fbpx

‘ਬੈਂਡ ਵਾਜੇ’ ਵਿੱਚ ਲਾਹੌਰੀ ਕੁੜੀ ਤੇ ਪੰਜਾਬੀ ਮੁੰਡੇ ਵਜੋਂ ਨਜ਼ਰ ਆਉਣਗੇ ਬੀਨੂੰ ਢਿੱਲੋਂ ਤੇ ਮੈਂਡੀ ਤੱਖਰ

Posted on March 6th, 2019 in News

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫ਼ਿਲਮ ‘ਬੈਂਡ ਵਾਜੇ’ 15 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਵੈਬਵ, ਸ਼੍ਰਿਆ ਦੀ ਲਿਖੀ ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਤੇ ਮੈਂਡੀ ਤੱਖਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ‘ਚ ਬੀਨੂੰ ਢਿੱਲੋਂ ਪੰਜਾਬੀ ਮੁੰਡੇ ਤੇ ਮੈਂਡੀ ਤੱਖਰ ਪਾਕਿਸਤਾਨ ਦੇ ਲਾਹੌਰ ਦੀ ਕੁੜੀ ਵਜੋਂ ਨਜ਼ਰ ਆਵੇਗੀ। ਦੋਵੇਂ ਜਣੇ ਆਪਣੇ ਮੁਲਕ ਤੋਂ ਦੂਰ ਇਕ ਦੇਸ਼ ‘ਚ ਰਹਿੰਦੇ ਹਨ। ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ ਅਤੇ ਰੀਤ ਸੌਹਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

‘ਸ਼ਾਹ ਐਂਡ ਸ਼ਾਹ ਪਿਕਚਰਸ’, ‘ਏ ਐਂਡ ਏ ਐਡਵਾਈਜਰਸ’ ਵੱਲੋਂ ‘ਰਾਈਜਿੰਗ ਸਟਾਰ ਇੰਟਰਟੇਨਮੈਂਟ’ ਨਾਲ ਮਿਲਕੇ ਬਣਾਈ ਗਈ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਅਤੇ ਅੰਮਿਤ ਭੱਲਾ ਦੀ ਇਹ ਫ਼ਿਲਮ ਪਰਿਵਾਰਕ ਡਰਾਮੇ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ ਹੈ। ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ‘ਚ ਵੀ ਦਰਸ਼ਕਾਂ ਨੂੰ ਹਾਸਿਆਂ ਦੀ ਪਟਾਰੀ ਮਿਲੇਗੀ। ਫ਼ਿਲਮ ਦੇ ਟ੍ਰੇਲਰ ਤੋਂ ਸਾਫ਼ ਝਲਕਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਵਿਆਹ ਦਾ ਡਰਾਮਾ ਵੀ ਹੋਵੇਗਾ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫਿਲਮ ਦਾ ਟ੍ਰੇਲਰ ਖੂਬ ਵਾਇਰਲ ਹੋ ਰਿਹਾ ਹੈ।

Comments & Feedback