in

Sairat ਦਾ ਰੀਮੇਕ ਹੈ ‘ਚੰਨਾ ਮੇਰਿਆ’, ਪਾਇਲ ਰਾਜਪੂਤ ਫ਼ਿਲਮ ਦੀ ਹੀਰੋਇਨ ਤੇ ਨਿੰਜਾ ਹੈ ਹੀਰੋ, ਸ਼ੂਟਿੰਗ ਸ਼ੁਰੂ

ਸਾਲ 2016 ਦੀ ਸੁਪਰ ਡੁਪਰ ਹਿੱਟ ਫ਼ਿਲਮ ‘ਸਾਰਾਟ’ ਨੂੰ ਪੰਜਾਬੀ ‘ਚ ‘ਚੰਨਾ ਮੇਰਿਆ’ ਨਾਂ ਹੇਠ ਬਣਾਇਆ ਜਾ ਰਿਹਾ ਹੈ। ਨਿਰਦੇਸ਼ਕ ਪੰਕਜ ਬਤਰਾ ਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਹੀਰੋਇਨ ਦਿੱਲੀ ਵੱਲ ਦੀ ਪਾਇਲ ਰਾਜਪੂਤ ਹੈ। ਨਿੰਜਾ, ਅੰਮ੍ਰਿਤ ਅਤੇ ਪਾਇਲ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਵਾਈਟ ਹਿੱਲ ਪ੍ਰੋਡਕਸ਼ਨ ਦੀ ਪੇਸ਼ਕਾਰੀ ਇਸ ਫ਼ਿਲਮ ਦੀ ਸ਼ੂਟਿੰਗ ਅਬੋਹਰ ਦੇ ਨੇੜੇ ਗੰਗਾਨਗਰ ਰਾਜਸਾਥਨ ਦੇ ਇਲਾਕੇ ‘ਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਰਾਠੀ ਭਾਸ਼ਾ ‘ਚ ਬਣੀ ਨਿਰਦੇਸ਼ਕ ਨਾਗÐਰਾਜ ਮਨਜੁਲੇ ਦੀ ਇਸ ਫ਼ਿਲਮ ਦੇ ਹੀਰੋ, ਹੀਰੋਇਨ ਵੀ ਅਸਲੋਂ ਨਵੇਂ ਸਨ। 40 ਮਿਲੀਅਨ ‘ਚ ਬਣੀ 180 ਮਿੰਟਾਂ ਦੀ ਇਸ ਫ਼ਿਲਮ ਦੀ ਬਾਕਸ ਆਫਿਸ ਕੁਲੈਸ਼ਨ 1 ਬਿਲੀਅਨ ਸੀ। ਇਹ ਫ਼ਿਲਮ ਜਾਤੀਵਾਦ ‘ਤੇ ਕਰਾਰੀ ਚੋਟ ਕਰਦੀ ਹੈ। ਨੀਵੀ ਜਾਤੀ ਨਾਲ ਸਬੰਧਿਤ ਨੌਜਵਾਨ ਅਤੇ  ਉੱਚੀ ਜਾਤੀ ਨਾਲ ਸਬੰਧਿਤ ਕੁੜੀ ਦੇ ਆਪਸੀ ਰਿਸ਼ਤੇ ਨੂੰ ਲੇਖਕ ਅਤੇ ਨਿਰਦੇਸ਼ਕ ਨੇ ਜਿਸ ਤਰੀਕੇ ਨਾਲ ਪੇਸ਼ ਕੀਤਾ, ਉਹੀ ਇਸ ਫ਼ਿਲਮ ਦੀ ਕੌਮਾਂਤਰੀ ਪੱਧਰ ‘ਤੇ ਸਫ਼ਲਤਾ ਦਾ ਕਾਰਨ ਬਣਿਆ। ਇਸ ਫ਼ਿਲਮ ਨੂੰ ਹੋਰਾਂ ਭਾਸ਼ਵਾਂ ‘ਚ ਵੀ ਬਣਾਇਆ ਜਾ ਰਿਹਾ ਹੈ।  ਨਿਰਦੇਸ਼ਕ ਪੰਕਜ ਬਤਰਾ ਹੁਣ ਇਸ ਫ਼ਿਲਮ ਦਾ ਪੰਜਾਬੀ ‘ਚ ਕਿਸ ਤਰੀਕੇ ਨਾਲ ਉਤਾਰਾ ਕਰਦਾ ਹੈ ਅਤੇ ਫ਼ਿਲਮ ਵਿਚਲੇ ਕਾਰਨਾਂ ਅਤੇ ਘਟਨਾਵਾਂ ਦੀਆਂ ਤੰਦਾਂ ਪੰਜਾਬੀ ਸੱਭਿਆਚਾਰ ਨਾਲ ਕਿਵੇਂ ਜੋੜਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ। ਇਹ ਫ਼ਿਲਮ ਅਗਲੇ ਸਾਲ 14 ਜੁਲਾਈ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਅਮਰਿੰਦਰ, ਬਾਵਾ ਤੇ ਬੀਨੂੰ ਦੀ ਤਿੱਕੜੀ ਹੋਈ ਇੱਕਠੀ, ਹਰਿਆਣਵੀ ਛੋਰੀ ਸੰਗ ਕਰੇਗਾ ਰੁਮਾਂਸ

‘ਲਾਹੌਰੀਆ’ ਵਿਚੋਂ ਐਮੀ ਵਿਰਕ OUT ਅਮਰਿੰਦਰ ਗਿੱਲ IN