in

1 ਫਰਵਰੀ ਨੂੰ ਰਿਲੀਜ਼ ਹੋਵੇਗੀ ‘ੳ ਅ”, ਪੰਜਾਬੀ ਭਾਸ਼ਾ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦੀ ਹੈ ਫ਼ਿਲਮ 

ਕਾਮੇਡੀ ਫ਼ਿਲਮਾਂ ਬਣਾਉਣ ‘ਚ ਮਸ਼ਹੂਰ ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰਸ’ ਵੱਲੋਂ ਇਸ ਵਾਰ ਕਾਮੇਡੀ ਦੇ ਨਾਲ ਨਾਲ ਸਾਰਥਿਕ ਗੱਲ ਕਰਦਿਆਂ ਪੰਜਾਬੀ ਬੋਲੀ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਿਆ ਗਿਆ ਹੈ। 1 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ੳ ਅ”ਪਰਿਵਾਰਕ ਮਨੋਰੰਜਨਕ ਫ਼ਿਲਮ ਹੈ, ਜਿਸ ‘ਚ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਿਆ ਗਿਆ ਹੈ।
‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰਸ’ ਵੱਲੋਂ ਇਹ ਫ਼ਿਲਮ ‘ਸਿਤਿਜ਼ ਚੌਧਰੀ ਫ਼ਿਲਮਸ’, ਅਤੇ ‘ਨਾਰੇਸ਼ ਕਥੂਰੀਆ ਫ਼ਿਲਮਸ’ ਨਾਲ ਮਿਲਕੇ ਬਣਾਈ ਗਈ ਹੈ। ਨਿਰਮਾਤਾ ਰੁਪਾਲੀ ਗੁਪਤਾ, ਸਿਤਿਜ਼ ਚੌਧਰੀ ਅਤੇ ਨਾਰੇਸ਼ ਕਥੂਰੀਆ ਦੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲਿਆ ਸੀ। ਫ਼ਿਲਮ ਦੇ ਗੀਤ ਵੀ ਦਰਸ਼ਕਾਂ ਦੀ ਜੁਬਾਨ ‘ਤੇ ਚੜ•ਦੇ ਜਾ ਰਹੇ ਹਨ।


ਹਰ ਪੰਜਾਬੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਕਿਸੇ ਮਹਿੰਗੇ ਅੰਗਰੇਜ਼ੀ ਮੀਡੀਅਮ ਸਕੂਲ ‘ਚ ਪੜ•ੇ। ਪੰਜਾਬੀਆਂ ਦੀ ਇਸ ਪ੍ਰਬਲ ਇੱਛਾ ਨੇ ਪੰਜਾਬ ‘ਚ ਦੁਕਾਨਾਂ ਵਾਂਗ ਹਜ਼ਾਰਾਂ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲ ਖੁੱਲਵਾ ਦਿੱਤੇ ਹਨ। ਇਸ ਪੱਛਮੀ ਪ੍ਰਭਾਵ ਦੀ ਹਨੇਰੀ ਨੇ ਪੰਜਾਬ ਦੇ ਬਹੁਤ ਸਾਰੇ ਸਾਦੇ ਪੰਜਾਬੀ ਪਰਿਵਾਰਾਂ ਨੂੰ ਛਿੱਕੇ ਟੰਗਿਆ ਹੋÎਇਆ ਹੈ। ਕੁਝ ਇਸ ਤਰ•ਾਂ ਦੇ ਹੀ ਮਾਹੌਲ ‘ਤੇ ਵਿਅੰਗ ਕਰਦੀ ਹੈ ਪੰਜਾਬੀ ਫ਼ਿਲਮ ‘”ੳ ਅ ‘। ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਨਾਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਤੋਂ ਇਲਾਵਾ ਮਾਸਟਰ ਅੰਸ਼, ਮਾਸਟਰ ਸਮੀਪ ਸਿੰਘ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਗੁਰਪ੍ਰੀਤ ਘੁੱਗੀ, ਪੌਪੀ ਜੱਬਾਲ ਤੇ ਰੋਜ ਜੇ ਕੌਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ।

ਫ਼ਿਲਮ ਦੇ ਟ੍ਰੇਲਰ ਮੁਤਾਬਕ ਇਹ ਫ਼ਿਲਮ ਇਕ ਪੰਜਾਬੀ ਪਰਿਵਾਰ ਦੀ ਆਪਣੇ ਬੱਚੇ ਨੂੰ ਅੰਗਰੇਜ਼ੀ ਮੀਡੀਅਮ ਸਕੂਲ ‘ਚ ਪੜ•ਾਉਣ ਦੀ ਜੱਦੋ ਜਾਹਿਦ ਦੀ ਕਹਾਣੀ ਹੈ। ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਤੌਰ ਤਰੀਕੇ ਅਤੇ ਨਿਯਮਾਂ ‘ਤੇ ਵਿਅੰਗ ਕਰਦੀ ਇਹ ਫ਼ਿਲਮ ਬੱਚਿਆਂ ਦੀ ਮਾਨਸਿਕਤਾ ਅਤੇ ਸਕੂਲਾਂ ‘ਚ ਹੁੰਦੇ ਨਸਲੀ ਅਤੇ ਆਰਥਿਕ ਵਿਤਕਰੇ ‘ਤੇ ਵੀ ਕਰਾਰੀ ਚੋਟ ਕਰੇਗੀ।  ਆਮ ਪੰਜਾਬੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ‘ਚ ਪੜ•ਾਉਣ ਲਈ ਉਨ•ਾਂ ਦੇ ਮਾਪਿਆਂ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਹਨ। ਇਹ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੋਵੇਗਾ। ਪੰਜਾਬੀ ਬੋਲੀ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦੀ ਆਪਣੇ ਕਿਸਮ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ‘ਚ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਹੇਠ ਵਿੱਸਰ ਰਹੀ ਪੰਜਾਬੀ ਬੋਲੀ ਅਤੇ ਸਿੱਖਿਆ ਤੰਤਰ ‘ਤੇ ਵਿਅੰਗ ਕੀਤਾ ਗਿਆ ਹੈ।ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ’ ਗੁਰੱਪ ਦੇ ਬੈਨਰ ਹੇਠਾਂ ਵਿਸ਼ਵ ਭਰ ‘ਚ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

ਹਰਿਆਣਾ ਦੇ ਨਾਮਵਰ ਸਿਆਸਤਦਾਨ ਦਾ ਮੁੰਡਾ ਬਣਿਆ ਹੀਰੋ, 25 ਜਨਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਪੰਕਜ ਬਤਰਾ ਦੀ ਫ਼ਿਲਮ ‘ਹਾਈ ਐਂਡ ਯਾਰੀਆ’ ਵਿੱਚ ਕੀ ਹੋਵੇਗਾ ਖਾਸ? ਪੜੋ