ਭਾਰਤ ਸਰਕਾਰ ਵੱਲੋਂ ਕਰਵਾਏ ਜਾਂਦੇ ਦੇਸ਼ ਦੇ ਵੱਕਾਰੀ ਫ਼ਿਲਮ ਐਵਾਰਡ ਵਿੱਚ ਇਸ ਵਾਰ ਪੰਜਾਬੀ ਸਿਨੇਮੇ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ। ਇਸ 66 ਵੇਂ ਨੈਸ਼ਨਲ ਫ਼ਿਲਮ ਐਵਾਰਡ ਸਮਾਰੋਹ ਵਿੱਚ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਸਾਲ 2018 ਦੀ ਸਰਵੋਤਮ ਪੰਜਾਬੀ ਫ਼ਿਲਮ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਵਿੱਚ ਬਾਲ ਕਲਾਕਾਰ ਵਜੋਂ ਨਜ਼ਰ ਆਏ ਸਮੀਪ ਸਿੰਘ ਨੂੰ ਵੀ ਸਰਵੋਤਮ ਬਾਲ ਕਲਾਕਾਰ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੰਜਾਬੀ ਸਿਨੇਮੇ ਨੂੰ ਇਹ ਮਾਣ ਕਰੀਬ 4 ਸਾਲਾਂ ਬਾਅਦ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਫ਼ਿਲਮ ‘ਚੌਥੀ ਕੂਟ’ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ।
ਹੁਣ ਤੱਕ 21 ਪੰਜਾਬੀ ਫ਼ਿਲਮਾਂ ਨੂੰ ‘ਦਾ ਬੈਸਟ ਪੰਜਾਬੀ ਫ਼ੀਚਰ ਫ਼ਿਲਮ’ ਦਾ ਐਵਾਰਡ ਮਿਲ ਚੁੱਕਿਆ ਹੈ। ਇਹ ਐਵਾਰਡ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਸੀ। ਜਿਸ ਨੂੰ 1962 ਵਿੱਚ ਇਹ ਐਵਾਰਡ ਮਿਲਿਆ ਸੀ। ਨਿਰਦੇਸ਼ਕ ਕ੍ਰਿਸ਼ਨ ਕੁਮਾਰ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਤੋਂ ਬਾਅਦ ਹੁਣ ਤੱਕ ਕਰੀਬ 500 ਫ਼ਿਲਮਾਂ ਵਿੱਚੋਂ ਮਹਿਜ਼ 21 ਫਿਲਮਾਂ ਨੂੰ ਇਹ ਐਵਾਰਡ ਮਿਲਿਆ ਹੈ। ਹੁਣ ਤੱਕ ਜਿੰਨਾਂ ਫ਼ਿਲਮਾਂ ਨੂੰ ਇਹ ਵੱਕਾਰੀ ਐਵਾਰਡ ਮਿਲਿਆ ਹੈ। ਉਹਨਾਂ ਫ਼ਿਲਮਾਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਸਾਲ 1962
