in

‘ਨਿੱਕਾ ਜ਼ੈਲਦਾਰ 3’ ਰਚੇਗੀ ਇਤਿਹਾਸ, ਇਸ ਤਿੱਕੜੀ ਦਾ ਜਾਦੂ ਮੁੜ ਕਰੇਗਾ ਕਮਾਲ

ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਕੱਲ ਯਾਨੀ 20 ਸਤੰਬਰ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਨਿੱਕਾ ਜੈਲਦਾਰ ਦੀ ਇਹ ਤੀਜੀ ਪਹਿਲੀਆਂ 2 ਲੜੀਆਂ ਨਾਲੋਂ ਵੀ ਵੱਧ ਅਹਿਮ ਅਤੇ ਮਨੋਰੰਜਨ ਭਰਪੂਰ ਹੈ। ਪੰਜਾਬੀ ਸਿਨੇਮੇ ਦੀ ਸਫ਼ਲ ਤਿੱਕੜੀ ਨਿਰਦੇਸ਼ਕ ਸਿਮਰਜੀਤ ਸਿੰਘ, ਲੇਖਕ ਜਗਦੀਪ ਸਿੱਧੂ ਤੇ ਅਦਾਕਾਰ ਐਮੀ ਵਿਰਕ ਇਸ ਫ਼ਿਲਮ ਜ਼ਰੀਏ ਇਕ ਨਵਾਂ ਇਤਿਹਾਸ ਰਚਣ ਜਾ ਰਹੀ ਹੈ। ਇਹ ਫ਼ਿਲਮ ਪੰਜਾਬੀ ਦੀ ਪਹਿਲੀ ਅਜਿਹੀ ਫ਼ਿਲਮ ਹੋਵੇਗੀ ਜਿਸ ਦੀ ਤੀਜਾ ਸੀਕੁਅਲ ਬਣਿਆ ਹੈ। ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ‘ਚ ਬਣੀ ਇਸ ਫ਼ਿਲਮ ਨਾਲ ਇਸ ਵਾਰ ‘ਵਾਈਕੌਮ 18 ਮੌਸ਼ਨ ਪਿਕਚਰ’ ਦਾ ਨਾਂ ਵੀ ਜੁੜ ਗਿਆ ਹੈ। ਇਸ ਫ਼ਿਲਮ ਨਾਲ ਅਮਨੀਤ ਸ਼ੇਰ ਕਾਕੂ ਵੀ ਪੰਜਾਬੀ ਦੇ ਪਹਿਲੇ ਅਜਿਹੇ ਨਿਰਮਾਤਾ ਅਖਵਾਉਣਗੇ ਜਿਸ ਨੇ ਆਪਣੀ ਫ਼ਿਲਮ ਦੇ ਲਗਾਤਾਰ ਤਿੰਨ ਸੀਕਅੁਲ ਦਰਸ਼ਕਾਂ ਦੀ ਝੋਲੀ ਪਾਏ ਹਨ। ਇਸ ਸੀਕੁਅਲ ਵਿੱਚ ਇਸ ਵਾਰ ਐਮੀ ਵਿਰਕ ਨਾਲ ਸੋਨਮ ਬਾਜਵਾ ਦੀ ਥਾਂ ਵਾਮਿਕਾ ਗੱਬੀ ਨਜ਼ਰ ਆ ਰਹੀ ਹੈ। ਵਾਮਿਕਾ ਇਸ ਤੋਂ ਪਹਿਲਾਂ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਐਮੀ ਨਾਲ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਕੰਮ ਕਰਨ ਵਾਲੇ ਕਲਾਕਾਰ ਵੀ ਲਗਭਗ ਪਹਿਲੇ ਸੀਕੁਅਲਸ ਵਾਲੇ ਹੀ ਹਨ। ਜਗਦੀਪ ਸਿੱਧੂ ਤੇ ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਇਸ ਫ਼ਿਲਮ ‘ਤੇ ਆਮ ਦਰਸ਼ਕਾਂ ਦੇ ਨਾਲ ਨਾਲ ਫ਼ਿਲਮ ਟਰੇਡ ਦੀਆਂ ਵੀ ਨਜ਼ਰਾਂ ਹਨ।

