in

ਪ੍ਰਭ ਗਿੱਲ ਨੇ ਵੀ ਧਰਿਆ ਫ਼ਿਲਮਾਂ ‘ਚ ਕਦਮ, ਪਹਿਲੀ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ‘ਤੇ

ਗਾਇਕ ਪ੍ਰਭ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਜ਼ਿਆਦਾਤਰ ਆਪਣੇ ਲਿਖੇ ਗੀਤ ਗਾਉਣ ਵਾਲਾ ਇਹ ਗੀਤਕਾਰ ਅਤੇ ਗਾਇਕ ਆਪਣੇ ਗੀਤਾਂ ਜ਼ਰੀਏ ਆਪਣੇ ਚਹੁਣ ਵਾਲਿਆਂ ਦਾ ਇਕ ਵੱਡਾ ਵਰਗ ਤਿਆਰ ਕਰ ਚੁੱਕਾ ਹੈ। ਇਸ ਵੇਲੇ ਜਦੋਂ ਲਗਭਗ ਹਰ ਗਾਇਕ ਫ਼ਿਲਮਾਂ ਵਿੱਚ ਆਉਣ ਦੀ ਇੱਛਾ ਰੱਖਦਾ ਹੈ ਤਾਂ ਇਸ ਆਲਮ ਵਿੱਚ ਬਹੁਤ ਸਾਰੇ ਫਿਲਮ ਮੇਕਰਾਂ ਦੀ ਨਜ਼ਰ ਪ੍ਰਭ ਗਿੱਲ ‘ਤੇ ਵੀ ਸੀ। ਆਖਰ ਹੁਣ ਉਹ ਵੀ ਗਾਇਕ ਤੋਂ ਨਾਇਕ ਦੀ ਪਾਰੀ ਖੇਡਣ ਜਾ ਰਿਹਾ ਹੈ। ਉਸਦੀ ਪਹਿਲੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨ’ ਦੀ ਸ਼ੂਟਿੰਗ ਹਾਲਹਿ ਵਿੱਚ ਸ਼ੁਰੂ ਹੋਈ ਹੈ। ਇਹ ਉਸਦੀ ਬਤੌਰ ਹੀਰੋ ਸੋਲੇ ਫ਼ਿਲਮ ਨਹੀਂ ਹੋਵੇਗੀ। ਬਲਕਿ ਇਸ ਫ਼ਿਲਮ ਵਿੱਚ ਉਸ ਨਾਲ ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਵੀ ਨਜ਼ਰ ਆਉਂਣਗੇ।

ਦਰਅਸਲ ਇਹ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਦੀ ਸੁਪਰਹਿੱਟ ਫ਼ਿਲਮ ‘ਯਾਰ ਅਣਮੁੱਲੇ’ ਦਾ ਸੀਕੁਅਲ ਹੈ। ਇਸ ਵਿੱਚ ਪ੍ਰਭ ਗਿੱਲ ਆਰੀਆ ਬੱਬਰ ਦੀ ਜਗ•ਾ ਨਜ਼ਰ ਆਵੇਗਾ। ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ। ਇਸ ਨੂੰ ਹੈਰੀ ਭੱਟੀ ਨਿਰਦੇਸ਼ਤ ਕਰ ਰਿਹਾ ਹੈ। ਦਰਜਨਾਂ ਹਿੱਟ ਗੀਤਾਂ ਦਾ ਇਹ ਗਾਇਕ ਨੌਜਵਾਨ ਕੁੜੀਆਂ ਦਾ ਚਹੇਤਾ ਗਾਇਕ ਹੈ। ਉਸਦੇ ਜ਼ਿਆਦਾਤਰ ਗੀਤ ਵੀ ਨੌਜਵਾਨ ਵਰਗ ਲਈ ਹੀ ਹੁੰਦੇ ਹਨ। ਆਪਣੀ ਗਾਇਕੀ ਵਾਂਗ ਜੇ ਉਹ ਇਸ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਦਿਖਾ ਗਿਆ ਤਾਂ ਬਿਨਾਂ ਸ਼ੱਕ ਉਸ ਕੋਲ ਪੰਜਾਬੀ ਫ਼ਿਲਮਾਂ ਦੀਆਂ ਲਾਈਨਾਂ ਲੱਗ ਸਕਦੀਆਂ ਹਨ।

Leave a Reply

Your email address will not be published. Required fields are marked *

ਸੁਨੰਦਾ ਸ਼ਰਮਾ ਤੋਂ ਬਾਅਦ ਦਿਲਜੀਤ ਦੁਸਾਂਝ ਦੀ ਹੀਰੋਇਨ ਬਣੀ ਇਹ ਪੰਜਾਬੀ ਗਾਇਕਾ

ਸੋਨਮ ਬਾਜਵਾ ਨੇ ਦਿੱਤੀ ਪੰਜਾਬੀ ਹੀਰੋਇਨਾਂ ਨੂੰ ਵੱਡੀ ਚੁਣੌਤੀ