fbpx

ਪੰਜਾਬੀ ਫ਼ਿਲਮ ‘ਜਿੰਦ ਜਾਨ’ ਦੇ ਟ੍ਰੇਲਰ ਨੂੰ ਮਿਲਿਆ ਸ਼ਾਨਦਾਰ ਹੁੰਗਾਰਾ

Posted on May 27th, 2019 in News

ਪੰਜਾਬੀ ਫ਼ਿਲਮ ‘ਜਿੰਦ ਜਾਨ’ ਦੇ ਟ੍ਰੇਲਰ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਸ਼ਨਿੱਚਵਾਰ, 25 ਮਈ ਨੂੰ ਰਿਲੀਜ਼ ਹੋਏ ਇਸ ਟ੍ਰੇਲਰ ਨੂੰ ਸੋਸ਼ਲ ਮੀਡੀਆ ਜ਼ਰੀਏ ਲੱਖਾਂ ਲੋਕਾਂ ਨੇ ਦੇਖਿਆ ਹੈ। ਯੂਟਿਊਬ ‘ਤੇ ਟ੍ਰੇਲਰ ਥੱਲੇ ਹਜ਼ਾਰਾਂ ਦਰਸ਼ਕਾਂ ਨੇ ਪ੍ਰਸ਼ੰਸਾ ਦੇ ਮੈਸੇਜ ਵੀ ਕੀਤੇ ਹਨ।  ਇਹ ਟ੍ਰੇਲਰ ਦੇਸ਼ ਦੀ ਨਾਮਵਰ ਮਿਊਜ਼ਿਕ ਤੇ ਫ਼ਿਲਮ ਕੰਪਨੀ ‘ਜ਼ੀ ਮਿਊਜ਼ਿਕ’ ਵੱਲੋਂ ਰਿਲੀਜ਼ ਕੀਤਾ ਗਿਆ ਹੈ।  14 ਜੂਨ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਇਹ ਫ਼ਿਲਮ ‘ਬੀ ਆਰ ਐਸ ਫ਼ਿਲਮਸ’ ਦੇ ਬੈਨਰ ਹੇਠ ਨਿਰਮਾਤਾ ਕਰਨ ਅਗਰਵਾਲ, ਪਵਨ ਅਗਰਵਾਲ ਅਤੇ ਕੋ ਨਿਰਮਾਤਾ ਧੀਰਜ ਭੰਡਾਰੀ ਵੱਲੋਂ ਬਣਾਈ ਗਈ ਹੈ। ਇਸ ਨੂੰ ਨਾਮਵਰ ਫ਼ਿਲਮ ਨਿਰਦੇਸ਼ਕ  ਦਰਸ਼ਨ ਬੱਗਾ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਹਿਲੀ ਵਾਰ ਬਤੌਰ ਹੀਰੋ ਫਿਲਮੀ ਪਰਦੇ ‘ਤੇ ਨਜ਼ਰ ਆਵੇਗਾ। ਇਸ ਫ਼ਿਲਮ ਦੀ ਕਹਾਣੀ ਨਿਰਦੇਸ਼ਕ ਦਰਸ਼ਨ ਬੱਗਾ ਨੇ ਹੀ ਲਿਖੀ ਹੈ ਜਦਕਿ ਫ਼ਿਲਮ ਦੀ ਪਟਕਥਾ ਮੁੰਬਈ ਦੇ ਨਾਮਵਰ ਲੇਖਕ ਰਾਜੀਵ ਕੌਲ ਨੇ ਲਿਖੀ ਹੈ।

ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਮਿੰਟੂ ਤੇ ਦੀਦਾਰ ਗਿੱਲ ਦੀ ਜੋੜੀ ਨੇ ਅਦਾ ਕੀਤੀ ਹੈ। ਪੰਜਾਬੀ ਗਾਇਕੀ ‘ਚ ਨਮਾਣਾ ਖੱਟ ਰਿਹਾ ਨਾਮਵਰ ਗਾਇਕ ਰਾਜਵੀਰ ਜਵੰਦਾ ਇਸ ਫ਼ਿਲਮ ਜ਼ਰੀਏ ਬਤੌਰ ਹੀਰੋ ਪਹਿਲੀ ਵਾਰ ਫਿਲਮੀ ਪਰਦੇ ‘ਤੇ ਨਜ਼ਰ ਆਵੇਗਾ। ਇਹੀ ਨਹੀਂ ਨਾਮਵਰ ਮਾਡਲ ਅਤੇ ਟੈਲੀਵਿਜ਼ਨ ਅਦਾਕਾਰਾ ਸਾਰਾ ਸ਼ਰਮਾ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ ਨਾਲ ਜੁੜੇਗੀ। ਇਸ ਤੋਂ ਇਲਾਵਾ ਗੌਰਵ ਕੱਕੜ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਹਾਰਬੀ ਸੰਘਾ, ਜੈਸਮੀਨ, ਸੁੰਤਤਰ ਭਾਰਤ ਅਤੇ ਮੋਨਿਕਾ ਰਾਠੌੜ ਸਮੇਤ ਕਈ ਹੋਰ ਦਿੱਗਜ ਚਿਹਰੇ ਇਸ ਫਿਲਮ ਵਿੱਚ ਨਜ਼ਰ ਆਉਂਣਗੇ।


ਹੁਣ ਤੱਕ ਇਸ ਫ਼ਿਲਮ ਦਾ ਟ੍ਰੇਲਰ ਅਤੇ ਟਾਈਟਲ ਗੀਤ ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। 14 ਜੂਨ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਣ ਜਾ ਰਹੀ ਇਸ ਇਹ ਫ਼ਿਲਮ ਮਨੋਰੰਜਨ ਭਰਪੂਰ ਪਰਿਵਾਰਕ ਡਰਾਮਾ ਫ਼ਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗਾ।

Comments & Feedback