in

‘ਨਾਢੂ ਖਾ’ ਵਿੱਚ ਦਿਖੇਗਾ ਬਨਿੰਦਰ ਬਨੀ ਦੀ ਅਦਾਕਾਰੀ ਦਾ ਕਮਾਲ

ਬਨਿੰਦਰ ਬਨੀ ਉਹ ਪੰਜਾਬੀ ਅਦਾਕਾਰ ਹੈ, ਜਿਸ ਨੇ ਥੋੜੇ ਸਮੇਂ ਵਿੱਚ ਹੀ ਫ਼ਿਲਮ ਖੇਤਰ ‘ਚ ਵੱਡੀ ਪਹਿਚਾਣ ਹਾਸਲ ਕੀਤੀ ਹੈ। ਰੰਗਮੰਚ ਦਾ ਇਹ ਮੰਝਿਆ ਹੋਇਆ ਅਦਾਕਾਰ ਬਨੀ ਇਸ ਵੇਲੇ ਪੰਜਾਬੀ ਦੇ ਸਰਗਰਮ ਕਲਾਕਾਰਾਂ ਵਿੱਚੋਂ ਇੱਕ ਹੈ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਦਮਦਾਰ ਭੂਮਿਕਾ ਨਿਭਾ ਚੁੱਕਾ ਬਨੀ ਪੰਜਾਬੀ ਫ਼ਿਲਮ ‘ਨਾਢੂ ਖਾ’ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗਾ। 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਇਮਰਾਨ ਸ਼ੇਖ਼ ਦੀ ਇਸ ਫ਼ਿਲਮ ਵਿੱਚ ਬਨੀ ਨੇ ਹਰੀਸ਼ ਵਰਮਾ ਦੇ ਦੋਸਤ ਦਾ ਅਹਿਮ ਕਿਰਦਾਰ ਨਿਭਾਇਆ ਹੈ।


ਫ਼ਿਲਮ ‘ਚ ਉਸਦੇ ਕਿਰਦਾਰ ਦਾ ਨਾ ਥੱਥਾ ਹੈ। ਉਸਦਾ ਇਹ ਦਿਲਚਸਪ ਕਿਰਦਾਰ ‘ਚ ਦਰਸ਼ਕਾਂ ਦੇ ਚਿਹਰਿਆਂ ਨੇ ਖੂਬ ਹਾਸਾ ਲੈ ਕੇ ਆਵੇਗਾ। ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੀ ਪੇਸ਼ਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਅਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ। ਪੁਰਾਤਨ ਸਮੇਂ ਨੂੰ ਪਰਦੇ ‘ਤੇ ਲਿਆਉਂਦੀ ਇਸ ਫ਼ਿਲਮ ‘ਚ ਦਰਸ਼ਕ ਬਨੀ ਦੀ ਅਦਾਕਾਰੀ ਦਾ ਕਮਾਲ ਦੇਖਣਗੇ।


