ਪੰਜਾਬੀ ਸਿਨਮਾ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਸਾਲ ਪੰਜਾਬੀ ਸਿਨਮਾ ਆਪਣੇ ਜ਼ੋਬਨ ‘ਤੇ ਹੈ। ਜਿੰਨੀ ਵੱਡੀ ਪੱਧਰ ‘ਤੇ ਪੰਜਾਬੀ ਫਿਲਮਾਂ ਬਣ ਰਹੀਆਂ ਹਨ। ਉਸ ਤੋਂ ਵੀ ਵੱਡੀ ਪੱਧਰ ‘ਤੇ ਰਿਲੀਜ਼ ਵੀ ਹੋ ਰਹੀਆਂ ਹਨ। ਇਸ ਸਾਲ ਹੁਣ ਤੱਕ 32 ਦੇ ਨੇੜੇ ਪੰਜਾਬੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਨ•ਾਂ ਵਿੱਚੋਂ ਕਈ ਫ਼ਿਲਮਾਂ ਨੇ ਤਾਂ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ ਹੈ ਜਦਕਿ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਵੀ ਹਨ ਜਿਹੜੀਆਂ ਸੁਪਰ ਫ਼ਲਾਪ ਗਈਆਂ ਹਨ। ਇਸ ਸਾਲ ਜ਼ਿਆਦਾਤਰ ਗਿਣਤੀ ਉਨ•ਾਂ ਫਿਲਮਾਂ ਦੀ ਹੈ ਜਿੰਨਾਂ ਨੂੰ ਦਰਸ਼ਕਾਂ ਨੇ ਬਿਲਕੁਲ ਵੀ ਪਸੰਦ ਨਹੀਂ ਕੀਤਾ। ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਦੀ ਕ੍ਰਮਵਾਰ ਕੁਲੈਕਸ਼ਨ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਕੁਲੈਕਸ਼ਨ ਸੂਚੀ ਸੋਸ਼ਲ ਮੀਡੀਆ ਤੇ ਹੋਰ ਸ੍ਰੋਤਾਂ ਤੋਂ ਹਾਸਲ ਹੋਈ ਹੈ। ‘ਫ਼ਾਈਵੁੱਡ’ ਇਸ ਸੂਚੀ ਦੀ ਪ੍ਰਮਾਣਤਾ ‘ਤੇ ਮੋਹਰ ਨਹੀਂ ਲਗਾਉਂਦਾ। ਇਹ ਅੰਕੜੇ ਇੰਡੀਆ ਨੈਟ ਅਤੇ ਓਵਰਸੀਜ ਗਰੌਸ ਦੇ ਹਨ।
ਫ਼ਿਲਮ ਦਾ ਨਾਂ ਕੁਲੈਕਸ਼ਨ ਨਤੀਜਾ
ਦੁੱਲਾ ਵੈਲੀ : 80 ਲੱਖ ਸੁਪਰ ਫ਼ਲਾਪ
ਇਸ਼ਕਾ : 25 ਲੱਖ ਸੁਪਰ ਫ਼ਲਾਪ
ਦੋ ਦੂਣੀ ਪੰਜ : 3 ਕਰੋੜ 25 ਲੱਖ ਫਲਾਪ
ਸਾਡੀ ਮਰਜ਼ੀ : 2 5 ਲੱਖ ਸੁਪਰ ਫ਼ਲਾਪ
ਕਾਕੇ ਦਾ ਵਿਆਹ : 1 ਕਰੋੜ 40 ਲੱਖ ਫ਼ਲਾਪ
ਓ ਅ : 13 ਕਰੋੜ ਸਫ਼ਲ
ਕਾਲਾ ਸ਼ਾਹ ਕਾਲਾ : 20 ਕਰੋੜ ਹਿੱਟ
