fbpx

‘ਜੁਗਨੀ ਯਾਰਾਂ ਦੀ’ ਬਣੇਗੀ ਦਰਸ਼ਕਾਂ ਦੀ ਪਸੰਦ : ਪ੍ਰੀਤ ਬਾਠ

Posted on June 29th, 2019 in Article

ਆਉਂਦੇ ਸ਼ੁੱਕਰਵਾਰ 5 ਜੁਲਾਈ ਨੂੰ ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਰਿਲੀਜ਼ ਹੋਣ ਜਾ ਰਹੀ ਹੈ। ਕੁਮਾਰ ਅਜੇ ਦੀ ਲਿਖੀ ਅਤੇ ਸਾਗਰ ਐਸ ਸ਼ਰਮਾ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਇਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗਾ। ਫ਼ਿਲਮ ਦੇ ਟ੍ਰੇਲਰ ਨੇ ਇਹ ਦੱਸ ਦਿੱਤਾ ਹੈ ਕਿ ਇਸ ਵਾਰ ਉਹ ਲੀਕ ਤੋਂ ਹਟਵੇਂ ਕਿਰਦਾਰ ‘ਚ ਦਿਖੇਗਾ। ਪੰਜਾਬੀ ਸਿਨੇਮੇ ਵਿੱਚ ਤੇਜ਼ੀ ਦੇ ਨਾਲ ਆਪਣੀ ਪਹਿਚਾਣ ਬਣਾਉਂਦੇ ਜਾ ਰਹੇ ਪ੍ਰੀਤ ਬਾਠ ਲਈ ਇਹ ਫ਼ਿਲਮ ਬੇਹੱਦ ਅਹਿਮ ਹੈ। ਇਹ ਫ਼ਿਲਮ ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਵੀ ਸਾਬਤ ਹੋ ਸਕਦੀ ਹੈ। ਫੁੱਟਬਾਲ ਖਿਡਾਰੀ ਤੋਂ ਅਦਾਕਾਰ ਬਣੇ ਪ੍ਰੀਤ ਬਾਠ ਦੀ ‘ਕੰਡੇ’ ਤੋਂ ਬਾਅਦ ਇਹ ਦੂਜੀ ਅਹਿ ਪੰਜਾਬੀ ਫ਼ਿਲਮ ਹੈ।

ਇਸ ਫ਼ਿਲਮ ਵਿੱਚ ਉਸ ਨਾਲ ਦੀਪ ਜੋਸ਼ੀ, ਮਹਿਮਾ ਹੋਰਾ ਤੇ ਸਿੱਧੀ ਅਹੂਜਾ ਮੁੱਖ ਭੂਮਿਕਾ ‘ਚ ਨਜ਼ਰ ਆਉਂਣਗੇ। ਪ੍ਰੀਤ ਬਾਠ ਮੁਤਾਬਕ ਇਹ ਫ਼ਿਲਮ ਨੌਜਵਾਨਾਂ ਦੀ ਕਹਾਣੀ ਹੈ, ਜਿਸ ਵਿੱਚ ਅਜੌਕੇ ਵਿਦਿਆਰਥੀਆਂ ਦੀ ਜ਼ਿੰਦਗੀ, ਕਾਲਜ ਲਾਈਫ ਅਤੇ ਕਾਲਜ ਵਿੱਚ ਹੁੰਦੀ ਸਿਆਸਤ ਨੂੰ ਦਿਖਾਇਆ ਗਿਆ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਦੀ ਜ਼ਿੰਦਗੀ ਦਾ ਸੀਸ਼ਾ ਵੀ ਹੈ। ਉਹ ਨਿੱਜੀ ਤੌਰ ‘ਤੇ ਅਜਿਹੀਆਂ ਫ਼ਿਲਮਾਂ ਦਾ ਸ਼ੌਕੀਨ ਹੈ। ਉਸ ਨੂੰ ਆਸ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਭਰਪੂਰ ਹੁੰਗਾਰਾ ਦੇਣਗੇ।

ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬਰੇ ਪ੍ਰੀਤ ਦੱਸਦਾ ਹੈ ਕਿ ਉਹ ਅਕਸਰ ਸਕੂਲ ਵਿੱਚ ਹੁੰਦੇ ਸਟੇਜੀ ਪ੍ਰੋਗਰਾਮਾਂ ਦਾ ਹਿੱਸਾ ਬਣਦਾ ਰਹਿੰਦਾ ਸੀ। ਸਕੂਲ ਤੋਂ ਬਾਅਦ ਕਾਲਜ ‘ਚ ਪੜਾਈ ਕਰਦਿਆਂ ਉਸ ਦਾ ਧਿਆਨ ਫੁੱਟਵਾਲ ਵੱਲ ਹੋ ਗਿਆ। ਇਕ ਦਿਨ ਅਚਾਨਕ ਉਸਦੀ ਮੁਲਾਕਾਤ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ ਨਾਲ ਹੋਈ। ਕੁਲਜਿੰਦਰ ਨੇ ਹੀ ਉਸਦੇ ਸ਼ੌਕ ਨੂੰ ਪਹਿਚਾਣਿਆ ਅਤੇ ਫ਼ਿਲਮਾਂ ਵੱਲ ਆਉਣ ਲਈ ਪ੍ਰੇਰਿਤ ਕੀਤਾ। ਉਸ ਸਮੇਂ ਕੁਲਜਿੰਦਰ ਸਿੱਧੂ ਬਤੌਰ ਹੀਰੋ ਪੰਜਾਬੀ ਫ਼ਿਲਮ ‘ਸਾਡਾ ਹੱਕ’ ਵਿੱਚ ਕੰਮ ਕਰ ਰਿਹਾ ਸੀ। ਉਸਨੇ ਉਸਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਸੱਦਾ ਵੀ ਦਿੱਤਾ, ਪਰ ਉਹ ਇਸ ਖ਼ੇਤਰ ਦੀ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਪਿੱਛੇ ਹੱਟ ਗਿਆ।

ਉਸ ਤੋਂ ਬਾਅਦ ਉਸਨੇ ਇਸ ਖੇਤਰ ਨੂੰ ਸੰਜੀਦਗੀ ਨਾਲ ਲਿਆ ਅਤੇ ਫ਼ਿਲਮਾਂ ਵਿੱਚ ਵੀ ਆਪਣਾ ਕੈਰੀਅਰ ਬਣਾਉਣ ਦਾ ਫ਼ੈਸਲਾ ਕੀਤਾ। ਅਦਾਕਾਰੀ ਦੀ ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਉਸ ਨੂੰ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਖਾੜਕੂਵਾਦ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫ਼ਿਲਮ ਕਿਸੇ ਕਾਰਨ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ, ਪਰ ਇਸ ਫਿਲਮ ਨੇ ਇਸ ਖੇਤਰ ਵਿੱਚ ਉਸ ਲਈ ਕਈ ਰਸਤੇ ਖੋਲ• ਦਿੱਤੇ। ਪੰਜਾਬੀ ਫ਼ਿਲਮ ‘ਕੰਡੇ’ ਜ਼ਰੀਏ ਉਸ ਨੂੰ ਇਸ ਖੇਤਰ ਵਿੱਚ ਪਹਿਚਾਣ ਮਿਲੀ। ਨਿਰਦੇਸ਼ਕ ਕਵੀ ਰਾਜ ਦੀ ਇਸ ਫ਼ਿਲਮ ਜ਼ਰੀਏ ਉਹ ਬਤੌਰ ਹੀਰੋ ਪਰਦੇ ‘ਤੇ ਪਹਿਲੀ ਵਾਰ ਨਜ਼ਰ ਆਇਆ। ਹੁਣ ਉਹ ਨਿਰਦੇਸ਼ਕ ਸਾਗਰ ਸ਼ਰਮਾ ਦੀ ਇਸ ਫ਼ਿਲਮ ‘ਜੁਗਨੀ ਯਾਰਾਂ ਦੀ’ ਵਿੱਚ ਨਜ਼ਰ ਆਵੇਗਾ। ਇਸ ਤੋਂ ਬਾਅਦ ਉਹ ਸਾਗਰ ਸ਼ਰਮਾ ਦੀ ਹੀ ਅਗਲੀ ਫ਼ਿਲਮ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਿੱਚ ਦਮਦਾਰ ਕਿਰਦਾਰ ‘ਚ ਦਿਖੇਗਾ। ਪ੍ਰੀਤ ਮੁਤਾਬਕ ਇਨ•ਾਂ ਦੋਵਾਂ ਫ਼ਿਲਮਾਂ ਵਿੱਚ ਉਹ ਵੱਖ ਵੱਖ ਤਰ•ਾਂ ਦੇ ਦਮਦਾਰ ਕਿਰਦਾਰ ਨਿਭਾ ਰਿਹਾ ਹੈ। ਉਸ ਨੂੰ ਆਸ ਹੈ ਕਿ ਇਹ ਦੋਵੇਂ ਫਿਲਮਾਂ ਉਸ ਨੂੰ ਪੰਜਾਬੀ ਫਿਲਮ ਜਗਤ ਵਿੱਚ ਸਥਾਪਤ ਹੋਣ ‘ਚ ਅਹਿਮ ਭੂਮਿਕਾ ਨਿਭਾਉਂਣਗੀਆਂ।

Comments & Feedback