in

ਇਸ ਸਾਲ ਇਨ•ਾਂ ਸਟਾਰਾਂ ਨੇ ਲਿਆਂਦੀ ਫਿਲਮਾਂ ਦੀ ਹਨੇਰੀ, ਕਿਹੜੀ ਰਹੀਂ ਹਿੱਟ ਤੇ ਕਿਹੜੀ ਫਲਾਪ ?

2019 ਬਹੁਤ ਸਾਰੇ ਕਲਾਕਾਰਾਂ ਦੇ ਲਈ ਚੰਗਾ ਰਿਹਾ ਪਰ ਨਿਰਮਾਤਾਵਾਂ ਲਈ ਚੰਗਾ ਰਿਹਾ ਇਹ ਕਹਿਣ ਮੁਨਾਸਿਬ ਨਹੀਂ ਹੋਵੇਗਾ। ਪਰ ਅੱਜ ਆਪਾਂ ਸਿਰਫ ਕਲਾਕਾਰਾਂ ਦੀ ਗੱਲ ਕਰਦੇ ਹਾਂ। ਇਸ ਸਾਲ ਵੱਡੇ ਕਲਾਕਾਰਾਂ ਨੇ ਪੰਜਾਬੀ ਫਿਲਮਾਂ ਦੀ ਕਮਾਈ ਤਾਂ ਪਤਾ ਨਹੀਂ ਪਰ ਫਿਲਮਾਂ ਦੀ ਗਿਣਤੀ ਜਰੂਰ ਵਧਾਈ ਹੈ। ਉਹਨਾਂ ਵਿੱਚੋਂ ਕਿੰਨੀਆਂ ਸਫਲ ਹੋਈਆਂ ਤੇ ਕਿੰਨੀਆਂ ਫਲਾਪ ਇਹ ਤੁਸੀਂ ਭਲੀਭਾਂਤ ਜਾਣਦੇ ਹੋ। ਇਸ ਲੇਖ ਵਿੱਚ ਆਪਾਂ ਗੱਲ ਨਹੀਂ ਕਰਾਂਗੇ ਕਿ ਕਿਸ ਕਲਾਕਾਰ ਹਿੱਸੇ ਇਸ ਸਾਲ 4-4 ਜਾਂ 3-3 ਫਿਲਮਾਂ ਆਈਆਂ ਹਨ।

ਗਿੱਪੀ ਗਰੇਵਾਲ :   ਪੰਜਾਬੀ ਮਨੋਰੰਜਨ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਇਸ ਸਾਲ ਚਾਰ ਫਿਲਮਾਂ ਨਾਲ ਹਾਜ਼ਰ ਹੋਇਆ। ਇਸ ਸਾਲ ਬਤੌਰ ਨਿਰਦੇਸ਼ਕ ਵੀ ਉਸਦੀ ਇਕ ਫ਼ਿਲਮ ‘ਅਰਦਾਸ ਕਰਾਂ’ ਰਿਲੀਜ਼ ਹੋਈਆਂ। ਇਸ ਸਾਲ ਉਸਦੀਆਂ ਫ਼ਿਲਮਾਂ ‘ਮੰਜੇ ਬਿਸਤਰੇ2’, ‘ ਚੰਡੀਗੜ• ਅੰਮ੍ਰਿਤਸਰ ਚੰਡੀਗੜ•’, ‘ਅਰਦਾਸ ਕਰਾਂ’ ਤੇ ‘ਡਾਕਾ’ ਰਿਲੀਜ਼ ਹੋਈਆਂ। ਅਗਲੇ ਸਾਲ ਵੀ ਉਹ ਇਸੇ ਤਰ•ਾਂ ਤਿੰਨ ਤਿੰਨ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਏਗਾ। ਇਹੀ ਨਹੀਂ ਬਤੌਰ ਨਿਰਮਾਤਾ ਵੀ ਉਸਦੀਆਂ ਫਿਲਮਾਂ ਰਿਲੀਜ਼ ਹੋਣਗੀਆਂ। ਸ਼ੁਰੂਆਤ ਵਿੱਚ ਬਤੌਰ ਨਿਰਮਾਤਾ ਉਸਦੀ ਫਿਲਮ ‘ਪੋਸਤੀ’ ਅਤੇ ਬਤੌਰ ਹੀਰੋ ‘ਇਕ ਸੰਧੂ ਹੁੰਦਾ ਸੀ’ ਰਿਲੀਜ਼ ਹੋਵੇਗੀ।