ਚੌਧਰੀ ਕਰਨੈਲ ਸਿੰਘ
ਨਿਰਦੇਸ਼ਕ : ਕ੍ਰਿਸ਼ਨ ਕੁਮਾਰ
ਨਿਰਮਾਤਾ : ਕ੍ਰਿਸ਼ਨ ਕੁਮਾਰ
ਕਲਾਕਾਰ : ਜਗਦੀਸ਼ ਸੇਠੀ, ਪ੍ਰੇਮ ਚੋਪੜਾ, ਜਬੀਨ, ਕ੍ਰਿਸ਼ਨਾ ਦੁੱਗਲ ਤੇ ਹੋਰ।
ਸਾਲ 1964
ਜੱਗਾ
ਨਿਰਦੇਸ਼ਕ: ਜੁਗਲ ਕਿਸ਼ੋਰ
ਨਿਰਮਾਤਾ : ਕੇ ਬੀ ਚੱਢਾ
ਕਲਾਕਾਰ : ਦਾਰਾ ਸਿੰਘ, ਜੁਗਲ ਕਿਸ਼ੋਰ, ਇੰਦਰਾ, ਖ਼ਰੈਤੀ, ਮੁਮਤਾਜ਼ ਬੇਗਮ, ਬਲਦੇਵ ਮਹਿਤਾ ਤੇ ਹੋਰ।
ਸਾਲ 1965
ਸੱਸੀ ਪੁਨੂੰ
ਨਿਰਦੇਸ਼ਕ : ਐਸ ਪੀ ਬਖਸ਼ੀ
ਨਿਰਮਾਤਾ : ਤੋਲਾ ਰਾਮ ਜਲਨ
ਕਲਾਕਾਰ: ਇੰਦਰਾ ਬਿੱਲੀ, ਗੁਲਸ਼ਨ ਬਾਵਰਾ, ਚਮਨ ਲਾਲ ਸ਼ੁਗਲ ਤੇ ਹੋਰ।
ਸਾਲ 1967
ਸਤਲੁਜ ਦੇ ਕੰਢੇ
ਨਿਰਦੇਸ਼ਕ : ਪਦਮ ਮਾਹੇਸ਼ਵਰੀ
ਨਿਰਮਾਤਾ : ਪਦਮ ਮਾਹੇਸ਼ਵਰੀ
ਕਲਾਕਾਰ : ਬਲਰਾਜ ਸਾਹਨੀ, ਗੋਪਾਲ ਸਹਿਗਲ, ਭਾਗ ਸਿੰਘ ਬੂਟਾ, ਮੁਮਤਾਜ ਬੇਗਮ ਤੇ ਹੋਰ।
ਸਾਲ 1969
ਨਾਨਮ ਨਾਮ ਜਹਾਜ਼ ਹੈ
ਨਿਰਦੇਸ਼ਕ : ਰਾਮ ਮਹੇਸ਼ਵਰੀ
ਨਿਰਮਾਤਾ ਪੰਨਾ ਲਾਲ ਮਹੇਸ਼ਵਰੀ
ਕਲਾਕਾਰ : ਸੋਮ ਦੱਤ, ਪ੍ਰਿਥਵੀਰਾਜ ਕਪੂਰ ਤੇ ਹੋਰ।
ਸਾਲ 1980
ਚੰਨ ਪਰਦੇਸੀ
ਨਿਰਦੇਸ਼ਕ : ਚਿਤਰਾਰਥ ਸਿੰਘ
ਨਿਰਮਾਤਾ : ਬਲਦੇਵ ਗਿੱਲ, ਜੇ ਐਸ ਚੀਮਾ
ਕਲਾਕਾਰ : ਰਾਜ ਬੱਬਰ, ਕੁਲਭੂਸ਼ਨ ਖਰਬੰਦਾ, ਓਮਪੁਰੀ, ਮੇਹਰ ਮਿੱਤਲ, ਰਮਾ ਵਿੱਜ, ਸੁਨੀਤਾ ਧੀਰ, ਅਮਰੀਸ਼ ਪੁਰੀ ਤੇ ਹੋਰ।
ਸਾਲ 1989
ਮੜੀ ਦਾ ਦੀਵਾ
