ਸੈਕਰਡ ਗੇਮਜ਼
ਅਨੁਰਾਗ ਕਸ਼ਯਪ ਤੇ ਨੈੱਟਫਲਿਕਸ ਦੋਨੋਂ ਹੀ ਇਹੋ ਜਿਹੇ ਨਾਮ ਹਨ ਜੋ ਆਪਣੀ ਅਲੱਗਤਾ ਤੇ ਚੰਗੀਆਂ ਫਿਲਮਾਂ ਜਾਂ ਵੈੱਬ ਸੀਰੀਜ਼ ਕਰ ਕੇ ਜਾਣੇ ਜਾਂਦੇ ਹਨ। ਅਨੁਰਾਗ ਕਸ਼ਯਪ ਨੇ ਸੈਕਰਡ ਗੇਮਜ਼ ਨਾਲ ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਕਦਮ ਰੱਖਿਆ ਤੇ ਕਿਯਾ ਕਮਾਲ ਦੀ ਸ਼ੁਰੂਆਤ ਸੀ ਇਹ। ਇਸ ਵੈੱਬ ਸੀਰੀਜ਼ ਨੇ ਨਾ ਸਿਰਫ ਇੰਡੀਆ ਬਲਕਿ ਬਾਹਰਲੇ ਦੇਸਾਂ ਤੇ ਹਿੰਦੀ ਨਾ ਜਾਨਣ ਵਾਲੇ ਲੋਕਾਂ ਤੱਕ ਇੰਡੀਆ ਦਾ ਨਾਮ ਰੌਸ਼ਨ ਕੀਤਾ। ਇਸ ਦਾ ਦੂਜਾ ਪਾਰਟ ਯਾਨੀ ਸੀਰਜ 2 15 ਅਗਸਤ ਨੂੰ ਰਿਲੀਜ਼ ਹੋਈ ਹੈ।
ਦਿੱਲੀ ਕ੍ਰਾਇਮ
ਇਹ ਵੈੱਬ ਸੀਰੀਜ਼ ਨਿਰਭੈਆ ਰੇਪ ਕੇਸ ਤੇ ਆਧਾਰਿਤ ਹੈ ਤੇ ਇਹ ਐਨੇ ਕੁ ਅਵਾਰਡ ਜਿੱਤ ਚੁੱਕੀ ਹੈ ਕੀ ਕਹੀਏ? ਇਹ ਸੱਚਾਈ ਦੇ ਬਹੁਤ ਹੀ ਨੇੜੇ ਹੈ ਤੇ ਸਿਸਟਮ ਤੇ ਚੋਟ ਕਰਦੀ ਹੈ। ਇਸ ਵੈੱਬ ਸੀਰੀਜ਼ ਨੂੰ ਨੈੱਟਫਲਿਕਸ ਤੇ ਰੀਲੀਜ਼ ਕੀਤਾ ਗਿਆ ਸੀ ਤੇ ਇਸ ਨੂੰ ਵਨ ਆਫ ਦਿ ਬੈਸਟ ਵੈੱਬ ਸੀਰੀਜ਼ ਕਿਹਾ ਜਾਂਦਾ ਹੈ।
ਮਿਰਜ਼ਾਪੁਰ
ਜੇਕਰ ਤੁਸੀਂ ਗੈਂਗਜ਼ ਆੱਫ ਵਾਸੇਪੁਰ ਵਰਗੀਆਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਵੈੱਬ ਸੀਰੀਜ਼ ਤੁਹਾਡੇ ਲਈ ਹੈ ਵੈੱਬ ਸੀਰੀਜ਼ ਦੇ ਅਖੀਰ ਤੱਕ ਤੁਸੀਂ ਇਸ ਨੂੰ ਦੇਖੋਗੇ ਤੇ ਦੇਖਣ ਤੋਂ ਬਾਅਦ ਇਸ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਕਰੋਗੇ। ਵੈੱਬ ਸੀਰੀਜ਼ ਦੇ ਵਿੱਚ ਬਹੁਤ ਸਾਰਾ ਐਕਸ਼ਨ ਤੇ ਖੁਨ ਖਰਾਬਾ ਹੈ। ਤੇ ਅੰਤਾਂ ਦਾ ਸਸਪੈਂਸ ਅੱਗੇ ਕੀ ਹੋਏਗਾ ਜਾਨਣ ਦੀ ਉਤਸੁਕਤਾ ਤੁਹਾਡੇ ਮਨ ਵਿੱਚ ਲਗਾਤਾਰ ਬਣੀ ਰਹਿੰਦੀ ਹੈ। ਇਹ ਵੀ ਤੁਹਾਨੂੰ ਐਮਾਜ਼ੌਨ ਪ੍ਰਾਈਮ ਤੇ ਹੀ ਦੇਖਣ ਨੂੰ ਮਿਲੇਗੀ।
ਬਰੀਥ
ਬਰੀਥ ਇੱਕ ਇਹੋ ਜਿਹੀ ਵੈੱਬ ਸੀਰੀਜ਼ ਹੈ ਜਿਸਦੀ ਕਹਾਣੀ ਤੁਹਾਨੂੰ ਟਰੇਲਰ ਦੇਖ ਕੇ ਸਮਝ ਆ ਜਾਵੇਗੀ ਪਰ ਇਹ ਗੱਲ ਪੱਕੀ ਹੈ ਕਿ ਤੁਸੀਂ ਵੈੱਬ ਸੀਰੀਜ਼ ਦੇ ਅੰਤ ਤੱਕ ਦੇਖੇ ਬਿਨਾਂ ਛੱਡ ਨਹੀਂ ਸਕੋਗੇ। ਵੈੱਬ ਸੀਰੀਜ਼ ਦਾ ਵਿਸ਼ਾ ਬਹੁਤ ਹੀ ਅਲੱਗ ਹੈ ਤੇ ਅਦਾਕਾਰੀ ਤੇ ਲਿਖਤ ਕਮਾਲ ਦੀ ਹੈ। ਇਹ ਵੈੱਬ ਸੀਰੀਜ਼ ਐਮਾਜ਼ੋਨ ਪ੍ਰਾਈਮ ਤੇ ਤੁਸੀਂ ਦੇਖ ਸਕਦੇ ਹੋ।
ਟਵਿਸਟਡ
ਵਿਕਰਮ ਭੱਟ ਆਪਣੀਆਂ ਹੌਰਰ ਤੇ ਥ੍ਰਿਲਰ ਫਿਲਮਾਂ ਦੇ ਲਈ ਜਾਣੇ ਜਾਂਦੇ ਹਨ, ਟਵਿਸਟਡ ਦੇ ਜ਼ਰੀਏ ਉਹਨਾਂ ਨੇ ਡਿਜ਼ੀਟਲ ਦੁਨੀਆਂ ਦੇ ਵਿੱਚ ਪ੍ਰਵੇਸ਼ ਕੀਤਾ ਤੇ ਇੱਕ ਇਹੋ ਜਿਹੀ ਸੀਰੀਜ਼ ਬਣਾਈ ਜਿਸ ਤੋਨ ਤੁਸੀਂ ਆਪਣੀਆਂ ਅੱਖਾਂ ਨਹੀਂ ਹਟਾ ਸਕੋਗੇ। ਬਹੁਤ ਹੀ ਜਿਆਦਾ ਸਸਪੈਂਸ ਤੇ ਸੋਹਣੇ ਸੰਗੀਤ ਨਾਲ ਸਜੀ ਇਸ ਸੀਰੀਜ਼ ਦਾ ਅਖੀਰਲੇ ਪਲ ਤੱਕ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਾਤਿਲ ਕੌਣ ਹੈ। ਜੋ ਵੀ ਤੁਸੀਂ ਸੋਚਦੇ ਹੋ, ਸੀਰੀਜ਼ ਤੁਹਾਨੂੰ ਝੂਠਾ ਪਾਂਉਂਦੀ ਜਾਂਦੀ ਹੈ। ਇਹ ਵੈੱਬ ਸੀਰੀਜ਼ ਯੂਟਿਊਬ ਤੇ ਮੁਫਤ ਦੇਖੀ ਜਾ ਸਕਦੀ ਹੈ।
ਫਲਿੱਪ
ਇਹ ਸੀਰੀਜ਼ ਇੱਕ 4 ਅਲੱਗ ਅਲੱਗ ਕਹਾਣੀਆਂ ਦਾ ਮਿਸ਼ਰਣ ਹੈ ਚਾਰੋ ਕਹਾਣੀਆਂ ਹੀ ਬਹੁਤ ਦਿਲਚਸਪ ਹਨ, ਇਹ ਸੀਰੀਜ਼ ਈਰੋਜ਼ ਨਾਓ ਦੁਆਰਾ ਰੀਲੀਜ਼ ਕੀਤੀ ਗਈ ਹੈ ਜੋ ਕਿ ਈਰੋਜ਼ ਨਾਓ ਤੇ ਜੀਓ ਸਿਨੇਮਾ ਤੇ ਮੌਜੂਦ ਹੈ ਤੇ ਤੁਸੀਂ ਮੁਫਤ ਵਿੱਚ ਦੇਖ ਸਕਦੇ ਹੋ। ਇਸ ਨੂੰ ਫਿਲਮਾਇਆ ਵੀ ਹੌਲੀਵੁੱਡ ਤਰੀਕੇ ਨਾਲ ਗਿਆ ਹੈ। ਤੇ ਜੇਕਰ ਤੁਸੀਂ ਪਾਗਲਪਣ ਨਾਲ ਭਰਪੂਰ ਸੀਰੀਜ਼ ਦੇ ਦੀਵਾਨੇ ਹੋ ਤਾਂ ਇਹ ਸੀਰੀਜ਼ ਤੁਹਾਡੇ ਲਈ ਹੈ।
ਅਨਟਚਏਬਲਜ਼
ਵਿਕਰਮ ਭੱਟ ਦੀ ਇਸ ਸੀਰੀਜ਼ ਦੇ ਵਿੱਚ ਉਹ ਖੁਦ ਵੀ ਇੱਕ ਵਕੀਲ ਦੀ ਭੂਮਿਕਾ ਵਿੱਚ ਨਜ਼ਰ ਆਏ ਤੇ ਇਹ ਸੀਰੀਜ਼ ਇੱਕ ਕਤਲ ਦੇ ਇਲਜ਼ਾਮ ਵਿੱਚ ਫਸੀ ਇੱਕ ਕੁੜੀ ਤੇ ਉਸ ਦੇ ਵਕੀਲ ਦੀ ਕਹਾਣੀ ਹੈ ਜੋ ਕਿ ਤੁਹਾਨੂੰ ਅੰਤ ਤੱਕ ਖੁਦ ਨਾਲ ਜੋੜੀਂ ਰੱਖਣ ਦਾ ਦਮ ਰੱਖਦੀ ਹੈ ਇਹ ਵੀ ਤੁਹਾਨੂੰ ਯੂਟਿਊਬ ਤੇ ਮੁਫਤ ਦੇ ਵਿੱਚ ਦੇਖਣ ਨੂੰ ਮਿਲ ਜਾਵੇਗੀ।
ਇਨਸਾਇਡ ਐੱਜ
