in

ਜਾਣੋ, ‘ਅੜਬ ਮੁਟਿਆਰਾਂ’ ਵਿੱਚ ਕੀ ਹੈ ਖਾਸ, 18 ਅਕਤੂਬਰ ਨੂੰ ਹੋਵੇਗੀ ਰਿਲੀਜ਼

ਇਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਮੋਹਰੀ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਦੀ ਚਰਚਾ ਅੱਜ ਕੱਲ• ਹਰ ਪਾਸੇ ਹੋ ਰਹੀ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਅਤੇ ਗੀਤ ਲਗਾਤਾਰ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੇ ਹਨ।

ਨਾਮੀਂ ਸਿਤਾਰਿਆਂ ਨਾਲ ਸੱਜੀ ਇਹ ਫ਼ਿਲਮ ਬਿਨਾਂ ਸ਼ੱਕ ਨੌਜਵਾਨ ਕੁੜੀਆਂ ਅਤੇ ਔਰਤਾਂ ਦੀ ਕਹਾਣੀ ਹੈ। ਅਜੌਕੀਆਂ ਮੁਟਿਆਰਾਂ ਤੇ ਬਦਲਦੇ ਪਰਿਵਾਰਕ ਸੱਭਿਆਚਾਰ ਦੁਆਲੇ ਬੁਣੀ ਗਈ ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਤਾਓ ਚੇਨ ਮੋਸ਼ਨ ਪਿਕਚਰ’ ਨਾਲ ਮਿਲਕੇ ਬਣਾਈ ਗਈ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜਾਦਾ, ਸੁਦੇਸ਼ ਲਹਿਰੀ, ਬੀ ਐਨ ਸ਼ਰਮਾ, ਨਵਨੀਤ ਨਿਸ਼ਾਨ, ਉਪਾਸਨਾ ਸਿੰਘ, ਰਾਜੀਵ ਮਹਿਰਾ, ਇੰਦਰਪਾਲ ਸਿੰਘ ਅਤੇ ਮਾਇਰਾ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਜ਼ਰੀਏ ਅਦਾਕਾਰਾ ਅਜੇ ਸਰਕਾਰੀਆ ਬਤੌਰ ਹੀਰੋ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰੇਗਾ।

ਨਾਮਵਰ ਫਿਲਮ ਲੇਖਕ ਧੀਰਜ ਰਤਨ ਦੀ ਲਿਖੀ ਅਤੇ ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਹ ਫ਼ਿਲਮ ਉਨ•ਾਂ ਦੀਆਂ ਪਹਿਲੀਆਂ ਕਰੀਬ ਇਕ ਦਰਜਨ ਫਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਗੱਲ ਦਾ ਸਬੂਤ ਫ਼ਿਲਮ ਦੇ ਟ੍ਰੇਲਰ ਨੇ ਦੇ ਦਿੱਤਾ ਹੈ। ਰਾਕੇਸ਼ ਮਹਿਤਾ ਦੇ ਖੂਬਸੂਰਤ ਡਾਇਲਾਗਸ ਨਾਲ ਭਰੀ ਇਹ ਫ਼ਿਲਮ ਚਾਰ ਨੌਜਵਾਨ ਮੁੰਡੇ ਕੁੜੀਆਂ ਦੀ ਕਹਾਣੀ ਹੈ, ਜੋ ਵੱਖ ਵੱਖ ਧਰਮਾਂ ਅਤੇ ਪੇਸ਼ਿਆਂ ਨਾਲ ਸਬੰਧਿਤ ਹਨ। ਫ਼ਿਲਮ ਵਿੱਚ ਜਿਥੇ ਅੰਤਰਜਾਤੀ ਵਿਆਹ ਦਿਖਾਇਆ ਗਿਆ ਹੈ ਉਥੇ ਹੀ ਅਜੌਕੀਆਂ ਵੱਲੋਂ ਧਰਮ ਤੋਂ ਉਪਰ ਉੱਠ ਕੇ ਬਣਾਏ ਅਤੇ ਨਿਭਾਏ ਜਾਂਦੇ ਰਿਸ਼ਤਿਆਂ ਦੀ ਗੱਲ ਵੀ ਕੀਤੀ ਗਈ ਹੈ।