ਬੀਨੂੰ ਢਿੱਲੋਂ : ਬੀਨੂੰ ਢਿੱਲੋਂ ਨੇ ਇਸ ਸਾਲ ਆਪਣੀਆਂ ਫਿਲਮਾਂ ਨਾਲ ਰੌਣਕ ਲਾਈ ਰੱਖੀ। ਇਸ ਸਾਲ ਉਸਦੀਆਂ ਚਾਰ ਫ਼ਿਲਮਾਂ ਕਾਲਾ ਸ਼ਾਹ ਕਾਲਾ, ਨੌਕਰ ਵਹੁਟੀ ਦਾ, ਬੈਂਡ ਵਾਜੇ ਤੇ ਝੱਲੇ ਰਿਲੀਜ਼ ਹੋਈਆਂ। ਇਨ•ਾਂ ਫਿਲਮਾਂ ਜ਼ਰੀਏ ਉਸ ਨੇ ਆਪਣੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ।


ਸਰਗੁਣ ਮਹਿਤਾ : ਪੰਜਾਬੀ ਹੀਰੋਇਨਾਂ ਵਿੱਚ ਸਰਗੁਣ ਮਹਿਤਾ ਉਸ ਅਦਾਕਾਰਾ ਹੈ ਜਿਸ ਨੇ ਚਾਰ ਚਾਰ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਂਰਜਨ ਕੀਤਾ। ਇਸ ਸਾਲ ਸਰਗੁਣ ਦੀਆਂ ਰਿਲੀਜ਼ ਹੋਈਆਂ ਫਿਲਮਾਂ, ਝੱਲੇ, ਚੰਡੀਗੜ• ਅੰਮ੍ਰਿਤਸਰ ਚੰਡੀਗੜ•, ਸੁਰਖੀ ਬਿੰਦੀ ਅਤੇ ਕਾਲਾ ਸ਼ਾਹ ਕਾਲਾ ਹਨ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬੈਸਟ ਐਕਟਰਸ ਦਾ ਐਵਾਰਡ ਜਿੱਤਦੀ ਆ ਰਹੀ ਸਰਗੁਣ ਨੂੰ ਇਸ ਸਾਲ ਇਨ•ਾਂ ‘ਚ ਕਿਹੜੀ ਫਿਲਮ ਲਈ ਐਵਾਰਡ ਮਿਲੇਗਾ। ਇਹ ਦਰਸ਼ਕ ਦੱਸ ਸਕਦੇ ਹਨ। ਅਗਲੇ ਸਾਲ ਉਹ ਸਿਰਫ ਤਿੰਨ ਫ਼ਿਲਮਾਂ ਸਹੁਰਿਆਂ ਦਾ ਪਿੰਡ, ਕਿਸਮਤ 2 ਅਤੇ ਇਕ ਆਪਣੇ ਨਿੱਜੀ ਬੈਨਰ ਦੀ ਫਿਲਮ ਵਿੱਚ ਨਜ਼ਰ ਆਵੇਗੀ।

ਵਾਮਿਕਾ ਗੱਬੀ : ਸਰਗੁਣ ਮਹਿਤਾ ਵਾਂਗ ਹੀ ਵਾਮਿਕਾ ਗੱਬੀ ਵੀ ਸਭ ਤੋਂ ਵੱਧ ਚਾਰ ਫਿਲਮਾਂ ਵਿੱਚ ਨਜ਼ਰ ਆਈ। ਉਂਝ ਉਸਨੇ ਬਤੌਰ ਹੀਰੋਇਨ ਅੱਧਾ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਹਨ ਪਰ ਇਨਾਂ ਵਿੱਚੋਂ ਪੰਜਾਬੀਆਂ ਦੀਆਂ ਚਾਰ ਫਿਲਮਾਂ ਹਨ। ਇਹ ਫਿਲਮਾਂ ਹਨ ਨਾਢੂ ਖਾਂ, ਨਿੱਕਾ ਜ਼ੈਲਦਾਰ3, ਦੂਰਬੀਨ ਅਤੇ ਦਿਲ ਦੀਆਂ ਗੱਲਾਂ। ਇਨ•ਾਂ ਵਿੱਚੋਂ ਕਿਹੜੀ ਚੱਲੀ ਤੇ ਕਿਹੜੀ ਫ਼ਲਾਪ ਰਹੀ ਤੁਸੀਂ ਭਲੀਭਾਂਤ ਜਾਣਦੇ ਹੋ।

