ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗਾਇਕਾ ਮਨਲੀਨ ਰੇਖੀ ਨੇ ਗੀਤ ‘ਖਾਬ’ ਨਾਲ ਡੈਬਿਊ ਕਰ ਲਿਆ ਹੈ। ਹਾਲ ਹੀ ‘ਚ ਰਿਲੀਜ਼ ਹੋਏ ਮਨਲੀਨ ਦੇ ਇਸ ਗੀਤ ਨੂੰ ਢਾਈ ਲੱਖ ਤੋਂ ਵੱਧ ਵਾਰ ਯੂਟਿਊਬ ‘ਤੇ ਦੇਖਿਆ ਜਾ ਚੁੱਕਾ ਹੈ। ‘ਖਾਬ’ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਮਨਲੀਨ ਨੇ ਆਪਣੀ ਆਵਾਜ਼ ਨਾ ਖੂਬਸੂਰਤ ਬਣਾ ਦਿੱਤਾ ਹੈ।

ਇਸ ਗੀਤ ਦੇ ਬੋਲ ਸ਼ੰਮੀ ਜਲੰਧਰੀ ਨੇ ਲਿਖੇ ਹਨ ਤੇ ਸੰਗੀਤ ਮੁਖਤਾਰ ਸਹੋਤਾ ਨੇ ਦਿੱਤਾ ਹੈ। ਗੀਤ ਨੂੰ ਪ੍ਰੋਡਿਊਸ ਸ਼ਵਿਨ ਰੇਖੀ ਨੇ ਕੀਤਾ ਹੈ। ਵੀਡੀਓ ਪ੍ਰਦੀਪ ਖਾਨਵਿਲਕਰ ਨੇ ਬਣਾਈ ਹੈ, ਜੋ ਸ਼ਵਿਨ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਯੂਟਿਊਬ ‘ਤੇ ਰਿਲੀਜ਼ ਹੋਈ ਹੈ। ਗੀਤ ਵੱਖ-ਵੱਖ ਮਿਊਜ਼ਿਕ ਪਲੇਟਫਾਮਰਜ਼ ‘ਤੇ ਵੀ ਉਪਲੱਬਧ ਹੋ ਚੁੱਕਾ ਹੈ।

ਦੱਸਣਯੋਗ ਹੈ ਕਿ ਮਨਲੀਨ ਨੇ ਸਕੂਲ ‘ਚ ਪੜ੍ਹਦਿਆਂ ਹੀ ਸੰਗੀਤਕ ਮੁਕਾਬਲਿਆਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਮਨਲੀਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਮਨਲੀਨ ਨੂੰ ਲੋਕ ਗੀਤ ਗਾਉਣਾ ਬੇਹੱਦ ਪਸੰਦ ਹੈ। ਯੂਟਿਊਬ ‘ਤੇ ਸੁਰਿੰਦਰ ਕੌਰ ਜੀ ਦੇ ਗੀਤ ਮਨਲੀਨ ਆਪਣੀ ਆਵਾਜ਼ ‘ਚ ਗਾ ਕੇ ਪਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕੁਝ ਕਲਾਕਾਰਾਂ ਨਾਲ ਕਵਰ ਗੀਤ ਵੀ ਕਰ ਚੁੱਕੀ ਹੈ।
in News
ਖੂਬਸੂਰਤ ਰੋਮਾਂਟਿਕ ਗੀਤ ‘ਖਾਬ’ ਨਾਲ ਮਨਲੀਨ ਰੇਖੀ ਦਾ ਹੋਇਆ ਗਾਇਕੀ ਸਫਰ ਸ਼ੁਰੂ