ਨਿਰਦੇਸ਼ਕ : ਸੁਰਿੰਦਰ ਸਿੰਘ
ਨਿਰਮਾਤਾ : ਐਨ ਐਫ ਡੀ
ਕਲਾਕਾਰ : ਰਾਜ ਬੱਬਰ, ਦੀਪਤੀ ਨਵਲ, ਪੰਕਜ ਕਪੂਰ, ਪ੍ਰਕਾਸ਼ ਗਾਧੂ, ਕੰਵਲਜੀਤ ਸਿੰਘ ਤੇ ਹੋਰ।
ਸਾਲ 1994
ਕਚਾਹਿਰੀ
ਨਿਰਦੇਸ਼ਕ : ਰਵਿੰਦਰ ਪੀਪਟ
ਨਿਰਮਾਤਾ : ਵਿਜੇ ਟੰਡਨ
ਕਲਾਕਾਰ : ਗੁਰਦਾਸ ਮਾਨ, ਭਗਵੰਤ ਮਾਨ, ਯੋਗਰਾਜ ਸਿੰਘ, ਰਮਾ ਵਿੱਜ, ਸੁਰਿੰਦਰ ਸ਼ਿੰਦਾ ਤੇ ਹੋਰ।
ਸਾਲ 1997
ਮੈਂ ਮਾਂ ਪੰਜਾਬ ਦੀ
ਨਿਰਦੇਸ਼ਕ : ਬਲਵੰਤ ਦੁੱਲਟ
ਨਿਰਮਾਤਾ : ਦਵਿੰਦਰ ਵਾਲੀਆ
ਕਲਾਕਾਰ : ਦਾਰਾ ਸਿੰਘ, ਮਨਜੀਤ ਕੁਲਾਰ, ਭਗਵੰਤ ਮਾਨ, ਸ਼ਵਿੰਦਰ ਮਾਹਲ, ਨੀਰੂ ਸਿੰਘ ਤੇ ਹੋਰ।
ਸਾਲ 1998
ਸ਼ਹੀਦ ਏ ਮੁਹੱਬਤ ਬੂਟਾ ਸਿੰਘ
ਨਿਰਦੇਸ਼ਕ : ਮਨੋਜ ਪੁੰਜ
ਨਿਰਮਾਤਾ : ਮਨਜੀਤ ਮਾਨ
ਕਲਾਕਾਰ : ਗੁਰਦਾਸ ਮਾਨ, ਦਿਵਿਆ ਦੱਤਾ, ਗੁਰਕਿਰਤ, ਬੀ ਐਨ ਸ਼ਰਮਾ, ਅਮਰ ਨੂਰੀ ਤੇ ਹੋਰ।
ਸਾਲ 2000
ਸ਼ਹੀਦ ਉਧਮ ਸਿੰਘ
ਨਿਰਦੇਸ਼ਕ : ਚਿਤਰਾਰਥ ਸਿੰਘ
ਨਿਰਮਾਤਾ : ਇਕਬਾਲ ਢਿੱਲੋਂ
ਕਲਾਕਾਰ : ਰਾਜ ਬੱਬਰ, ਗੁਰਦਾਸ ਮਾਨ, ਸ਼ਤਰੂਗੰਨ ਸਿਨਹਾ,ਅਮਰੀਸ਼ ਪੁਰੀ ਤੇ ਹੋਰ
ਸਾਲ 2004
ਦੇਸ ਹੋਇਆ ਪਰਦੇਸ
ਨਿਰਦੇਸ਼ਕ : ਮਨੋਜ ਪੁੰਜ
ਨਿਰਮਾਤਾ : ਮਨਜੀਤ ਮਾਨ
ਕਲਾਕਾਰ : ਗੁਰਦਾਸ ਮਾਨ, ਜੂਹੀ ਚਾਵਲਾ, ਦਿਵਿਆ ਦੱਤਾ ਤੇ ਹੋਰ।
ਸਾਲ 2005
ਬਾਗੀ
ਨਿਰਦੇਸ਼ਕ : ਸੁਖਮਿੰਦਰ ਧੰਜਲ
ਨਿਰਮਾਤਾ : ਗਜ ਦਿਓਲ
ਕਲਾਕਾਰ : ਪਰਮਵੀਰ ਸਿੰਘ, ਗੁਰਲੀਨ ਚੋਪੜਾ, ਸਰਦਾਰ ਸੋਹੀ, ਓਮ ਪੁਰੀ, ਗਿਰਜ਼ਾ ਸ਼ੰਕਰ ਤੇ ਹੋਰ।
ਸਾਲ 2006
ਵਾਰਿਸ਼ ਸ਼ਾਹ