ਪੰਜਾਬੀ ਫ਼ੀਚਰ ਫ਼ਿਲਮ ਆਰਐਸਵੀਪੀ (ਰੋਂਦੇ ਸਾਰੇ ਵਿਆਹ ਪਿੱਛੋਂ) ਰਾਹੀਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਕਰਨ ਵਾਲਾ ਬਨੀ ਜ਼ਿਲ•ਾ ਸ਼੍ਰੀ ਫ਼ਤਿਹਗੜ• ਸਾਹਿਬ ‘ਚ ਪੈਂਦੇ ਉੱਚਾ ਪਿੰਡ ਸੰਗੋਲ ਦਾ ਜੰਮਪਲ ਹੈ। ਉਸ ਨੇ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਸਾਲ 2007 ਵਿੱਚ ਡਾ.ਸਾਹਿਬ ਸਿੰਘ ਦੁਬਾਰਾ ਰਚਿਤ ਨਾਟਕ ‘ਜ਼ਖਮੀ ਖੰਬਾਂ ਦੀ ਪਰਵਾਜ਼’ ਨਾਲ ਕੀਤੀ ਸੀ। ਇਸ ਨਾਟਕ ਵਿੱਚ ਉਸ ਨੇ ਮੱਘਰ ਸਿੰਘ ਨਾਂ ਦੇ ਪਾਤਰ ਦਾ ਨੈਗਟਿਵ ਕਿਰਦਾਰ ਨਿਭਾਇਆ। ਇਸ ਨਾਟਕ ਲਈ ਉਸ ਨੂੰ ਯੂਥ ਫ਼ੈਸਟੀਵਲ ਵਿੱਚ ਬੈਸਟ ਐਕਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਖ਼ਾਲਸਾ ਕਾਲਜ  ਤੋਂ ਪੜ•ਾਈ ਪੂਰੀ ਕਰਨ ਮਗਰੋਂ ਉਸ ਨੇ ਗਰੈਜੂਏਸ਼ਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿੱਚ ਦਾਖਲਾ ਲਿਆ। ਸਾਇੰਸ ਵਿਸ਼ਾ ਹੋਣ ਦੇ ਬਾਵਜੂਦ ਉਸ ਨੇ ਥੀਏਟਰ ਨਹੀਂ ਛੱਡਿਆ। ਇਸ ਦੌਰਾਨ ਉਹ ਨਿੱਜੀ ਤੌਰ ‘ਤੇ ਡਾ.ਸਾਹਿਬ ਸਿੰਘ ਅਤੇ ਸੁਦੇਸ਼ ਸ਼ਰਮਾ ਹੋਰਾਂ ਦੇ ਗਰੁੱਪ ਵਿੱਚ ਬਤੌਰ ਅਦਾਕਾਰ ਕੰਮ ਕਰਨ ਲੱਗਾ। ਰੰਗਮੰਚ ਦੇ ਇਹਨਾਂ ਮਹਂਰਥੀਆਂ ਨਾਲ ਕੰਮ ਕਰਦਿਆਂ ਉਸ ਦੀ ਐਕਟਿੰਗ ‘ਚ ਹੈਰਾਨੀਜਨਕ ਬਦਲਾਅ ਆਇਆ। ਅਦਾਕਾਰੀ ਦੇ ਨਾਲ ਨਾਲ ਬਨੀ ਨੇ ਕਈ ਨਾਟਕ ਨਿਰਦੇਸ਼ਤ ਵੀ ਕੀਤੇ।  ਥੀਏਟਰ ਤੋਂ ਬਾਅਦ ਉਹ ਫ਼ਿਲਮਾਂ ਵੱਲ ਆਇਆ। ‘ਪ੍ਰੋਪਰ ਪਟੋਲਾ’, ‘ਨਿੱਕਾ ਜ਼ੈਲਦਾਰ’, ‘ਕਰੇਜੀ ਟੱਬਰ’, ਰੰਗ ਪੰਜਾਬ’, ‘ਲੌਂਗ ਲਾਚੀ’, ‘ਲਾਵਾਂ ਫ਼ੇਰੇ’, ‘ਅਰਜਨ’, ‘ਚੰਨੋ ਕਮਲੀ ਯਾਰ ਦੀ’, ‘ ਸਰਘੀ’ ਅਤੇ ‘ਦਿਲਦਾਰੀਆ’ ਸਮੇਤ ਡੇਢ ਦਰਜਨ ਦੇ ਨੇੜੇ ਫ਼ਿਲਮਾਂ ‘ਚ ਕੰਮ ਕਰ ਚੁੱਕਾ ਬਨੀ ਅੱਜ ਕੱਲ• ‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ।
ਆਪਣੀ ਇਸ ਫ਼ਿਲਮ ‘ਨਾਢੂ ਖਾ’ ਸਬੰਧੀ ਉਸਦਾ ਕਹਿਣਾ ਹੈ ਕਿ ਇਹ ਪੰਜਾਬੀ ਦੀਆਂ ਸ਼ਾਨਦਾਰਾਂ ਫ਼ਿਲਮਾਂ ਵਿੱਚੋਂ ਇਕ ਹੋਵੇਗੀ। ਫ਼ਿਲਮ ਦੀ ਕਹਾਣੀ ਏਨੀ ਖੂਬਸੂਰਤ ਹੈ ਕਿ ਹਰ ਦਰਸ਼ਕ ਇਸ ਦਾ ਆਨੰਦ ਮਾਣੇਗਾ। ਰਾਜਸਥਾਨ ‘ਚ ਫਿਲਮਾਈ ਗਈ ਇਹ ਫ਼ਿਲਮ ਉਸਦੀ ਨਿੱਜੀ ਤੌਰ ‘ਤੇ ਪਸੰਦ ਫ਼ਿਲਮਾਂ ਵਿੱਚੋਂ ਹੈ।

Leave a Reply

Your email address will not be published. Required fields are marked *

‘ਬਲੈਕੀਆ’ ਵਿੱਚ ਕੁਝ ਇਸ ਅੰਦਾਜ਼ ਵਿੱਚ ਨਜ਼ਰ ਆਵੇਗੀ ਇਹਾਨਾ ਢਿੱਲੋਂ, ਦੇਖੋ ਤਸਵੀਰਾਂ 

ਲਾਹੌਰ ਦੀ ਕੁੜੀ ਤੇ ਪੰਜਾਬ ਦਾ ਮੁੰਡਾ, 15 ਮਾਰਚ ਨੂੰ ਵੱਜਣਗੇ ‘ਬੈਂਡ ਵਾਜੇ’, ਦੇਖੋ ਟ੍ਰੇਲਰ