ਹਾਈਐਡ ਯਾਰੀਆਂ : 5 ਕਰੋੜ ਫ਼ਲਾਪ
ਗੁੱਡੀਆਂ ਪਟੋਲੇ : 18 ਕਰੋੜ ਹਿੱਟ
ਬੈਂਡ ਵਾਜੇ : 8 ਕਰੋੜ 25 ਲੱਖ ਫ਼ਲਾਪ
ਰੱਬ ਦਾ ਰੇਡੀਓ 2 : 14 ਕਰੋੜ ਹਿੱਟ
ਯਾਰਾ ਵੇ : 1 ਕਰੋੜ 25 ਲੱਖ ਸੁਪਰ ਫ਼ਲਾਪ
ਮੰਜੇ ਬਿਸਤਰੇ 2 : 19 ਕਰੋੜ 25 ਲੱਖ ਸਫ਼ਲ
ਨਾਢੂ ਖਾਂ : 1 ਕਰੋੜ 25 ਲੱਖ ਸੁਪਰ ਫ਼ਲਾਪ
ਦਿਲ ਦੀਆਂ ਗੱਲਾਂ : 11 ਕਰੋੜ 50 ਲੱਖ ਸਫ਼ਲ
ਬਲੈਕੀਆ : 12 ਕਰੋੜ ਹਿੱਟ
ਲੁਕਣ ਮੀਚੀ : 80 ਲੱਖ ਸੁਪਰ ਫ਼ਲਾਪ
15 ਲੱਖ ਕਦੋਂ ਆਉਂਣਗੇ : 30 ਲੱਖ ਸੁਪਰ ਫ਼ਲਾਪ
ਮੁਕਲਾਵਾ : 25 ਕਰੋੜ ਸੁਪਰ ਹਿੱਟ
ਚੰਡੀਗੜ• ਅੰਮ੍ਰਿਤਸਰ ਚੰਡੀਗੜ• : 10 ਕਰੋੜ 50 ਲੱਖ ਫ਼ਲਾਪ
ਲਾਈਏ ਜੇ ਯਾਰੀਆਂ : 11 ਕਰੋੜ ਸਫਲ
ਮੁੰਡਾ ਫ਼ਰੀਦਕੋਟੀਆ : 1 ਕਰੋੜ 25 ਲੱਖ ਸੁਪਰ ਫ਼ਲਾਪ
ਜਿੰਦ ਜਾਨ : 50 ਲੱਖ ਸੁਪਰ ਫ਼ਲਾਪ
ਛੜਾ : 54 ਕਰੋੜ ਸੁਪਰ ਹਿੱਟ
ਮਿੰਦੋ ਤਹਿਸਲੀਦਾਰਨੀ : 2 ਕਰੋੜ 75 ਲੱਖ ਸੁਪਰ ਫ਼ਲਾਪ
ਬਲੈਕ ਐਂਡ ਵਾਈਟ ਟੀਵੀ : 2 ਲੱਖ ਸੁਪਰ ਫ਼ਲਾਪ
ਮੀ ਐਂਡ ਮਿਸਟਰ ਕੈਨੈਡੀਅਨ : 5 ਲੱਖ ਸੁਪਰ ਫ਼ਲਾਪ
ਗੈਂਗਸਟਰ ਵਰਸਿਜ ਸਟੇਟ : 10 ਲੱਖ ਸੁਪਰ ਫ਼ਲਾਪ
ਫ਼ੈਮਿਲੀ 420 : 15 ਲੱਖ ਸੁਪਰ ਫ਼ਲਾਪ
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬੀ ਦਰਸ਼ਕਾਂ ਕੋਲ ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮਾਂ ਦੀ ਵੀ ਆਪਸ਼ਨ ਹੈ। ਇਸ ਲਈ ਪੰਜਾਬੀ ਦਰਸ਼ਕ ਦਾ ਸਹਿਜ ਸੁਆਦ ਤੇ ਫ਼ਿਲਮ ਦੀ ਚੋਣ ਦਾ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਹੈ। ਨੈਟਫਲੈਕਸ ਤੇ ਐਮਾਜ਼ੋਨ ਪ੍ਰਾਈਮ ਵਰਗੇ ਮੋਬਾਇਲ ਸਿਨਮਾ ਦੇ ਇਸ ਦੌਰ ‘ਚ ਬਹੁਤੇ ਦਰਸ਼ਕ ਪੰਜਾਬੀ ਫ਼ਿਲਮ ਦੇ ਟ੍ਰੇਲਰ ਦਾ ਵੀ ਇੰਤਜ਼ਾਰ ਨਹੀਂ ਕਰਦੇ ਉਸ ਦੇ ਪੋਸਟਰ ਤੋਂ ਹੀ ਫ਼ਿਲਮ ਦੇਖਣ ਜਾਂ ਨਾ ਦੇਖਣ ਦਾ ਮਨ ਬਣਾ ਲੈਂਦੇ ਹਨ। ਮੌਲਿਕਤਾ ਦੇ ਨਾਂ ‘ਤੇ ਪਰੋਸਿਆ ਜਾ ਰਿਹੈ ਹਿੰਦੀ ਫ਼ਿਲਮਾਂ ਦੇ ਤਰਜ਼ਮੇ ਤੇ ਦੁਹਰਾਓਂ ਨੂੰ ਦਰਸ਼ਕ ਝੱਟ ਫੜ• ਲੈਂਦੇ ਹਨ। ਸਿਨਮਾ ਗਲੋਬਲ ਮੰਡੀ ਦਾ ਹਿੱਸਾ ਹੋਣ ਕਾਰਨ ਦਰਸ਼ਕਾਂ ਦੀ ਸੂਚਨਾ ਬਹੁਤੇ ਪੰਜਾਬੀ ਨਿਰਮਾਤਾਵਾਂ ਦੀ ਸੋਚ ਤੋਂ ਕਿਤੇ ਅਗਾਂਹ ਹੈ। ਉਹ ਝੱਟ ਫੜ• ਲੈਂਦਾ ਹੈ ਕਿ ਉਸ ਅੱਗੇ ਜੋ ਜੋ ਪਰੋਸਿਆ ਜਾ ਰਿਹਾ ਹੈ, ਉਹ ਕਿੱਥੋਂ ਕਿੱਥੋਂ ਚੋਰੀ ਕੀਤਾ ਗਿਆ ਹੈ। ਇਸ ਆਲਮ ‘ਚ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮ ਤੋਂ ਇਹੋ ਆਸ ਕਰਦੇ ਹਨ ਕਿ ਘੱਟੋ ਘੱਟ ਪੰਜਾਬੀ ਦੇ ਨਾਂ ‘ਤੇ ਪੰਜਾਬੀ ਫਿਲਮ ਹੀ ਬਣਾਈ ਜਾਵੇ ਜਿਸ ਵਿੱਚ ਪੰਜਾਬੀ ਸੱਭਿਆਚਾਰ ਦਾ ਖਾਕਾ ਝਲਕੇ। ਜੋ ਫ਼ਿਲਮਾਂ ਇਸ ਕਸਵੱਟੀ ‘ਤੇ ਖਰਾ ਉਤਰ ਰਹੀਆਂ ਹਨ ਉਨ•ਾਂ ਦੀ ਬੇੜੀ ਪਾਰ ਵੀ ਲੱਗ ਰਹੀ ਹੈ।
ਇਸ ਸਾਲ ਰਿਲੀਜ਼ ਹੋਈਆਂ ਇਹਨਾਂ ਫਿਲਮਾਂ ਦਾ ਜ਼ੋਨਰ ਲਗਭਗ ਇਕ ਦੂਜੀ ਤੋਂ ਵੱਖਰਾ ਹੀ ਹੈ। ਇਨ•ਾਂ ‘ਚੋਂ ਕਥਿਤ ਤੌਰ ‘ਤੇ ਤਿੰਨ ਕੁ ਫ਼ਿਲਮਾਂ ਨੇ ਚੰਗਾ ਮੁਨਾਫਾ ਕਮਾਇਆ ਹੈ। ਦੋ,ਤਿੰਨ ਫ਼ਿਲਮਾਂ ਅਜਿਹੀਆਂ ਹਨ ਜਿੰਨ•ਾਂ ਨੇ ਆਪਣੀ ਲਾਗਤ ਪੂਰੀ ਕੀਤੀ। ਬਾਕੀ ਫ਼ਿਲਮਾਂ ਘਾਟੇ ਦਾ ਸੌਦਾ ਹੀ ਸਾਬਤ ਹੋਈਆਂ ਹਨ। ਉਪਰੋਕਤ ਫ਼ਿਲਮਾਂ ਦੇ ਮੱਦੇਨਜ਼ਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬੀ ਸਿਨਮਾ ਹੁਣ ਹੀਰੋ ਸੈਂਟਰਿਕ ਦੀ ਥਾਂ ਸਬਜੈਕਟ ਸੈਂਟਰਿਕ ਹੋਣ ਲੱਗਾ ਹੈ। ਇਕ ਹੀਰੋ ਦੀ ਇਕ ਫ਼ਿਲਮ ਫ਼ਲਾਪ ਹੁੰਦੀ ਹੈ ਤੇ ਦੂਜੀ ਹਿੱਟ। ਮਤਲਬ ਸਾਫ਼ ਹੈ ਹੀਰੋ ਤਾਂ ਹੀ ਹੀਰੋ ਸਾਬਤ ਹੋਵੇਗਾ ਜੇ ਉਸਦੀ ਕਹਾਣੀ ‘ਚ ਦਮ ਅਤੇ ਕਹਾਣੀ ਕਹਿਣ ਦਾ ਤਰੀਕਾ ਕੁਸ਼ਲ ਹੋਵੇਗਾ। ਉਪਰੋਕਤ ਫ਼ਿਲਮਾਂ ‘ਚੋਂ ਓਹੀ ਫ਼ਿਲਮ ਸਫ਼ਲ ਹੋਈ ਹੈ ਜਿਸ ਨੇ ਦਰਸ਼ਕ ਦੇ ਪੱਧਰ ‘ਤੇ ਆਉਣ ਦੀ ਥਾਂ ਦਰਸ਼ਕ ਦਾ ਪੱਧਰ ਉੱਚਾ ਚੁੱਕਿਆ ਹੈ। ਮਤਲਬ ਮੌਲਿਕਤਾ ਦੇ ਨਾਂ ‘ਤੇ ਦਹਰਾਓ ਪੇਸ਼ ਕਰਨ ਦੀ ਥਾਂ ਕੁਝ ਯਥਾਰਕ ਤੇ ਹਟਵਾਂ ਕੀਤਾ ਹੈ। ਹੁਣ ਫ਼ਿਲਮ ਦੀ ਕਹਾਣੀ ਦੀ ਥਾਂ ਉਸਦੀ ਪੇਸ਼ਕਾਰੀ ਜ਼ਿਆਦਾ ਅਹਿਮ ਹੋ ਗਈ
ਇਨ•ਾਂ ਫ਼ਿਲਮਾਂ ਦੀ ਸਫ਼ਲਤਾ ਅਸਫ਼ਲਤਾ ਤੋਂ ਇਕ ਗੱਲ ਸਾਫ਼ ਹੁੰਦੀ ਹੈ ਕਿ ਪੰਜਾਬੀ ਦਰਸ਼ਕ ਚਾਲੂ ਰੁਝਾਨ ਤੋਂ ਹਟਵੀਆਂ ਫ਼ਿਲਮਾਂ ਨੂੰ ਹੀ ਤਰਜ਼ੀਹ ਦਿੰਦੇ ਹਨ। ਕਾਮੇਡੀ ਸਦਾ ਹੀ ਪੰਜਾਬੀ ਦਰਸ਼ਕਾਂ ਦੀ ਪਹਿਲੀ ਪਸੰਦ ਰਹੀ ਹੈ ਪਰ ਇਹ ਨਹੀਂ ਕਿ ਕਾਮੇਡੀ ਦੇ ਨਾਂ ‘ਤੇ ਫੂਹੜ ਕਿਸਮ ਦੇ ਚੁਟਕਲੇ ਤੇ ਭੱਦੇ ਮਜ਼ਾਕ ਦਰਸ਼ਕਾਂ ਦੀ ਪਹਿਲੀ ਪਸੰਦ ਹਨ। ਦਰਸ਼ਕ ਨਾਮੀਂ ਕਲਾਕਾਰਾਂ ਦੀਆਂ ਫ਼ਿਲਮਾਂ ਨੂੰ ਆਮ ਨਾਲੋਂ ਜ਼ਿਆਦਾ ਤਵੱਜੋਂ ਜ਼ਰੂਰ ਦਿੰਦੇ ਹਨ ਪਰ ਇਹ ਵੀ ਨਹੀਂ ਕਿ ਉਹ ਬਿਨਾਂ ਟ੍ਰੇਲਰ ਦੇਖੇ ਹੀਰੋ ਭਰੋਸੇ ਸਿਨੇਮਾਘਰ ‘ਚ ਵੜ ਜਾਂਦੇ ਹਨ। ਪੰਜਾਬੀ ਸਿਨਮਾ ਦੀ ਡੋਰ ਹੁਣ ਨੌਜਵਾਨ ਫਿਲਮਸਾਜ਼ਾਂ ਤੇ ਲੇਖਕਾਂ ਦੇ ਹੱਥ ‘ਚ ਹੈ। ਪੰਜਾਬੀ ਫ਼ਿਲਮਾਂ ਦੀ ਚਰਚਾ ਹਕੀਕੀ ਰੂਪ ‘ਚ ਕੌਮਾਂਤਰੀ ਪੱਧਰ ‘ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਿੰਨਾ ਨੂੰ ਛੇਤੀ ਬੂਰ ਵੀ ਪੈਣ ਦੀ ਸੰਭਾਵਨਾ ਹੈ ਪਰ ਫਿਲਹਾਲ ਪੰਜਾਬੀ ਫਿਲਮਾਂ ਦੀ ਹੋਂਦ ਧੁੰਦ ‘ਚ ਲਿਪਟੇ ਬੱਦਲਾਂ ਵਾਂਗ ਹੈ।