ਦੇਵ ਖਰੌੜ: ਚਾਰ ਚਾਰ ਫਿਲਮਾਂ ਕਰਨ ਵਾਲੇ ਕਲਾਕਾਰਾਂ ਤੋਂ ਬਾਅਦ ਵਾਰੀ ਆਉਂਦੀ ਹੈ ਉਨ•ਾਂ ਕਲਾਕਾਰਾਂ ਦੀ ਜਿੰਨਾਂ ਨੇ ਤਿੰਨ ਤਿੰਨ ਫਿਲਮਾਂ ਦਿੱਤੀਆਂ। ਇਨ•ਾਂ ਕਲਾਕਾਰਾਂ ਵਿੱਚ ਦੇਵ ਖਰੌੜ ਦਾ ਨਾਂ ਵੀ ਸ਼ਾਮਲ ਹੈ। ਇਸ ਸਾਲ ਦੇਵ ਦੀਆਂ ਇਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਫ਼ਿਲਮਾਂ ਦੇਖਣ ਨੂੰ ਮਿਲੀਆਂ। ਸਾਲ ਦੀ ਸ਼ੁਰੂਆਤ ਉਸ ਨੇ ‘ਕਾਕਾ ਜੀ’ ਫਿਲਮ ਤੋਂ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਉਸਦੀਆਂ ਦੋ ਫ਼ਿਲਮਾਂ ‘ਡੀ ਐਸ ਪੀ ਦੇਵ’ ਅਤੇ ‘ਬਲੈਕੀਆ’ ਰਿਲੀਜ਼ ਹੋਈਆਂ। ਦੇਵ ਲਈ ਇਹ ਸਾਲ ਆਰਥਿਕ ਪੱਖ ਤੋਂ ਖੁਸ਼ਹਾਲੀ ਭਰਿਆ ਰਿਹਾ। ਇਸ ਸਾਲ ਉਸਨੇ ਦੋ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵੀ ਕੀਤੀ ਹੈ ਜੋ ਅਗਲੇ ਸਾਲ ਰਿਲੀਜ਼ ਹੋਣਗੀਆਂ।


ਜੌਰਡਨ ਸੰਧੂ: ਜੌਰਡਨ ਸੰਧੂ ਨੇ ਗਾਇਕੀ ਦੇ ਵਿੱਚ ਨਾਮ ਕਮਾਉਣ ਤੋਂ ਬਾਅਦ 2018 ਵਿੱਚ ਆਈ ‘ਸੂਬੇਦਾਰ ਜੋਗਿੰਦਰ ਸਿੰਘ’ ਦੇ ਜ਼ਰੀਏ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਬਾਅਦ ਉਹਦੀ ਝੋਲੀ ਫਿਲਮਾਂ ਨਾਲ ਭਰ ਗਈ ਤੇ ਇਸ ਸਾਲ ਉਹ ‘ਕਾਕੇ ਦਾ ਵਿਆਹ’ ਤੇ ਫੇਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਫਿਲਮ ‘ਕਾਲਾ ਸ਼ਾਹ ਕਾਲਾ’ ਵਿੱਚ ਨਜ਼ਰ ਆਇਆ। ਇਸ ਸਾਲ ਉਸ ਦੀ ਬਤੌਰ ਹੀਰੋ ਦੂਜੀ ਫ਼ਿਲਮ ‘ਗਿੱਦੜਸਿੰਘੀ’ ਸੀ। ਅਗਲੇ ਸਾਲ ਉਸਦੀ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ‘ਖਤਰੇ ਦਾ ਘੁੱਗੂ’ ਹੈ।


