ਪੰਜਾਬੀ ਗੱਭਰੂ ਅਤੇ ਦੇਸ਼ ਦਾ ਨਾਮਵਰ ਰੈਪਰ ਬਾਦਸ਼ਾਹ ਗਾਇਕੀ ਤੋਂ ਬਾਅਦ ਹੁਣ ਅਦਾਕਾਰੀ ‘ਚ ਵੀ ਆਪਣੇ ਰੰਗ ਬਿਖੇਰੇਗਾ। ਉਹ ਛੇਤੀ ਹੀ ਇਕ ਹਿੰਦੀ ਫ਼ਿਲਮ ਵਿੱਚ ਸੋਨਾਂਕਸ਼ੀ ਸਿਨਹਾ ਨਾਲ ਅਦਾਕਾਰੀ ਕਰਦਾ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਵਰੁਣ ਧਵਨ, ਅੰਨੂ ਕਪੂਰ, ਕਲਭੂਸ਼ਣ ਖਰਬੰਦਾ ਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਸ਼ਿਲਪੀ ਦਾਸ ਗੁਪਤਾ ਨਿਰਦੇਸ਼ਤ ਕਰੇਗੀ। ਇਹ ਉਸ ਦੀ ਪਹਿਲੀ ਫਿਲਮ ਹੋਵੇਗੀ। ਭੂਸ਼ਣ ਕੁਮਾਰ ਅਤੇ ਮਹਾਂਵੀਰ ਜੈਨ ਵੱਲੋਂ ਮ੍ਰਿਗਦੀਪ ਸਿੰਘ ਲਾਂਬਾ ਨਾਲ ਮਿਲਕੇ ਬਣਾਈ ਜਾ ਰਹੀ ਇਸ ਫਿਲਮ ਨੂੰ ਲੈ ਕੇ ਬਾਦਸ਼ਾਹ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਉਸ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਸੋਸ਼ਲ ਮੀਡੀਆ ‘ਤੇ ਵੀ ਕੀਤਾ ਹੈ। ਬਾਦਸ਼ਾਹ ਮੁਤਾਬਕ ਉਸ ਨੂੰ ਪਹਿਲਾਂ ਵੀ ਕਈ ਫਿਲਮਾਂ ਦੀ ਆਫ਼ਰ ਆ ਚੁੱਕੀ ਹੈ, ਪਰ ਉਹ ਕਿਸੇ ਦਿਲਚਸਪ ਕਿਰਦਾਰ ਦੇ ਇੰਤਜ਼ਾਰ ਵਿੱਚ ਸੀ।
ਕਿਸੇ ਸਮੇਂ ਚੰਡੀਗੜ• ‘ਚ ਸਰਕਾਰੀ ਮੁਲਾਜ਼ਮ ਰਹੇ ਬਾਦਸ਼ਾਹ ਦਾ ਅਸਲ ਨਾਂ ਅਦਿਤਯ ਪ੍ਰਤਾਪ ਸਿੰਘ ਸ਼ੋਸ਼ਦੀਆ ਹੈ। ਬਾਦਸ਼ਾਹ ਕਿਸੇ ਵੇਲੇ ਹਨੀ ਸਿੰਘ ਦੇ ਗੁਰੱਪ ਵਿੱਚ ਸ਼ਾਮਲ ਸੀ, ਪਰ ਉਸ ਨੇ ਥੋੜੇ ਸਮੇਂ ‘ਚ ਹੀ ਆਪਣੀ ਵੱਖਰੀ ਪਹਿਚਾਣ ਸਥਾਪਤ ਕਰ ਲਈ ਸੀ। ਦਰਜਨਾਂ ਹਿੱਟ ਗੀਤਾਂ ਦੇ ਗਾÎਇਕ ਬਾਦਸ਼ਾਹ ਨੇ ਪਿੱਛੇ ਜਿਹੇ ਪੰਜਾਬੀ ਫਿਲਮ ‘ਦੋ ਦੂਣੀ ਪੰਜ’ ਦਾ ਵੀ ਨਿਰਮਾਣ ਕੀਤਾ ਸੀ। ਅੰਮ੍ਰਿਤ ਮਾਨ ਨੂੰ ਲੈ ਕੇ ਬਣਾਈ ਗਈ ਇਹ ਫਿਲਮ ਫ਼ਲਾਪ ਰਹੀ ਸੀ।
in News
ਡੀਜੇ ਵਾਲੇ ਬਾਬੂ ਨੇ ਇੰਝ ਮਾਰੀ ਬਾਜ਼ੀ, ਹੁਣ ਸੋਨਾਕਸ਼ੀ ਸਿਨਹਾ ਨਾਲ ਫਿਲਮ ‘ਚ ਕਰੇਗਾ ਐਕਟਿੰਗ
