ਸਿਨੇਮੇ ਬੰਦ ਹੋਣ ਕਾਰਨ ਫਿਲਮਾਂ ਦਾ ਅੰਬਾਰ ਲੱਗ ਗਿਆ ਹੈ। 100 ਤੋਂ ਵੱਧ ਵੱਡੀਆਂ, ਛੋਟੀਆਂ ਫਿਲਮਾਂ ਰਿਲੀਜ ਲਈ ਤਿਆਰ ਹਨ। ਇਕ ਵਾਰ ਦੋ ਚਾਰ ਫਿਲਮਾਂ ਰਿਲੀਜ ਹੋਣ ਦੀ ਦੇਰ ਹੈ , ਉਸ ਮਗਰੋਂ ਧੜਾਧੜ ਫਿਲਮਾਂ ਰਿਲੀਜ ਹੋਣਗੀਆਂ। ਹਰ ਹੀਰੋ ਦੀਆਂ 4-4, 5-5 ਫਿਲਮਾਂ ਤਿਆਰ ਪਈਆਂ ਹਨ। ਇਸ ਵੀਡੀਓ ਵਿੱਚ ਰਿਲੀਜ ਲਈ ਤਿਆਰ ਫਿਲਮਾਂ ਦਾ ਜ਼ਿਕਰ ਕੀਤਾ ਗਿਆ ਹੈ। ਕਈ ਐਸੀਆਂ ਫਿਲਮਾਂ ਵੀ ਹਨ ਜੋ ਇਸ ਵੀਡੀਓ ਵਿੱਚ ਸ਼ਾਮਲ ਹੋਣੋਂ ਰਹਿ ਗਈਆਂ ਓਨਾਂ ਦਾ ਜ਼ਿਕਰ ਅਗਲੀ ਵੀਡੀਓ ਵਿੱਚ ਕਰਾਂਗੇ।