ਨਿੰਜਾ: ‘ਚੰਨਾ ਮੇਰਿਆ’ ਫਿਲਮ ਨਾਲ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਨਿੰਜਾ ਲਗਾਤਾਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਸਾਲ ਨਿੰਜਾ ਦੀਆਂ 3 ਫਿਲਮਾਂ ਰੀਲੀਜ਼ ਹੋਈਆਂ ਹਨ ਜਿੰਨਾਂ ਵਿੱਚ ‘ਹਾਈ ਐਂਡ ਯਾਰੀਆਂ’, ‘ਦੂਰਬੀਨ’ ਤੇ ਸੋਨਮ ਬਾਜਵਾ ਦੇ ਨਾਲ ‘ਅੜਬ ਮੁਟਿਆਰਾਂ’ ਦੇ ਵਿੱਚ ਨਜ਼ਰ ਆਇਆ ਸੀ। ਉਸ ਦੀ ਇੱਕ ਫਿਲਮ ‘ਜਿੰਦਗੀ ਜ਼ਿੰਦਾਬਾਦ’ ਵੀ ਇਸੇ ਸਾਲ ਰੀਲੀਜ਼ ਹੋਣੀ ਸੀ ਪਰ ਹੁਣ ਇਸ ਦੀ ਰੀਲੀਜ਼ ਤਰੀਕ ਲਗਾਤਾਰ ਅੱਗੇ ਖਿਸਕ ਰਹੀ ਹੈ। ਅਗਲੇ ਸਾਲ ਉਹ ਜ਼ਿੰਦਗੀ ਜ਼ਿੰਦਾਬਾਦ ਸਮੇਤ ਤਿੰਨ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਵੇਗਾ।


ਹਰੀਸ਼ ਵਰਮਾ: ਜੱਟ ਟਿੰਕਾ ਦੇ ਨਾਮ ਨਾਲ ਮਸ਼ਹੂਰ ਹਰੀਸ਼ ਵਰਮਾ ਲਗਾਤਾਰ ਪੰਜਾਬੀ ਫਿਲਮਾਂ ਵਿੱਚ ਸਰਗਰਮ ਹੈ। ਇਸ ਸਾਲ ਹਰੀਸ਼ ਵਰਮਾਂ ਨਾਢੂ ਖਾਂ, ਲਾਈਏ ਜੇ ਯਾਰੀਆਂ ਤੇ ਮੁੰਡਾ ਹੀ ਚਾਹੀਦਾ ਵਿੱਚ ਬਤੌਰ ਨਾਇਕ ਨਜ਼ਰ ਆਇਆ। ਅਗਲੇ ਸਾਲ ਉਸ ਦੀ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ‘ਯਾਰ ਅਣਮੁੱਲੇ 2’ ਹੈ।

ਮੈਂਡੀ ਤੱਖਰ: ਮੈਂਡੀ ਤੱਖੜ ਨੇ ਇਸ ਸਾਲ ਚੁਣੀਂਦਾ ਫਿਲਮਾਂ ਕਰਨ ਦੀ ਜਗ•ਾ ਵੱਧ ਤੋਂ ਵੱਧ ਫਿਲਮਾਂ ਕਰਨ ਨੂੰ ਤਰਜੀਹ ਦਿੱਤੀ ਇਸ ਸਾਲ ਉਹ ਬੀਨੂੰ ਢਿੱਲੋਂ ਨਾਲ ਬੈਂਡ ਵਾਜੇ, ਪ੍ਰੀਤ ਹਰਪਾਲ ਨਾਲ ਲੁਕਣ ਮੀਚੀ ਤੇ ਜੋਬਨਪ੍ਰੀਤ ਨਾਲ ਸਾਕ ਨਾਮ ਦੀ ਫਿਲਮ ਵਿੱਚ ਨਜ਼ਰ ਆਈ ਤੇ ਉੱਥੇ ਹੀ ਉਸ ਦੀਆਂ 2 ਫਿਲਮਾਂ ਜ਼ਿੰਦਗੀ ਜ਼ਿੰਦਾਬਾਦ ਤੇ ਆਈ ਐੱਮ ਸਟੂਡੈਂਟ ਆਂਉਂਦੇ ਸਾਲ ਰੀਲੀਜ਼ ਹੋਣਗੀਆਂ।


ਸਿੰਮੀ ਚਾਹਲ: ਸਿੰਮੀ ਚਾਹਲ ਨੇ ਵੀ ਇਸ ਸਾਲ 3 ਫਿਲਮਾਂ ਜਿੰਨਾਂ ਵਿੱਚ ਉਸ ਦੀ ਆਪਣੀ ਫਿਲਮ ਰੱਬ ਦਾ ਰੇਡੀਓ ਦਾ ਸੀਕੁਅਲ, ਗਿੱਪੀ ਦੇ ਨਾਲ ਮੰਜੇ ਬਿਸਤਰੇ 2 ਤੇ ਅਮਰਿੰਦਰ ਗਿੱਲ ਨਾਲ ਚਲ ਮੇਰਾ ਪੁੱਤ ਫਿਲਮਾਂ ਸ਼ਾਮਿਲ ਹਨ, ਆਂਉਂਦੇ ਸਾਲ ਉਹ ਚਲ ਮੇਰਾ ਪੁੱਤ 2 ਦੇ ਵਿੱਚ ਵੀ ਨਜ਼ਰ ਆਵੇਗੀ।


