fbpx

ਨਵਜੋਤ ਸਿੰਘ ਸਿੱਧੂ ਦੀ ਬੇਟੀ ਪਾਉਂਦੀ ਹੈ ਕਈ ਮਾਡਲਾਂ ਤੇ ਹੀਰੋਇਨਾਂ ਨੂੰ ਮਾਤ, ਤਸਵੀਰਾਂ ਹੋਈਆਂ ਵਾਇਰਲ

Posted on September 29th, 2019 in News

ਪੰਜਾਬ ਦੇ ਚਰਚਿਤ ਸਿਆਸਤਦਾਨ, ਸਾਬਕਾ ਕ੍ਰਿਕਟਰ ਅਤੇ ਅਦਾਕਾਰ ਨਵਜੋਤ ਸਿੰਘ ਸਿੱਧੂ ਅਤੇ ਉਨ•ਾਂ ਦੀ ਪਤਨੀ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦੀ ਪੁੱਤਰੀ ਰਾਬੀਆ ਸਿੱਧੂ ਦੀ ਰੁਚੀ ਸਿਆਸਤ ਤੋਂ ਬਿਲਕੁਲ ਹਟਕੇ ਗਲੈਮਰ ਜਗਤ ਵਿੱਚ ਹੈ। ਇਸ ਗੱਲ ਦੀ ਹਾਮੀਂ ਉਸਦੀ ਇਹ ਤਸਵੀਰਾਂ ਭਰਦੀਆਂ ਹਨ। ਇਨ•ਾਂ ਤਸਵੀਰਾਂ ਤੋਂ ਇੰਝ ਜਾਪਦਾ ਹੈ ਕਿ ਰਾਬੀਆ ਦਾ ਰੁਝਾਨ ਫ਼ੈਸ਼ਨ ਇੰਡਸਟਰੀ ਵੱਲ ਜ਼ਿਆਦਾ ਹੈ। ਉਸਦੀਆਂ ਇਹ ਖੂਬਸੂਰਤ ਤਸਵੀਰਾਂ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ ‘ਤੇ ਬਕਾਇਦਾ ਉਸਦਾ ਪ੍ਰਮਾਣਿਤ ਅਕਾਊਂਟ ਵੀ ਹੈ, ਜਿਸ ‘ਤੇ ਉਹ ਅਕਸਰ ਆਪਣੀਆਂ ਇਨ•ਾਂ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ।


ਕਾਬਲੇਗੌਰ ਹੈ ਕਿ ਬਹੁਤ ਸਾਰੇ ਕਲਾਕਾਰਾਂ ਦੇ ਬੱਚੇ ਵੀ ਅਦਾਕਾਰੀ ਤੇ ਫੈਸ਼ਨ ਖੇਤਰ ਵਿੱਚ ਆ ਰਹੇ ਹਨ। ਇੰਝ ਹੀ ਸਿਆਸਤਦਾਨਾਂ ਦੇ ਜ਼ਿਆਦਾਤਰ ਬੱਚਿਆਂ ਦੀ ਦਿਲਚਸਪੀ ਵੀ ਜ਼ਿਆਦਾਤਰ ਸਿਆਸਤ ਵਿੱਚ ਹੁੰਦੀ ਹੈ। ਸਿੱਧੂ ਦੇ ਘਰ ਦੇ ਸਿਆਸਤ ਅਤੇ ਕਲਾ ਦਾ ਮਾਹੌਲ ਹੈ ਅਜਿਹੇ ਵਿੱਚ ਉਨ•ਾਂ ਦੀ ਇਨ•ਾਂ ਦੋਵਾਂ ਖੇਤਰਾਂ ‘ਚੋਂ ਕਿਸੇ ਇਕ ਵਿੱਚ ਦਿਲਚਸਪੀ ਹੋਣੀ ਸੁਭਾਵਕ ਹੈ।

 

ਦੱਸ ਦਈਏ ਕਿ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਡਾਕਟਰ ਵੀ ਹਨ। ਉਨ•ਾਂ ਦਾ ਬੇਟਾ ਕਾਨੂੰਨ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾ ਰਿਹਾ ਹੈ।  ਹੁਣ ਰਾਬੀਆ ਸਿੱਧੂ ਪੇਸ਼ਾਵਰ ਤੌਰ ‘ਤੇ ਕਿਹੜਾ ਪੇਸ਼ਾ ਅਪਣਾਉਂਦੀ ਹੈ ਇਸ ਦਾ ਸ਼ਾਇਦ ਛੇਤੀ ਪਤਾ ਲੱਗੇਗਾ ਪਰ ਉਸਦੀਆਂ ਇਹ ਖੂਬਸੂਰਤ ਤਸਵੀਰਾਂ ਤੇ ਅੰਦਾਜ਼ ਬਿਆਨ ਕਰ ਰਿਹਾ ਹੈ ਕਿ ਉਹ ਗਲੈਮਰ ਜਗਤ ਵਿੱਚ ਹੀ ਆਪਣੀ ਕੈਰੀਅਰ ਬਣਾਏਗੀ।

Comments & Feedback