ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇਸ ਸਾਲ ‘ਛੜਾ’ ਵਰਗੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਅੱਜ ਕੱਲ• ਆਪਣੀ ਨਵੀਂ ਪੰਜਾਬੀ ਫ਼ਿਲਮ ‘ਜੋੜੀ’ ਦੀ ਸ਼ੂਟਿੰਗ ਕਰ ਰਿਹਾ ਹੈ। ਅੰਮ੍ਰਿਤਸਰ ਵਿੱਚ ਚੱਲ ਰਹੀ ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਿਹਾ ਹੈ। ਉਸਨੇ ਹੀ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਲਿਖੇ ਹਨ। ‘ਰਿਦਮ ਬੁਆਏਜ ਇੰਟਰਨੇਟਮੈਂਟ’ ਤੇ ‘ਡਲਮੌਰਾ ਫ਼ਿਲਮਸ’ ਦੇ ਬੈਨਰ ਹੇਠ ਬਣੀ ਰਹੀ ਨਿਰਮਾਤਾ ਅਮਰਿੰਦਰ ਗਿੱਲ, ਕਾਰਜ ਗਿੱਲ ਅਤੇ ਉਨ•ਾਂ ਦੀ ਟੀਮ ਦੀ ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ ਨਾਲ ਬਤੌਰ ਹੀਰੋਇਨ ਪੰਜਾਬੀ ਗਾਇਕਾ ਨਿਮਰਤ ਖਹਿਰਾ ਨਜ਼ਰ ਆਵੇਗੀ। ਨਿਮਰਤ ਖਹਿਰਾ ਦੀ ਅਦਾਕਾਰਾ ਵਜੋਂ ਇਹ ਤੀਜੀ ਫ਼ਿਲਮ ਹੋਵੇਗੀ। ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ‘ਲਹੌਰੀਏ’ ਵਿੱਚ ਨਜ਼ਰ ਆਈ ਸੀ।

ਬਤੌਰ ਹੀਰੋਇਨ ਉਸਦੀ ਪਹਿਲੀ ਫ਼ਿਲਮ ਤਰਸੇਮ ਜੱਸੜ ਨਾਲ ‘ਅਫਸਰ’ ਸੀ। ਹੁਣ ਉਹ ਦਿਲਜੀਤ ਦੁਸਾਂਝ ਨਾਲ ਬਤੌਰ ਹੀਰੋਇਨ ‘ਜੋੜੀ’ ਵਿੱਚ ਕੰਮ ਕਰ ਰਹੀ ਹੈ। ਇਸ ਫ਼ਿਲਮ ਦਾ ਨਿਰਮਾਣ ਅਮਰਿੰਦਰ ਗਿੱਲ ਅਤੇ ਉਸਦੀ ਟੀਮ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਟੀਮ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ਫ਼ਿਲਮ ਵਿੱਚ ਵੀ ਅਮਰਿੰਦਰ ਗਿੱਲ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ ਪਰ ਫਿਲਹਾਲ ਇਸ ਬਾਰੇ ਕੋਈ ਸੂਚਨਾ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਆਪਣੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਲੈ ਕੇ ਚੁੱਕਾ ਹੈ। ਉਹ ਪਹਿਲਾ ਹੀਰੋ ਹੈ ਜੋ ਪੰਜਾਬ ਗਾਇਕਾਵਾਂ ਨੂੰ ਬਤੌਰ ਹੀਰੋਇਨ ਪਰਦੇ ‘ਤੇ ਉਤਾਰ ਰਿਹਾ ਹੈ।