ਕ੍ਰਿਕੇਟ ਦੀ ਦੁਨੀਆਂ ਤੇ ਸੱਟੇ ਦੀ ਰਿਵਾਇਤ ਬਹੁਤ ਪੁਰਾਣੀ ਹੈ ਪਰ ਜਦੋਂ ਦਾ ਆਈ ਪੀ ਐੱਲ ਸ਼ੁਰੂ ਹੋਇਆ ਹੈ ਇਹ ਰਵਾਇਤ ਹੋਰ ਜਵਾਨ ਹੋ ਗਈ ਹੈ, ਤੇ ਆਈ ਪੀ ਐੱਲ ਦੀ ਇਸ ਦੁਨੀਆਂ ਤੇ ਹੀ ਅਧਾਰਿਤ ਹੈ ਇਹ ਸੀਰੀਜ਼। ਜੋ ਕਿ ਤੁਹਾਨੂੰ ਅੰਤ ਤੱਕ ਖੁਦ ਨਾਲ ਜੋੜੇ ਰੱਖਦੀ ਹੈ ਤੇ ਤੁਸੀਂ ਅੰਤ ਤੱਕ ਸੋਚਦੇ ਹੋ ਕਿ ਅੱਗੇ ਕੀ ਹੋਵੇਗਾ? ਇਸ ਨੂੰ ਐਮਾਜ਼ੌਨ ਪ੍ਰਾਈਮ ਤੇ ਰੀਲੀਜ਼ ਕੀਤਾ ਗਿਆ ਸੀ।
ਬੇਕਾਬੂ
ਇਹ ਇੱਕ ਅਡਲਟ ਥ੍ਰਿਲਰ ਸੀਰੀਜ਼ ਹੈ ਜੋ ਯਕੀਨਨ ਹੀ ਬੱਚਿਆਂ ਲਈ ਜਾਂ ਘਰ ਵਿੱਚ ਬਹਿ ਕੇ ਦੇਖਣ ਵਾਲੀ ਨਹੀਂ ਹੈ ਪਰ ਜੇ ਕਰ ਤੁਸੀਂ ਥ੍ਰਿਲਰ ਸੀਰੀਜ਼ ਦੇ ਦੀਵਾਨੇ ਹੋ ਤਾਂ ਇਹ ਸੀਰੀਜ਼ ਤੁਹਾਨੂੰ ਇਸਦੇ ਅੰਤ ਤੱਕ ਉਲ਼ਝਾ ਕੇ ਰੱਖੇਗੀ ਤੇ ਤੁਹਾਨੂੰ ਪੂਰਾ ਮੰਨੋਰੰਜਨ ਦੇ ਕੇ ਜਾਵੇਗੀ। ਇਸ ਨੂੰ ਤੁਸੀਂ ਆਲਟ ਬਾਲਾਜੀ ਤੇ ਜਿਓ ਸਿਨੇਮਾ ਤੇ ਦੇਖ ਸਕਦੇ ਹੋ।ਇਹਨਾਂ ਤੋਂ ਇਲਾਵਾ ਕੁਝ ਹੋਰ ਵੈਬ ਸੀਰੀਜ ਹਨ ਜੋ ਦੁਨੀਆਂ ਭਰ ‘ਚ ਚਰਚਾ ਵਿੱਚ ਹਨ ਅਤੇ ਸਭ ਤੋਂ ਵੱਧ ਦੇਖੀਆਂ ਜਾ ਰਹੀਆਂ ਹਨ। ਇਹਨਾਂ ਦਾ ਜਿਕਰ ਅਸੀਂ ਅਗਲੀ ਕੜੀ ਵਿੱਚ ਕਰਾਂਗੇ।
ਇਹਨਾਂ ਤੋਂ ਇਲਾਵਾ ਕੁਝ ਹੋਰ ਵੈਬ ਸੀਰੀਜ ਹਨ ਜੋ ਦੁਨੀਆਂ ਭਰ ‘ਚ ਚਰਚਾ ਵਿੱਚ ਹਨ ਅਤੇ ਸਭ ਤੋਂ ਵੱਧ ਦੇਖੀਆਂ ਜਾ ਰਹੀਆਂ ਹਨ। ਇਹਨਾਂ ਦਾ ਜਿਕਰ ਅਸੀਂ ਅਗਲੀ ਕੜੀ ਵਿੱਚ ਕਰਾਂਗੇ।