ਨਿਰਦੇਸ਼ਕ : ਮਨੋਜ ਪੁੰਜ
ਨਿਰਮਾਤਾ : ਮਨਜੀਤ ਮਾਨ
ਕਲਾਕਾਰ : ਗੁਰਦਾਸ ਮਾਨ, ਜੂਹੀ ਚਾਵਲਾ, ਦਿਵਿਆ ਦੱਤਾ, ਬੀ ਐਨ ਸ਼ਰਮਾ, ਮੁਕੇਸ਼ ਰਿਸ਼ੀ, ਸੁਖਬੀਰ ਤੇ ਹੋਰ।
ਸਾਲ 2011
ਅੰਨੇ ਘੋੜੇ ਦਾ ਦਾਨ
ਨਿਰਦੇਸ਼ਕ : ਗੁਰਵਿੰਦਰ ਸਿੰਘ
ਨਿਰਮਾਤਾ : ਐਨ ਐਫ ਡੀ ਸੀ
ਕਲਾਕਾਰ : ਸੈਮੂਅਲ ਜੋਹਨ, ਕੁੱਲ ਸਿੱਧੂ ਤੇ ਹੋਰ।
ਸਾਲ 2012
ਨਾਬਰ
ਨਿਰਦੇਸ਼ਕ : ਰਾਜੀਵ ਸ਼ਰਮਾ
ਨਿਰਮਾਤਾ : ਜਸਬੀਰ ਸਿੰਘ ਡੇਰੇਵਾਲ
ਕਲਾਕਾਰ : ਹਰਦੀਪ ਗਿੱਲ, ਹਰਵਿੰਦਰ ਬਬਲੀ, ਨਿਸ਼ਾਵਨ ਭੁੱਲਰ, ਹਰਦੀਪ ਗਿੱਲ, ਰਾਣਾ ਰਣਬੀਰ ਤੇ ਹੋਰ।
ਸਾਲ 2014
ਪੰਜਾਬ 1984
ਨਿਰਦੇਸ਼ਕ : ਅਨੁਰਾਗ ਸਿੰਘ
ਨਿਰਮਾਤਾ : ਗੁਨਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ
ਕਲਾਕਾਰ : ਦਿਲਜੀਤ ਦੁਸਾਂਝ, ਸੋਨਮ ਬਾਜਵਾ, ਕਿਰਨ ਖ਼ੇਰ, ਕਰਤਾਰ ਚੀਮਾ, ਪਵਨ ਮਲਹੋਤਰਾ, ਵਿਸ਼ਾਲ ਭਾਰਤਵਾਜ, ਰਾਣਾ ਰਣਬੀਰ, ਮਾਨਵ ਵਿੱਜ ਤੇ ਹੋਰ।
ਸਾਲ 2015
ਚੌਥੀ ਕੂਟ
ਨਿਰਦੇਸ਼ਕ : ਗੁਰਵਿੰਦਰ ਸਿੰਘ
ਨਿਰਮਾਤਾ : ਐਨ ਐਫ ਡੀ ਸੀ
ਕਲਾਕਾਰ : ਸ਼ਵਿੰਦਰ ਵਿੱਕੀ, ਹਰਨੇਕ ਔਲਖ, ਗੁਰਪ੍ਰੀਤ ਭੰਗੂ, ਰਾਜਵੀਰ ਕੌਰ ਤੇ ਹੋਰ।
ਸਾਲ 2019
ਹਰਜੀਤਾ
ਨਿਰਦੇਸ਼ਕ ਵਿਜੇ ਕੁਮਾਰ ਅਰੋੜਾ
ਨਿਰਮਾਤਾ : ਨਿਕ ਬਹਿਲ, ਮੁਨੀਸ਼ ਸਾਹਨੀ, ਭਗਵੰਤ ਵਿਰਕ
ਕਲਾਕਾਰ : ਐਮੀ ਵਿਰਕ, ਪੰਕਜ ਤ੍ਰਿਪਾਠੀ, ਸਾਵਨ ਰੂਪੋਵਾਲੀ, ਸਮੀਪ ਸਿੰਘ, ਰਾਜ ਸਿੰਘ ਝਿੰਜਰ, ਪ੍ਰਕਾਸ਼ ਗਾਧੂ, ਗੁਰਪ੍ਰੀਤ ਕੌਰ ਭੰਗੂ, ਪੁਖਰਾਜ ਭੱਲਾ ਤੇ ਹੋਰ।