in

‘ਇਕ ਸੰਧੂ ਹੁੰਦਾ ਸੀ’ ਵਿੱਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਂਣਗੇ ਇਹ ਨਾਮੀਂ ਸਿਤਾਰੇ

‘ਅਰਦਾਸ ਕਰਾਂ’ ਦੀ ਆਪਾਰ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਅਗਲੇ ਸਾਲ 8 ਮਈ ਨੂੰ ਰਿਲੀਜ਼ ਹੋਵੇਗੀ। ਨਾਮਵਰ ਫ਼ਿਲਮ ਲੇਖਕ ਜੱਸ ਗਰੇਵਾਲ ਦੀ ਲਿਖੀ ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਿਹਾ ਹੈ। ਪੰਜਾਬੀ ਫ਼ਿਲਮ ‘ਵਾਪਸੀ’ ਜ਼ਰੀਏ ਪੰਜਾਬੀ ਸਿਨਮੇ ਨਾਲ ਜੁੜੇ ਰਾਕੇਸ਼ ਮਹਿਤਾ ਦੀ ਇਹ ਪੰਜਵੀਂ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਵਾਪਸੀ ਸਮੇਤ ਰੰਗ ਪੰਜਾਬ, ਯਾਰਾ ਵੇ ਅਤੇ ਯਮਲਾ ਦਾ ਨਿਰਦੇਸ਼ਨ ਕਰ ਚੁੱਕੇ ਹਨ, ਇਨ•ਾਂ ‘ਚੋਂ ਯਮਲਾ ਅਜੇ ਰਿਲੀਜ਼ ਹੋਣੀ ਹੈ।

ਐਕਸ਼ਨ, ਸਸਪੈਂਸ ਤੇ ਡਰਾਮਾ ਭਰਪੂਰ ਇਸ ਫ਼ਿਲਮ ਜ਼ਰੀਏ ਨਾਮਵਰ ਮਾਡਲ ਅਤੇ ਅਦਾਕਾਰਾ ਨੇਹਾ ਸ਼ਰਮਾ ਪੰਜਾਬੀ ਸਿਨਮੇ ‘ਚ ਆਪਣਾ ਡੈਬਿਊ ਕਰ ਰਹੀ ਹੈ। ਗਿੱਪੀ ਦੀ ਇਸ ਫ਼ਿਲਮ ‘ਚ ਉਸ ਨਾਲ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ, ਬੱਬਲ ਰਾਏ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। ਇਸ ਤੋਂ ਇਲਾਵਾ ਰਘਬੀਰ ਬੋਲੀ, ਪ੍ਰਿੰਸ ਕੰਵਲਜੀਤ ਸਿੰਘ, ਜੱਸ ਢਿੱਲੋਂ ਅਤੇ ਹੌਬੀ ਧਾਲੀਵਾਲ ਸਮੇਤ ਕਈ ਚਰਚਿਤ ਚਿਹਰੇ ਨਜ਼ਰ ਆਉਂਣਗੇ। ਇਸ ਫ਼ਿਲਮ ਦਾ ਪਹਿਲਾ ਪੋਸਟਰ ਹਾਲਹਿ ਵਿੱਚ ਰਿਲੀਜ਼ ਹੋਇਆ ਹੈ। ‘ਗੋਲਡਨ ਬ੍ਰਿਜ ਫ਼ਿਲਮਸ ਐਂਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਬੱਲੀ ਸਿੰਘ ਕੱਕੜ ਦੀ ਇਸ ਫ਼ਿਲਮ ਨੂੰ ਮਨੀਸ਼ ਸਾਹਨੀ ਵੱਲੋਂ ‘ਓਮ ਜੀ ਗੁਰੱਪ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


Leave a Reply

Your email address will not be published. Required fields are marked *

ਇਹਨਾਂ 20 ਪੰਜਾਬੀ ਫ਼ਿਲਮਾਂ ਨੇ ਪਿਛਲੇ 5 ਸਾਲਾਂ ‘ਚ ਤੋੜੇ ਕਮਾਈ ਵਾਲੇ ਰਿਕਾਰਡ

”ਡੈਡੀ ਕੂਲ ਮੁੰਡੇ ਫੂਲ 2′ ਦੀ ਸ਼ੂਟਿੰਗ ਸ਼ੁਰੂ, ਇਸ ਵਾਰ ਇਹ ਚਿਹਰੇ ਆਉਂਣਗੇ ਨਜ਼ਰ