ਫ਼ਿਲਮ ਦੇ ਨਿਰਦੇਸ਼ਕ ਮਾਨਵ ਸ਼ਾਹ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਸਦੀ ਤੀਜੀ ਫ਼ਿਲਮ ਹੈ। ਉਨ•ਾਂ ਮੁਤਾਬਕ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟਕੇ ਹੈ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੌਕੇ ਸਮਾਜ ਦੀ ਸੱਚਾਈ ਵੀ ਹੈ। ਫ਼ਿਲਮ ਵਿੱਚ ਸੋਨਮ ਬਾਜਵਾ ਇਕ ਫਾਂਇਨਾਸ ਕੰਪਨੀ ਵਿੱਚ ਕੰਮ ਕਰਦੀ ਹੈ ਜਿਸ ਨੂੰ ਇਕ ਬਿਜਨਸਮੈਂਨ ਅਜੇ ਸਰਕਾਰੀਆ ਨਾਲ ਪਿਆਰ ਹੋ ਜਾਂਦਾ ਹੈ। ਸੋਨਮ ਜੱਟ ਪਰਿਵਾਰ ਨਾਲ ਸਬੰਧਿਤ ਹੈ ਜਦਕਿ ਅਜੇ ਸਰਕਾਰੀਆ ਫ਼ਿਲਮ ਵਿੱਚ ਇਕ ਬਾਣੀਆਂ ਪਰਿਵਾਰ ਦਾ ਨੌਜਵਾਨ ਹੈ।

ਦੋਵਾਂ ਦਾ ਵਿਆਹ ਵੀ ਹੋ ਜਾਂਦਾ ਹੈ ਪਰ ਇਕ ਵੱਖਰੇ ਪਰਿਵਾਰਕ ਤੋਂ ਆਈ ਇਹ ਕੁੜੀ ਬਾਣੀਆਂ ਦੇ ਪਰਿਵਾਰਕ ਸੱਭਿਆਚਾਰ ਨੂੰ ਕਿਵੇਂ ਅਪਣਾਉਂਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ। ਇਸੇ ਤਰ•ਾਂ ਹੀ ਫ਼ਿਲਮ ਦੀ ਦੂਜੀ ਜੋੜੀ ਨਿੰਜਾ ਅਤੇ ਮਹਿਰੀਨ ਪੀਰਜਾਦਾ ਦਾ ਵੀ ਵਿਆਹ ਹੁੰਦਾ ਹੈ। ਫ਼ਿਲਮ ‘ਚ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦੇ ਹਾਲਤਾਂ ਨੂੰ ਬੇਹੱਦ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਅਜੌਕੇ ਮਾਂ ਬਾਪ ਦੀਆਂ ਆਪਣੇ ਬੱਚਿਆਂ ਪ੍ਰਤੀ ਜਿੰਮੇਵਾਰੀਆਂ, ਫਿਕਰ ਅਤੇ ਉਨ•ਾਂ ਦੇ ਫੈਸਲਿਆਂ ਪ੍ਰਤੀ ਨਰਾਜ਼ਗੀਆਂ ਨੂੰ ਵੀ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਮਨੋਰੰਜਨ ਭਰਪੂਰ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।
Team Fivewood

Leave a Reply

Your email address will not be published. Required fields are marked *

ਨਵਜੋਤ ਸਿੰਘ ਸਿੱਧੂ ਦੀ ਬੇਟੀ ਪਾਉਂਦੀ ਹੈ ਕਈ ਮਾਡਲਾਂ ਤੇ ਹੀਰੋਇਨਾਂ ਨੂੰ ਮਾਤ, ਤਸਵੀਰਾਂ ਹੋਈਆਂ ਵਾਇਰਲ

ਸੁਨੰਦਾ ਸ਼ਰਮਾ ਤੋਂ ਬਾਅਦ ਦਿਲਜੀਤ ਦੁਸਾਂਝ ਦੀ ਹੀਰੋਇਨ ਬਣੀ ਇਹ ਪੰਜਾਬੀ ਗਾਇਕਾ