ਇਹਨਾਂ ਤੋਂ ਇਲਾਵਾ ਐਮੀ ਵਿਰਕ (ਮੁਕਲਾਵਾ,ਨਿੱਕਾ ਜੈਲਦਾਰ 3), ਅਮਰਿੰਦਰ ਗਿੱਲ (ਲਾਈਏ ਜੇ ਯਾਰੀਆਂ,ਚਲ ਮੇਰਾ ਪੁੱਤ), ਰੌਸ਼ਨ ਪ੍ਰਿੰਸ (ਮੁੰਡਾ ਫ਼ਰੀਦਕੋਟੀਆ, ਨਾਨਕ ਮੇਲ), ਰਣਜੀਤ ਬਾਵਾ (ਹਾਈ ਐਂਡ ਯਾਰੀਆਂ,ਤਾਰਾ ਮੀਰਾ), ਪਰਮੀਸ਼ ਵਰਮਾ (ਦਿਲ ਦੀਆਂ ਗੱਲਾਂ, ਸਿੰਘਮ), ਕਰਤਾਰ ਚੀਮਾ (ਸਿੰਘਮ, ਸਿਕੰਦਰ), ਤਰਸੇਮ ਜੱਸੜ (ਰੱਬ ਦਾ ਰੇਡੀਓ 2, ਊੜਾ ਆੜਾ), ਨਵ ਬਾਜਵਾ (ਇਸ਼ਕਾ, ਕਿੱਟੀ ਪਾਰਟੀ), ਰਾਜਵੀਰ ਜਵੰਧਾ (ਜਿੰਦ ਜਾਨ, ਮਿੰਦੋ ਤਸੀਲਦਾਰਨੀ), ਗੁਰਨਾਮ ਭੁੱਲਰ (ਗੁੱਡੀਆਂ ਪਟੌਲੇ, ਸੁਰਖੀ ਬਿੰਦੀ), 2-2 ਫਿਲਮਾਂ ਵਿੱਚ ਨਜ਼ਰ ਆਏ ਹਨ। ਉੱਥੇ ਹੀ ਨੀਰੂ ਬਾਜਵਾ (ਊੜਾ ਆੜਾ, ਛੜਾ), ਜਪੁਜੀ ਖਹਿਰਾ (ਅਰਦਾਸ ਕਰਾਂ, ਮਿੱਟੀ ਵਿਰਾਸਤ ਬੱਬਰਾਂ ਦੀ), ਤਾਨੀਆ (ਗੁੱਡੀਆਂ ਪਟੋਲੇ, ਰੱਬ ਦਾ ਰੇਡੀਓ 2), ਇਸ਼ਾ ਰਿਖੀ (ਦੋ ਦੂਣੀ ਪੰਜ, ਮਿੰਦੋ ਤਸੀਲਦਾਰਨੀ) ਤੇ ਮਹਿਰੀਨ ਪੀਰਜ਼ਾਦਾ (ਕਾਕਾ ਜੀ, ਅੜਬ ਮੁਟਿਆਰਾਂ) 2-2 ਫਿਲਮਾਂ ਦੇ ਵਿੱਚ ਨਜ਼ਰ ਆਈਆਂ।
-ਸਪਿੰਦਰ ਸਿੰਘ ਸ਼ੇਰਗਿੱਲ

Leave a Reply

Your email address will not be published. Required fields are marked *

‘ਧੱਕ’ ਪਾਉਣ ਆ ਰਿਹੈ ਸੋਨੂੰ ਬਾਜਵਾ

ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ‘ਚੋਂ ਕਿਸ ਨੇ ਕੀਤੀ ਕਮਾਈ ਤੇ ਕਿਸਨੂੰ ਪਿਆ ਘਾਟਾ, ਖੋਲੋ ਇਹ ਲਿੰਕ