fbpx

ਸੋਨਮ ਬਾਜਵਾ ਨੇ ਦਿੱਤੀ ਪੰਜਾਬੀ ਹੀਰੋਇਨਾਂ ਨੂੰ ਵੱਡੀ ਚੁਣੌਤੀ

Posted on October 9th, 2019 in News

ਇਹ ਪੰਜਾਬੀ ਹੀਰੋਇਨ ਸੋਨਮ ਬਾਜਵਾ ਅੱਜ ਕੱਲ• ਆਪਣੀ ਫ਼ਿਲਮ ‘ਅੜਬ ਮੁਟਿਆਰਾਂ’ ਨੂੰ ਲੈ ਕੇ ਖੂਬ ਚਰਚਾ ਵਿੱਚ ਹੈ। ਉਸਦੀ ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ‘ਵਾਈਟ ਹਿੱਲ ਸਟੂਡੀਓ’ ਦੀ ਪੇਸ਼ਕਸ਼ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਨੂੰ ਧੀਰਜ ਰਤਨ ਨੇ ਲਿਖਿਆ ਅਤੇ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੇ ਟ੍ਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਤੋਂ ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਦਾ ਮੁੱਖ ਧੁਰਾ ਸੋਨਮ ਬਾਜਵਾ ਹੀ ਹੈ ਜੋ ਫ਼ਿਲਮ ‘ਚ ਬੱਬੂ ਬੈਂਸ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।

ਪੰਜਾਬੀ ਗਾਇਕ ਨਿੰਜਾ, ਸੁੱਖ ਸਰਕਾਰੀਆ, ਮਹਿਰੀਨ ਪੀਰਜਾਦਾ, ਬੀ ਐਨ ਸ਼ਰਮਾ, ਉਪਾਸਨਾ ਸਿੰਘ ਅਤੇ ਸੁਦੇਸ਼ ਲਹਿਰੀ ਸਮੇਤ ਨਾਮੀਂ ਕਲਾਕਾਰਾਂ ਨਾਲ ਸਜੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਇਕ ਅੜਬ ਸੁਭਾਅ ਦੀ ਮੁਟਿਆਰ ਵਜੋਂ ਨਜ਼ਰ ਆ ਰਹੀ ਹੈ। ਉਹ ਯਾਨੀ ਬੱਬੂ ਬੈਂਸ ਫ਼ਿਲਮ ਵਿੱਚ ਇਕ ਲੋਨ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹੈ। ਆਪਣੀ ਬੋਲੀ ਅਤੇ ਅੰਦਾਜ਼ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਜੱਟਾਂ ਦੀ ਇਹ ਕੁੜੀ ਬੱਬੂ ਬੈਂਸ ਬਾਣੀਆ ਪਰਿਵਾਰ ਦੇ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ। ਇਹ ਫਿਲਮ ਸੋਨਮ ਬਾਜਵਾ ਦੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਇਸ ਤੋਂ ਪਹਿਲਾਂ ‘ਗੁੱਡੀਆਂ ਪਟੌਲੇ’ ਵਿੱਚ ਵੀ ਸੈਂਟਰਲ ਕਿਰਦਾਰ ਨਿਭਾ ਚੁੱਕੀ ਸੋਨਮ ਬਾਜਵਾ ਨੇ ਪੰਜਾਬੀ ਸਿਨੇਮੇ ਵਿੱਚ ਨਵੀਂ ਤਬਦੀਲੀ ਲਿਆਂਦੀ ਹੈ।

ਜਿਥੇ ਹੁਣ ਤੱਕ ਪੰਜਾਬੀ ਫਿਲਮਾਂ ਵਿੱਚ ਹੀਰੋਇਨ ਦਾ ਕਿਰਦਾਰ ਸੀਮਿਤ ਜਿਹਾ ਹੀ ਸਮਝਿਆ ਜਾਂਦਾ ਸੀ ਅਤੇ ਉਨ•ਾਂ ਦੇ ਕਿਰਦਾਰ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ ਸੀ, ਉਥੇ ਹੁਣ ਸੋਨਮ ਬਾਜਵਾ ਨੇ ਆਪਣੀਆਂ ਇਨ•ਾਂ ਫ਼ਿਲਮਾਂ ਜ਼ਰੀਏ ਪੰਜਾਬੀ ਸਿਨੇਮੇ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਇਸ ਦੇ ਨਾਲ ਹੀ ਉਸਨੇ ਇਕ ਤਰ•ਾਂ ਨਾਲ ਆਪਣੀਆਂ ਸਮਕਾਲੀ ਹੀਰੋਇਨਾਂ ਸਾਹਮਣੇ ਵੀ ਵੱਡੀ ਚੁਣੋਤੀ ਰੱਖੀ ਹੈ।ਸੋਨਮ ਤੋਂ ਬਾਅਦ ਉਹ ਕਿਹੜੀ ਹੀਰੋਇਨ ਹੋਵੇਗੀ ਜੋ ਫ਼ਿਲਮ ਦਾ ਅਹਿਮ ਧੁਰਾ ਬਣਕੇ ਸਭ ਦਾ ਧਿਆਨ ਖਿੱਚੇਗੀ? ਕੀ ਹੋਰ ਹੀਰੋਇਨਾਂ ਵੀ ਸੋਨਮ ਬਾਜਵਾ ਵਾਂਗ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਪਾਉਂਣਗੀਆਂ ਜਾਂ ਪਹਿਲਾਂ ਵਾਂਗ ਹੀ ਹੀਰੋ ਦੇ ਦੁਆਲੇ ਗੇੜੇ ਕੱਢਦੀਆਂ ਹੋਈਆਂ ਮਹਿਜ਼ ਸ਼ੋਅ ਪੀਸ ਵਜੋਂ ਹੀ ਫ਼ਿਲਮਾਂ ‘ਚ ਨਜ਼ਰ ਆਉਂਦੀਆਂ ਰਹਿਣਗੀਆਂ? ਸੋਨਮ ਨੇ ਆਪਣੀ ਇਸ ਫ਼ਿਲਮ ਨਾਲ ਇਹ ਵੱਡੇ ਸੁਆਲ ਖੜ•ੇ ਕੀਤੇ ਹਨ।

Comments & Feedback