ਕਾਮੇਡੀ, ਵਿਆਹਾਂ ਅਤੇ ਰੁਮਾਂਸ ਦੁਆਲੇ ਘੁੰਮਦੀਆਂ ਪੰਜਾਬੀ ਫ਼ਿਲਮਾਂ ਦੇ ਦੌਰ ‘ਚ ਨਿਰਦੇਸ਼ਕ ਸਾਗਰ ਐਸ ਸ਼ਰਮਾ ਆਪਣੀ ਫ਼ਿਲਮ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਨਾਲ ਖੜ•ਕਾ ਦੜਕਾ ਕਰਨ ਜਾ ਰਿਹਾ ਹੈ। ਆਪਣੀ ਹਰ ਫ਼ਿਲਮ ਨਾਲ ਚਰਚਾ ‘ਚ ਰਹਿਣ ਵਾਲਾ ਸਾਗਰ ਇਸ ਫ਼ਿਲਮ ਨਾਲ ਪੰਜਾਬੀ ਦਰਸ਼ਕਾਂ ਨੂੰ ‘ਗੈਂਗਸ ਆਫ਼ ਵਾਸੇਪੁਰ’ ਵਰਗੀ ਫ਼ਿਲਮ ਦੇਣ ਦੀ ਇੱਛਾ ਰੱਖਦਾ ਹੈ। ਸਾਗਰ ਮੁਤਾਬਕ ਇਹ ਫ਼ਿਲਮ ਨੌਜਵਾਨ ਪੀੜ•ੀ ਦੀ ਫ਼ਿਲਮ ਹੈ। ਇਸ ਨੂੰ ਉਸਦੇ ਸਾਥੀ ਕੁਮਾਰ ਅਜੇ ਨੇ ਲਿਖਿਆ ਹੈ। ਉਸ ਮੁਤਾਬਕ ਹਥਿਆਰ ਹਮੇਸ਼ਾ ਨੌਜਵਾਨਾਂ ਨੂੰ ਅਕਰਸ਼ਿਤ ਕਰਦੇ ਹਨ, ਪਰ ਬਹੁਤ ਸਾਰੇ ਨੌਜਵਾਨਾਂ ਦੀ ਤਬਾਹੀ ਦਾ ਕਾਰਨ ਵੀ ਇਹ ਹਥਿਆਰ ਹੀ ਬਣੇ ਹਨ। ਫ਼ਿਲਮ ‘ਚ ਦਿਖਾਇਆ ਜਾਵੇਗਾ ਕਿ ਨੌਜਵਾਨ ਪੀੜ•ੀ ਨੂੰ ਕਿਵੇਂ ਅਤੇ ਕਿਥੋਂ ਹਥਿਆਰਾਂ ਦਾ ਸ਼ੌਕ ਪੈਂਦਾ ਹੈ। ਇਹ ਹਥਿਆਰ ਉਨ•ਾਂ ਨੂੰ ਕਿਥੋਂ ਕਿਥੇ ਲੈ ਕੇ ਜਾਂਦੇ ਹਨ ਅਤੇ ਸਵੈ ਸੁਰੱਖਿਆ ਲਈ ਚੁੱਕੇ ਹਥਿਆਰ ਕਿਵੇਂ ਉਨ•ਾਂ ਦੀ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਫ਼ਿਲਮ ਦਾ ਟਾਈਟਲ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਭਾਵੇ ਇਹ ਇਸ਼ਾਰਾ ਕਰਦਾ ਹੈ ਕਿ ਇਹ ਫ਼ਿਲਮ ਹਥਿਆਰਾਂ ਦੇ ਹੱਕ ‘ਚ ਭੁਗਤੇਗੀ ਪਰ ਫ਼ਿਲਮ ‘ਚ ਕੁਝ ਹੋਰ ਹੀ ਨਜ਼ਰ ਜਾਵੇਗਾ।
