ਗੁਆਂਢੀ ਸੂਬੇ ਹਰਿਆਣਾ ਦੇ ਦਿੱਗਜ ਕਾਂਗਰਸੀ ਨੇਤਾ ਡਾ ਅਸ਼ੋਕ ਤੰਵਰ ਦਾ ਬੇਟਾ ਅਨਿਰੁਧ ਲਲਿਤ ਪੰਜਾਬੀ ਫ਼ਿਲਮਾਂ ‘ਚ ਬਤੌਰ ਹੀਰੋ ਨਜ਼ਰ ਆਵੇਗਾ। ਉਸ ਦੀ ਪਹਿਲੀ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ਇਸ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਰਿਆਣਾ ਕਾਂਗਰਸ ਦੇ ਪ੍ਰਧਾਨ ਅਤੇ ਸਿਰਸਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ ਅਸ਼ੋਕ ਤੰਵਰ ਦਾ ਇਹ ਹੋਣਹਾਰ ਪੁੱਤਰ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਦੇਸ਼ ਤੋਂ ਅਦਾਕਾਰੀ ਦੀ ਬਕਾਇਦਾ ਟ੍ਰੇਨਿੰਗ ਲੈ ਕੇ ਇਸ ਖ਼ੇਤਰ ‘ਚ ਕੁੱਦਿਆ ਹੈ। ਉਸਦੀ ਇਸ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਅਜੇ ਚੰਡੋਕ ਹਨ। ਨਿਹਾਲ ਪੁਰਬਾ ਦੀ ਲਿਖੀ ਇਸ ਫ਼ਿਲਮ ‘ਚ ਯੋਗਰਾਜ ਸਿੰਘ ਅਤੇ ਉਨ•ਾਂ ਦੀ ਧਰਮਪਤਨੀ ਨੀਨਾ ਬੰਡੇਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਉਸਦੀ ਹੀਰੋਇਨ ਆਂਚਲ ਤਿਆਗੀ ਹੈ। ‘ ਜੀ ਐਲ ਐਮ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਨਿਰਮਾਤਾ ਅਵਿੰਤਕਾ ਮਾਕਨ ਲਲਿਤ ਤੰਵਰ ਹਨ।
ਇਹ ਫ਼ਿਲਮ ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣੇ ਦੇ ਸੱਭਿਆਚਾਰਕ ਰੰਗਾਂ ਨੂੰ ਪਰਦੇ ‘ਤੇ ਪੇਸ਼ ਕਰੇਗੀ। ਇਸ ਫਿਲਮ ਦੀ ਕਹਾਣੀ ਪਤੀ ਅਤੇ ਪਤਨੀ ਤੇ ਕਿਰਦਾਰਾਂ ‘ਤੇ ਅਧਾਰਿਤ ਹੈ। ਇਨ•ਾਂ ਵਿੱਚ ਪਤੀ ਪੰਜਾਬੀ ਹੈ ਜਦਕਿ ਪਤਨੀ ਹਰਿਆਣਾ ਦੀ ਹੈ। ਦੋਵਾਂ ਵਿੱਚ ਸੱਭਿਆਚਾਰਕ ਫਰਕ ਹੈ।
ਬਹੁਤ ਮਾਮਲਿਆ ਵਿੱਚ ਨਾ ਚਾਹੁੰਦਿਆਂ ਵੀ ਉਨ•ਾਂ ਦਾ ਸੱਭਿਆਚਾਰ ਤੇ ਰਹਿਣ ਸਹਿਣ ਅੜਿੱਕਾ ਬਣਦਾ ਹੈ।ਇਸਦਾ ਅਸਰ ਉਨ•ਾਂ ਦੇ ਬੇਟੇ ‘ਤੇ ਵੀ ਪੈਂਦਾ ਹੈ। ਕੁਝ ਦਿਨ ਪਹਿਲਾਂ ਆਇਆ ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਪਾ ਰਿਹਾ ਹੈ। ਨਿਰੋਲ ਰੂਪ ‘ਚ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਤੇ ਸੱਭਿਆਚਾਰਕ ਡਰਾਮੇ ਦਾ ਸੁਮੇਲ ਇਸ ਫਿਲਮ ਵਿੱਚ ਮੁੱਖ ਭੂਮਿਕਾ ‘ਚ ਅਨਿਰੁਧ ਲਲਿਤ ਹੋਵੇਗਾ।




