fbpx

”ਡੈਡੀ ਕੂਲ ਮੁੰਡੇ ਫੂਲ 2′ ਦੀ ਸ਼ੂਟਿੰਗ ਸ਼ੁਰੂ, ਇਸ ਵਾਰ ਇਹ ਚਿਹਰੇ ਆਉਂਣਗੇ ਨਜ਼ਰ

Posted on August 6th, 2019 in News

ਸਾਲ 2013 ਵਿੱਚ ਆਈ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਸੀਕੁਅਲ ‘ਡੈਡੀ ਕੂਲ ਮੁੰਡੇ ਫੂਲ 2’ ਦੀ ਸ਼ੂਟਿੰਗ ਲੰਡਨ ਵਿੱਚ ਸ਼ੁਰੂ ਹੋ ਗਈ ਹੈ। ‘ਸਪੀਡ ਰਿਕਾਰਡਸ’ ਅਤੇ ‘ਕੁਲੈਕਟਿਵ ਮੀਡੀਆ ਵੈਨਚਰਸ’ ਦੇ ਬੈਨਰ ਹੇਠ ਬਣ ਰਹੀ ਹਿਸ ਫ਼ਿਲਮ ਨੂੰ ਸਿਮਰਜੀਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ। ਪਹਿਲੀ ਫ਼ਿਲਮ ਦੇ ਡਾਇਰੈਕਟਰ ਵੀ ਓਹੀ ਸਨ। ‘ਓਮ ਜੀ ਸਟਾਰ ਸਟੂਡੀਓ’ ਵੱਲੋਂ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਕੀਤੇ ਜਾਣ ਵਾਲੀ ਇਸ ਫ਼ਿਲਮ ਵਿੱਚ ਇਸ ਵਾਰ ਸਾਰੇ ਨਵੇਂ ਚਿਹਰੇ ਨਜ਼ਰ ਆਉਂਣਗੇ।

ਇਸ ਸੀਕੁਅਲ ਵਿੱਚ ਅਮਰਿੰਦਰ ਗਿੱਲ ਅਤੇ ਹਰੀਸ਼ ਵਰਮਾ ਦੀ ਜਗ•ਾ ਜੱਸੀ ਗਿੱਲ ਅਤੇ ਬੱਬਲ ਰਾਏ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀਆਂ ਪੁਰਾਣੀਆਂ ਹੀਰੋਇਨਾਂ ਇਹਾਨਾ ਢਿੱਲੋਂ ਅਤੇ ਯੁਵਿਕਾ ਚੌਧਰੀ ਦੀ ਥਾਂ ਇਸ ਸੀਕੁਅਲ ਵਿੱਚ ਹੁਣ ਤਾਨੀਆ ਅਤੇ ਆਰੂਸ਼ੀ ਸ਼ਰਮਾ ਕੰਮ ਕਰ ਰਹੀ ਹੈ। ਇਸ ਫ਼ਿਲਮ ਦਾ ਕੂਲ ਡੈਡੀ ਪਹਿਲੀ ਫ਼ਿਲਮ ਵਾਲਾ ਹੀ ਹੈ। ਇਹ ਕਿਰਦਾਰ ਪਹਿਲਾਂ ਵਾਂਗ ਜਸਵਿੰਦਰ ਭੱਲਾ ਹੀ ਨਿਭਾ ਰਹੇ ਹਨ।

Êਪੰਜਾਬੀ ਦੇ ਚੌਣਵੇ ਫ਼ਿਲਮ ਨਿਰਦੇਸ਼ਕਾਂ ‘ਚ ਸ਼ੁਮਾਰ ਸਿਮਰਜੀਤ ਸਿੰਘ ਦੀ ਪਹਿਲੀ ਫ਼ਿਲਮ ਨੇ ਦਰਸ਼ਕਾਂ ਦੇ ਭਰਪੂਰ ਹੁੰਗਾਰਾ ਹਾਸਲ ਕੀਤਾ ਸੀ, ਜਿਸ ਤੋਂ ਬਾਅਦ ਹੀ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਗਿਆ। ਸਿਮਰਜੀਤ ਸਿੰਘ ਦੀ ਹਿੱਟ ਫ਼ਿਲਮ ‘ਨਿੱਕਾ ਜ਼ੈਲਦਾਰ’ ਦੇ ਵੀ 2 ਸੀਕੁਅਲ ਬਣ ਚੁੱਕੇ ਹਨ। ਹੁਣ 20 ਸਤੰਬਰ ਨੂੰ ‘ਨਿੱਕਾ ਜ਼ੈਲਦਾਰ 3’ ਰਿਲੀਜ਼ ਹੋਣ ਜਾ ਰਹੀ ਹੈ। ਉਨ•ਾਂ ਦੀ ਇਹ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ਰੁਮਾਂਸ, ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੋਵੇਗੀ।

Comments & Feedback