in

ਸੈਂਕੜੇ ਫ਼ਿਲਮਾਂ ‘ਚ ਕੰਮ ਕਰ ਚੁੱਕੇ ਸਰਦਾਰ ਸੋਹੀ ਨੇ ‘ਜਮਰੌਦ’ ਨੂੰ ਦੱਸਿਆ ਆਪਣੀ ਨਿੱਜੀ ਪਸੰਦ ਦੀ ਫਿਲਮ

ਸਰਦਾਰ ਸੋਹੀ ਇਸ ਵੇਲੇ ਪੰਜਾਬੀ ਸਿਨੇਮੇ ਦਾ ਉਹ ਸਰਗਰਮ ਚਿਹਰਾ ਹੈ, ਜਿਸ ਦੀ ਸ਼ਮੂਲੀਅਤ ਹਰ ਫ਼ਿਲਮ ਨੂੰ ਇਕ ਵੱਖਰਾ ਰੰਗ ਪ੍ਰਦਾਨ ਕਰਦੀ ਹੈ। ਸੈਂਕੜੇ ਫ਼ਿਲਮਾਂ ‘ਚ ਵੱਡੇ, ਛੋਟੇ ਕਿਰਦਾਰ ਨਿਭਾ ਕੇ ਖੁਦ ਨੂੰ ਜਨਮਜਾਤ ਅਦਾਕਾਰ ਵਜੋਂ ਸਾਬਤ ਕਰ ਚੁੱਕੇ ਸਰਦਾਰ ਸੋਹੀ ਦੀ ਅਦਾਕਾਰੀ ਦੀ ਭੁੱਖ ਬਹੁਤ ਘੱਟ ਫ਼ਿਲਮਾਂ ਨਾਲ ਮਿਟੀ ਹੈ।
ਉਹ ਹਮੇਸ਼ਾ ਵੱਖਰੇ ਤੇ ਚੁਣੌਤੀਪੂਰਵਕ ਕਿਰਦਾਰ ਨਿਭਾਉਣ ਦੀ ਤਾਂਘ ‘ਚ ਰਹਿੰਦੇ ਹਨ।  ਸੋਹੀ ਮੁਤਾਬਕ ਉਹ ਕਲਾਕਾਰ ਹੈ ਤੇ ਕਲਾਕਾਰ ਦੀ ਹਮੇਸ਼ਾ ਇਹ ਲਾਲਸਾ ਰਹਿੰਦੀ ਹੈ ਕਿ ਉਹ ਹਰ ਵਾਰ ਪਰਦੇ ‘ਤੇ ਕੁਝ ਵੱਖਰਾ ਕਰੇ। ਪੰਜਾਬੀ ਫ਼ਿਲਮਾਂ ਵੱਡੇ ਪੱਧਰ ‘ਤੇ ਬਣ ਰਹੀਆਂ ਹਨ, ਪਰ ਬਹੁਤ ਘੱਟ ਫ਼ਿਲਮਾਂ ‘ਚ ਉਨ•ਾਂ ਨੂੰ ਆਪਣੇ ਪਸੰਦੀਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਬੇਸ਼ੱਕ ਸਾਰੀਆਂ ਫ਼ਿਲਮਾਂ ਅਤੇ ਕਿਰਦਾਰਾਂ ਉਨ•ਾਂ ਲਈ ਅਹਿਮ ਹੁੰਦੇ ਹਨ, ਪਰ ਕੁਝ ਕਿਰਦਾਰ ਅਤੇ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ, ਜਿਨ•ਾਂ ‘ਚ ਕੰਮ ਕਰਦਿਆਂ ਅਦਾਕਾਰੀ ਦੀ ਭੁੱਖ ਪੂਰੀ ਹੁੰਦੀ ਹੈ।


Êਨਿਰਦੇਸ਼ਕ ਨਵਤੇਜ ਸੰਧੂ ਦੀ ਫ਼ਿਲਮ ‘ਜਮਰੌਦ’ ਉਨ•ਾਂ ਲਈ ਬੇਹੱਦ ਖਾਸ ਹੈ। ਇਸ ਫ਼ਿਲਮ ‘ਚ ਕੰਮ ਕਰਦਿਆਂ ਉਨ•ਾਂ ਨੂੰ ਜੋ ਸਕੂਨ ਮਿਲਿਆ ਹੈ, ਉਹ ਬਹੁਤ ਘੱਟ ਫ਼ਿਲਮਾਂ ‘ਚ ਮਿਲਦਾ ਹੈ।  ਸੋਹੀ ਮੁਤਾਬਕ ਇਸ ਫ਼ਿਲਮ ਨੇ ਉਸ ਦੀ ਕਲਾਤਮਿਕ ਫ਼ਿਲਮਾਂ ਦੀ ਭੁੱਖ ਨੂੰ ਤ੍ਰਿਪਤ ਕੀਤਾ ਹੈ। ਉਹਨਾਂ ਮੁਤਾਬਕ ਨਵਤੇਜ ਸੰਧੂ ਸਿਨੇਮੇ ਦਾ ਆਸ਼ਕ ਹੈ, ਉਹ ਭੀੜ ‘ਚ ਰਲਣ ਦੀ ਬਜਾਏ ਇੱਕਲਾ ਚੱਲਣਾ ਪਸੰਦ ਕਰਦਾ ਹੈ। ਉਹ ਉਸ ਨਾਲ ਪਹਿਲਾਂ ਲਘੂ ਫ਼ਿਲਮ ‘ਨੂਰਾਂ’ ਵਿੱਚ ਕੰਮ ਕਰ ਚੁੱਕੇ ਹਨ। ਇਸ ਫ਼ਿਲਮ ਨੇ ਵੀ ਉਸਨੂੰ ਬੇਹੱਦ ਸਕੂਨ ਦਿੱਤਾ ਸੀ। ‘ਜਮਰੌਦ’ ਨਵਤੇਜ ਸੰਧੂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ। ਨਾਮਵਰ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’  ‘ਤੇ ਹੀ ਅਧਾਰਿਤ ਇਸ ਫ਼ਿਲਮ ‘ਚ ਉਹ ਇਕ ਅਹਿਜੇ ਦਰਦਮੰਦ ਬਾਪ ਦਾ ਕਿਰਦਾਰ ਨਿਭਾ ਰਹੇ ਹਨ, ਜਿਨ•ਾਂ ਨੂੰ ਆਪਣਾ ਜਵਾਨ ਪੁੱਤ ਹੱਥੀ ਤੌਰਨਾ ਪੈਂਦਾ ਹੈ।  ਸੋਹੀ ਮੁਤਾਬਕ ਉਹ ਦਰਜਨਾਂ ਫ਼ਿਲਮਾਂ ‘ਚ ਬਾਪ ਦੀ ਭੂਮਿਕਾ ਨਿਭਾ ਚੁੱਕੇ ਹਨ, ਪਰ ਇਸ ਫ਼ਿਲਮ ਵਿਚਲਾ ਬਾਪ ਦਰਸ਼ਕਾਂ ਨੂੰ ਭੁੱਬਾਂ ਮਾਰ ਮਾਰ ਰੌਣ ਲਈ ਮਜਬੂਰ ਕਰ ਦੇਵੇਗਾ। ਇਸ ਫ਼ਿਲਮ ਵਿਚਲਾ ਬਾਪ ਦਾ ਕਿਰਦਾਰ ਉਸ ਨੇ ਪਹਿਲਾਂ ਕਦੇ ਨਹੀਂ ਨਿਭਾਇਆ। ਬਾਪ ਦੇ ਅਰਥ ਕੀ ਹੁੰਦੇ ਹਨ, ਉਹ ਇਹ ਫ਼ਿਲਮ ਦੇਖਕੇ ਸਮਝ ਪੈਣਗੇ। ‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਹ ਫ਼ਿਲਮ ਪੰਜਾਬ ਦੀ ਕਲਾਤਮਿਕ ਤੇ ਕਮਰਸ਼ੀਅਲ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਪਰਵਾਸ ਨਾਲ ਜੁੜੇ ਕਿੱਸਿਆਂ ਦੀ ਹਕੀਕੀ ਰੂਪ ‘ਚ ਪੇਸ਼ਕਾਰੀ ਕਰੇਗੀ। ਸਰਦਾਰ ਸੋਹੀ, ਕੁਲਜਿੰਦਰ ਸਿੱਧੂ,  ਅਸ਼ੀਸ਼ ਦੁੱਗਲ, ਜਤਿੰਦਰ ਕੌਰ, ਹਰਵਿੰਦਰ ਕੌਰ ਬਬਲੀ(ਨਾਬਰ ਫੇਮ), ਕੁਲ ਸਿੱਧੂ, ਜੋਤ ਗਰੇਵਾਲ, ਸੰਜੀਵ ਅੱਤਰੀ, ਜੋਤ ਅਰੋੜਾ ਅਤੇ ਗੁਰਿੰਦਰ ਮਕਨਾ ਅਹਿਮ ਭੂਮਿਕਾਵਾਂ ਵਾਲੀ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੀ ਸਮਰੱਥਾ ਰੱਖਦੀ ਹੈ।

Leave a Reply

Your email address will not be published. Required fields are marked *

ਗੱਗੂ ਗਿੱਲ ਤੇ ਯੋਗਰਾਜ ਸਿੰਘ ਨੇ ਆਪਣੀ ‘ਸਾਂਝ’ ਬਾਰੇ ਕੀਤਾ ਖੁਲਾਸਾ, ਲੁਕਣਮੀਚੀ ‘ਚ ਇੱਕਠੇ ਹੋਏ ਦੋਵੇ ਦਿੱਗਜ

ਪੰਜਾਬ ਦੇ ਕਾਨਵੈਂਟ ਸਕੂਲਾਂ ‘ਤੇ ਵਿਅੰਗ ਕਰੇਗੀ ‘ੳ ਅ’, 1 ਫ਼ਰਵਰੀ ਨੂੰ ਹੋਵੇਗੀ ਰਿਲੀਜ਼