fbpx

ਪੰਜਾਬੀ ਫ਼ਿਲਮ ‘ਜਿੰਦ ਜਾਨ’ ਦਾ ਮਿਊਜ਼ਿਕ ਰਿਲੀਜ਼

Posted on May 23rd, 2019 in News

ਪੰਜਾਬੀ ਫ਼ਿਲਮ ‘ਜਿੰਦ ਜਾਨ’ ਦਾ ਮਿਊਜ਼ਿਕ  ਰਿਲੀਜ਼ ਕੀਤਾ ਗਿਆ। 14 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਮਿਊਜ਼ਿਕ ਰਿਲੀਜ਼ ਮੌਕੇ ਨਾਮਵਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ, ਚਰਚਿਤ ਗਾਇਕ ਲਖਵਿੰਦਰ ਵਡਾਲੀ, ਗਾਇਕਾ ਮੰਨਤ ਨੂਰ, ਨਾਮਵਰ ਕਾਮੇਡੀਅਨ ਜਸਵਿੰਦਰ ਭੱਲਾ, ਹਾਰਬੀ ਸੰਘਾ ਅਤੇ ਫ਼ਿਲਮ ਦੇ ਨਿਰਮਾਤਾ ਕਰਨ ਅਗਰਵਾਲ ਅਤੇ ਕੋ ਨਿਰਮਾਤਾ ਧੀਰਜ ਭੰਡਾਰੀ ਹਾਜ਼ਰ ਸਨ। ਇਸ ਮੌਕੇ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਬੇਹੱਦ ਅਹਿਮੀਅਤ ਰੱਖਦਾ ਹੈ। ਫ਼ਿਲਮ ਦਾ ਹਰ ਗੀਤ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗਾ। ਇਸ ਮੌਕੇ ਫ਼ਿਲਮ ਦੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ‘ ਬੀ ਆਰ ਐਸ ਫ਼ਿਲਮਸ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਦਰਸ਼ਨ ਬੱਗਾ ਦੀ ਇਸ ਫ਼ਿਲਮ ਵਿੱਚ ਵੱਖੋ ਵੱਖਰੇ ਸੱਤ ਗੀਤ ਸ਼ਾਮਲ ਹਨ, ਜਿਨ•ਾਂ ਨੂੰ ਮਨਿੰਦਰ ਕੈਲੇ, ਹੈਪੀ ਰਾਏਕੋਟੀ, ਦਕਸ਼ ਅਜੀਤ ਸਿੰਘ ਅਤੇ ਹੈਰੀ ਬਕਨਾ ਨੇ ਲਿਖਿਆ ਹੈ। ਫ਼ਿਲਮ ਦੇ ਸਭ ਤੋਂ ਵੱਧ ਚਾਰ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ।

ਇਨ•ਾਂ ਗੀਤਾਂ  ਨੂੰ ਆਵਾਜ਼ ਇੰਦਰਾਨੀ, ਮਨਿੰਦਰ ਕੈਲੇ, ਗੁਰਮੀਤ ਸਿੰਘ, ਮੰਨਤ ਨੂਰ, ਰਾਜਵੀਰ ਜਵੰਦਾ, ਲਖਵਿੰਦਰ ਵਡਾਲੀ ਨੇ ਦਿੱਤੀ ਹੈ। ਰਾਜਵੀਰ ਜਵੰਧਾ, ਸਾਰਾ ਸ਼ਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਹਾਰਬੀ ਸੰਘਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਫ਼ਿਲਮ ਦੇ ਨਿਰਮਾਤਾ ਕਰਨ ਅਗਰਵਾਲ ਅਤੇ ਕੋ ਨਿਰਮਾਤਾ ਧੀਰਜ ਭੰਡਾਰੀ ਨੇ ਦੱਸਿਆ ਕਿ ਇਹ ਉਨ•ਾਂ ਦੀ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਫ਼ਿਲਮ ਹੈ। ਇਹ ਫਿਲਮ ਰੁਮਾਂਸ, ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ। ਫ਼ਿਲਮ ਵਿੱਚ ਦਰਸ਼ਕ ਨੂੰ ਹਰ ਤਰ•ਾਂ ਦਾ ਰੰਗ ਦੇਖਣ ਨੂੰ ਮਿਲੇਗਾ। ਫ਼ਿਲਮ ਦਾ ਟ੍ਰੇਲਰ ਛੇਤੀ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ•ਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਅਤੇ ਇਸ ਦਾ ਸੰਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਇਸ ਮੌਕੇ ਹਾਜ਼ਰ ਗਾਇਕਾ ਮੰਨਤ ਨੂਰ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸਨੇ ਚਾਰ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਜਿਨ•ਾਂ ‘ਚੋਂ ਪਹਿਲਾ ਗੀਤ ‘ਸਾਰੀ ਸਾਰੀ ਰਾਤ’ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਉਸ ਦੇ ਨਾਲ ਰਾਜਵੀਰ ਜਵੰਦਾ ਨੇ ਗਾਇਆ ਹੈ। ਇਹ ਗੀਤ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਸੰਗੀਤ ਗੁਰਮੀਤ ਸਿੰਘ ਦਾ ਹੈ।  ਮੰਨਤ ਨੂਰ ਮੁਤਾਬਕ ਉਸਦੇ ਪਹਿਲੇ ਗੀਤਾਂ ਵਾਂਗ ਦਰਸ਼ਕ ਉਸਦੇ ਇਸ ਫ਼ਿਲਮ ਵਿਚਲੇ ਗੀਤਾਂ ਨੂੰ ਵੀ ਭਰਪੂਰ ਪਿਆਰ ਦੇਣਗੇ। ਇਸ ਮੌਕੇ ਹਾਜ਼ਰ ਗਾਇਕ ਲਖਵਿੰਦਰ ਵਡਾਲੀ ਨੇ ਦੱਸਿਆ ਕਿ ਉਸਨੇ ਇਸ ਫ਼ਿਲਮ ਵਿੱਚ ਇਕ ਖੂਬਸੂਰਤ ਗੀਤ ‘ਤਾਰਿਆ ਓ ਤਾਰਿਆ’ ਨੂੰ ਆਵਾਜ਼ ਦਿੱਤੀ ਹੈ, ਜਿਸ ਨੂੰ ਦਕਸ਼ਅਜੀਤ ਸਿੰਘ ਨੇ ਲਿਖਿਆ ਹੈ। ਇਸ ਮੌਕੇ ਹਾਜ਼ਰ ਕਾਮੇਡੀਅਨ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਦਰਸ਼ਕ ਉਨ•ਾਂ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਇਸ ਫ਼ਿਲਮ ਵਿੱਚ ਦੋਵਾਂ ਦਰਮਿਆਨ  ਇਕ ਮੁਕਾਬਲਾ ਵੀ ਹੈ। ਇਹ ਮੁਕਾਬਲਾ ਕੀ ਹੈ ਇਹ ਫ਼ਿਲਮ ਦੇਖਕੇ ਹੀ ਪਤਾ ਲੱਗੇਗਾ।

Comments & Feedback