ਸ਼ੁਕਲ ਸ਼ੋਅਬਿਜ, ਯੂਵੀ ਮੋਸ਼ਨ ਪਿਕਚਰ ਤੇ ਸਾਗਰ ਐਸ ਸ਼ਰਮਾ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਮੁੰਨਾ ਸ਼ੁਕਲ, ਸ਼ਿਖ਼ਾ ਸ਼ਰਮਾ, ਤੇ ਸੁਖਵਿੰਦਰ ਸਿੰਘ ਹਨ। ਫ਼ਿਲਮ ਨੂੰ ਕੇਰੈਟਿਵ ਡਾਇਰੈਕਟਰ ਦੇ ਤੌਰ ‘ਤੇ ਅਭਿਨ ਮੰਥਨ ਲੀਡ ਕਰਨਗੇ। ਇਹ ਫ਼ਿਲਮ ਨਿਰੋਲ ਰੂਪ ‘ਚ ਮੰਝੇ ਹੋਏ ਕਲਾਕਾਰਾਂ ਦੀ ਫ਼ਿਲਮ ਹੋਵੇਗੀ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੂੰ ਫ਼ਾਈਨਲ ਕੀਤਾ ਜਾ ਚੁੱਕਿਆ ਹੈ, ਪਰ ਕੁਝ ਅਹਿਮ ਕਿਰਦਾਰਾਂ ਲਈ ਕਲਾਕਾਰਾਂ ਦੀ ਭਾਲ ਜਾਰੀ ਹੈ। 25 ਫ਼ਰਵਰੀ ਤੋਂ ਪਟਿਆਲਾ ‘ਚ ਫ਼ਿਲਮਾਈ ਜਾਣ ਵਾਲੀ ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ।
ਜ਼ਿਲ•ਾ ਮੋਗਾ ਨਾਲ ਸਬੰਧਿਤ ਅਤੇ ਲੰਮੇ ਸਮੇਂ ਤੋਂ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਹੋਏ ਸਾਗਰ ਸ਼ਰਮਾ ਮੁਤਾਬਕ ਉਹ ਪਿਛਲੇ ਕੁਝ ਸਾਲਾਂ ਤੋਂ ਮੁੰਬਈ ‘ਚ ਸਰਗਰਮ ਸੀ ਪਰ ਹੁਣ ਉਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਵੱਲ ਰੁਖ ਕਰ ਲਿਆ ਹੈ। ਉਸ ਮੁਤਾਬਕ ਹੁਣ ਪੰਜਾਬੀ ‘ਚ ਨਵੇਂ ਵਿਸ਼ਿਆਂ ‘ਤੇ ਨਵੇਂ ਤਜਰਬੇ ਹੋਣ ਲੱਗੇ ਹਨ। ਇਸ ਬਦਲਾਅ ਨੇ ਉਸਨੂੰ ਇਸ ਖ਼ੇਤਰ ‘ਚ ਸਰਗਰਮ ਹੋਣ ਲਈ ਪ੍ਰੇਰਿਤ ਕੀਤਾ ਹੈ। ਉਹ ਮੁੱਢ ਤੋਂ ਹੀ ਇਕ ਵੱਖਰੇ ਕਿਸਮ ਦਾ ਸਿਨੇਮਾ ਸਿਰਜਨ ਦੇ ਹੱਕ ‘ਚ ਹਨ। ਉਨ•ਾਂ ਦੀ ਇਹ ਫ਼ਿਲਮ ਇਸ ਗੱਲ ਦੀ ਹਾਮੀ ਭਰੇਗੀ। ਭੰਗੜੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬੁਰ•ਰਾ’ ਨਾਲ ਚਰਚਾ ‘ਚ ਆਏ ਸਾਗਰ ਸ਼ਰਮਾ ਦੀ ਇਕ ਫ਼ਿਲਮ ‘ਜੁਗਨੀ ਯਾਰਾਂ ਦੀ’ 15 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ।