ਮਾਂ ਸਭ ਨੂੰ ਪਿਆਰੀ ਹੁੰਦੀ ਹੈ। ਮਾਂ ਦੀ ਵੇਦਨਾ ਹਰ ਬੰਦੇ ਨੂੰ ਭਾਵੁਕ ਕਰ ਦਿੰਦੀ ਹੈ। ਕੋਈ ਵੀ ਬੰਦਾ ਮਾਂ ਤੋਂ ਦੂਰ ਨਹੀਂ ਜਾਣਾ ਚਾਹੁੰਦਾ, ਪਰ ਰੋਜ਼ੀ ਰੋਟੀ ਖ਼ਾਤਰ ਲੱਖਾਂ ਨੌਜਵਾਨ ਇਸ ਵੇਲੇ ਮਾਂ ਤੋਂ ਦੂਰ ਵਿਦੇਸ਼ਾਂ ‘ਚ ਨੌਕਰੀ ਰਹੇ ਹਨ। ਨੌਜਵਾਨ ਗਾਇਕ ਬੌਬੀ ਸਨ ਦਾ ਗੀਤ ‘ਮਾਂ’ ਇਸ ਵੇਲੇ ਇਨ•ਾਂ ਨੌਜਵਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਭਾਵੁਕ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਗੀਤ ਲਗਾਤਾਰ ਵਾਇਰਲ ਹੋ ਰਿਹਾ ਹੈ। ਗਾਇਕ ਬੌਬੀ ਸਨ ਵੱਲੋਂ ਗਗਨ ਨਾਲ ਮਿਲਕੇ ਲਿਖੇ ਗਏ ਇਸ ਗੀਤ ਦਾ ਮਿਊਜ਼ਿਕ ਐਮਜੀ ਸੰਧੂ ਨੇ ਤਿਆਰ ਕੀਤਾ ਹੈ। ਸੰਨੀ ਭੁੱਲਰ ਵੱਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ ਹੈ।
‘ਭੁੱਲਰ ਪ੍ਰੋਡਕਸ਼ਨ ਹਾਊਸ’ ਵੱਲੋਂ ਪੇਸ਼ ਕੀਤਾ ਗਿਆ। ‘ਆਟਾ ਲੋਕ ਪਾਣੀ ਨਾਲ ਗੁੰਨਦੇ, ਮਾਂ ਹੰਝੂਆਂ ਨਾਲ ਗੁੰਨਦੀ ਏ’। ਇਹ ਗੀਤ ਬੌਬੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਭ ਮਾਵਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਯਾਦ ਰਹੇ ਇਹ ਉਹ ਗਾਇਕ ਹੈ ਜਿਸ ਦੀ ਚਰਚਾ ਉਸਦੇ ਗੀਤ ‘ਫ਼ੀਮ ਗਾਣੇ ਜੱਟ’ ਨਾਲ ਹੋਈ ਸੀ। ‘ਲੱਸੀ ਦਾ ਗਲਾਸ’ ਸਮੇਤ ਦਰਜਨਾਂ ਗੀਤ ਗਾ ਚੁੱਕਾ ਇਹ ਗਾਇਕ ਹੁਣ ਆਪਣੇ ਸਰੋਤਿਆਂ ਦੀ ਸਲਾਹ ਨਾਲ ਹਰ ਗੀਤ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕਰ ਰਿਹਾ ਹੈ। ਉਸ ਦਾ ਇਹ ਗੀਤ ਇਸ ਗੱਲ ਦੀ ਮਿਸਾਲ ਹੈ।


