ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫ਼ਿਲਮਾਂ ਵਿੱਚ ਸ਼ਾਮਲ ‘ਜ਼ਿੰਦਗੀ ਜ਼ਿੰਦਾਬਾਦ’ ਵਿੱਚ ਪੰਜਾਬੀ ਗਾਇਕ ਤੇ ਨਿੰਜਾ ਇਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਵੇਗਾ। ਫਿਲਮ ਦਾ ਫਸਟਲੁੱਕ ਪੋਸਟਰ ਅਗਲੇ ਕੁਝ ਦਿਨਾਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਲਈ ਨਿੰਜਾ ਖਾਸ ਤਿਆਰੀ ਕਰ ਰਿਹਾ ਹੈ। ਨਿੰਜੇ ਦੀ ਫ਼ਸਟਲੁੱਕ ਸਭ ਨੂੰ ਹੈਰਾਨ ਕਰ ਦੇਵੇਗੀ। ਨਾਮਵਰ ਲੇਖਕ ਮਿੰਟੂ ਗੁਰੂਸਰੀਆ ਦੀ ਕਿਤਾਬ ‘ਸੂਲਾਂ’ ‘ਤੇ ਅਧਾਰਿਤ ਇਹ ਫ਼ਿਲਮ ਉਸਦੀ ਜ਼ਿੰਦਗੀ ਅਤੇ ਉਸਦੇ ਸਾਥੀਆਂ ਦੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਹੈ। ਇਸ ਫ਼ਿਲਮ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਹੈ।
‘ਕੁਕਨਸ ਫ਼ਿਲਮਸ ਪ੍ਰਾਈਵੇਟ ਲਿਮਟਿਡ’, ‘ਜਾਦੂ ਪ੍ਰੋਡਕਸ਼ਨ’ ਅਤੇ ਮਿਲੀਅਨ ਬ੍ਰਦਰਸ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣਨ ਜਾ ਰਹੀ ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਨਿੰਜੇ ਦੇ ਨਾਲ ਪੰਜਾਬੀ ਫਿਲਮ ਜਗਤ ਦੇ ਕਈ ਚਰਚਿਤ ਤੇ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਸ ਫਿਲਮ ਲਈ ਨਿੰਜਾ ਬਕਾਇਦਾ ਤੌਰ ‘ਤੇ ਟ੍ਰੇਨਿੰਗ ਲੈ ਕੇ ਰਿਹਾ ਹੈ। ਉਸਦੀ ਜ਼ਿੰਦਗੀ ਦੀ ਇਹ ਪਹਿਲੀ ਫਿਲਮ ਹੋਵੇਗੀ, ਜਿਸ ਵਿੱਚ ਉਸ ਨੂੰ ਇਕ ਨਾਮੀਂ ਵਿਅਕਤੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ।



