ਚ ਆਈ ਇਕ ਕੁੜੀ ਦੇ ਪਿਆਰ ‘ਚ ਪੈ ਜਾਂਦਾ ਹੈ। ਜਿਸ ਕਾਰਨ ਉਸ ਨੂੰ ਪਿੰਡ ਛੱਡਣਾ ਪੈਂਦਾ ਹੈ। ਪਿੰਡ ਛੱਡਣ ਤੋਂ ਬਾਅਦ ਉਹ ਫ਼ੌਜ ‘ਚ ਭਾਰਤੀ ਹੋ ਜਾਂਦਾ ਹੈ। ਸਰਹੱਦ ‘ਤੇ ਤਾਇਨਾਤ ਇਹ ਨੌਜਵਾਨ ਰਾਂਝਾ ਕਿਸ ਤਰ•ਾਂ ਡਿਊਟੀ ਨਿਭਾਉਂਦਾ ਹੈ ਅਤੇ ਗੁਆਂਢੀ ਮੁਲਕ ਦੇ ਫ਼ੌਜੀਆਂ ਨਾਲ ਉਸ ਨਾਲ ਕਿਸ ਤਰ•ਾਂ ਦਾ ਵਤੀਰਾ ਹੈ। ਇਹ ਗੱਲ ਫ਼ਿਲਮ ‘ਚ ਦਿਲਚਸਪੀ ਪੈਦਾ ਕਰਦੀ ਹੈ। ਇਸ ਫ਼ਿਲਮ ‘ਚ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਜੰਗ ਦੀ ਨਹੀਂ ਬਲਕਿ ਮੁਹੱਬਤ ਦੀ ਗੱਲ ਹੋਵੇਗੀ।

ਕਾਮੇਡੀ ਨਾਲ ਲਿਬਰੇਜ ਇਸ ਫ਼ਿਲਮ ‘ਚ ਦਰਸ਼ਕ ਰੌਸ਼ਨ ਨੂੰ ਭਾਰਤ ਦੇ ਨਾਲ ਨਾਲ ਪਾਕਿਸਤਾਨੀ ਰੇਂਜਰ ਦੇ ਰੂਪ ‘ਚ ਵੀ ਦੇਖਣਗੇ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫ਼ਿਲਮ ‘ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਮਿਲ ਰਹੇ ਹੁੰਗਾਰੇ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲੇਗਾ।
ਬਲਜਿੰਦਰ ਉਪਲ

Leave a Reply

Your email address will not be published. Required fields are marked *

‘ਕਾਕਾ ਜੀ’ ਦਾ ਪੋਸਟਰ ਰਿਲੀਜ਼, ਮਾਰੋ ਨਜ਼ਰ ਪੋਸਟਰਾਂ ਅਤੇ ਫ਼ਿਲਮ ਦੀ ਅਹਿਮ ਜਾਣਕਾਰੀ ‘ਤੇ

ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵਿੱਚ ਕਰਤਾਰ ਚੀਮਾ ਅਤੇ ਜਗਜੀਤ ਸੰਧੂ ਵੀ ਦਿਖਣਗੇ ਵੱਖਰੇ ਰੰਗ ਵਿੱਚ, ਟ੍ਰੇਲਰ ਛੇਤੀ