ਪੰਜਾਬੀ ਸਿਨੇਮੇ ਦੇ ਮੋਹਰੀ ਫ਼ਿਲਮ ਨਿਰਦੇਸ਼ਕਾਂ ‘ਚ ਸ਼ਾਮਲ ਅਤੇ ‘ਅੰਗਰੇਜ਼’ ਵਰਗੀ ਸ਼ਾਹਕਾਰ ਫ਼ਿਲਮ ਬਣਾਕੇ ਪੰਜਾਬੀ ਸਿਨੇਮੇ ‘ਚ ਇਤਿਹਾਸ ਰਚਣ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਬਤੌਰ ਨਿਰਦੇਸ਼ਕ ਇਹ11 ਵੀਂ ਫ਼ਿਲਮ ਹੋਵੇਗੀ।

ਨਿਰਦੇਸ਼ਕ ਸਿਮਰਜੀਤ ਸਿੰਘ ਤੇ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਜੋੜੀ ਵੱਲੋਂ ਸਾਲ 2016 ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਲੈ ਕੇ ‘ਨਿੱਕਾ ਜ਼ੈਲਦਾਰ’ ਬਣਾਈ ਗਈ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਅਗਲੇ ਸਾਲ 2017 ਵਿੱਚ ‘ਨਿੱਕਾ ਜ਼ੈਲਦਾਰ 2’ ਰਿਲੀਜ਼ ਕੀਤੀ ਗਈ ਅਤੇ ਹੁਣ ਇਸ ਦਾ ਅਗਲਾ ਸੀਕੁਅਲ ‘ਨਿੱਕਾ ਜ਼ੈਲਦਾਰ 3’ ਬਣਾਇਆ ਜਾ ਰਿਹਾ ਹੈ। ਹਿੰਦੀ ਸਿਨੇਮੇ ‘ਚ ਕ੍ਰਿਸ਼, ਗੋਲਮਾਲ, ਧੂਮ ਵਰਗੀਆਂ ਕੁਝ ਚੋਣਵੀਆਂ ਫ਼ਿਲਮਾਂ ਹੀ ਤੀਜੇ ਸੀਕੁਅਲ ਤੱਕ ਪੁੱਜੀਆਂ ਹਨ, ਪਰ ਪੰਜਾਬੀ ਦੀ ਇਹ ਰੁਤਬਾ ਹਾਸਲ ਕਰਨ ਵਾਲੀ ਇਹ ਪਹਿਲੀ ਫ਼ਿਲਮ ਹੈ, ਜਿਸ ਨੇ ਹਿੰਦੀ ਸਿਨੇਮੇ ਦੀ ਇਸ ਸੀਕਅੁਲ ਲੜੀ ‘ਚ ਖੁਦ ਨੂੰ ਸ਼ਾਮਲ ਕਰ ਲਿਆ ਹੈ। ਇਸ ਫ਼ਿਲਮ ਦੀ ਅਡਵਾਂਸ ਬੁਕਿੰਗ ਖੁੱਲ• ਚੁੱਕੀ ਹੈ ਅਤੇ ਕਾਫੀ ਜਗ•ਾਂ ‘ਤੇ ਇਸ ਦੇ ਸ਼ੋਅ ਹਾਊਸ ਫੁੱਲ ਹੋ ਵੀ ਚੁੱਕੇ ਹਨ।

Leave a Reply

Your email address will not be published.

ਪਰਮੀਸ਼ ਵਰਮਾ ਨੇ ਮੌਕਾ ਸੰਭਾਲਦਿਆਂ ਬਦਲਿਆਂ ਗੀਤ ਦਾ ਟਾਈਟਲ 4 ਪੈਗ ਤੋਂ ਕੀਤਾ 4 ਯਾਰ

ਮਨੋਰੰਜਨ ਭਰਪੂਰ ਹੋਵੇਗੀ ‘ਦੂਰਬੀਨ’, 27 ਨੂੰ ਹੋਵੇਗੀ ਰਿਲੀਜ਼