ਚੰਡੀਗੜ੍ਹ : ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀਆਂ ਹਾਲ ਹੀ ਵਿਚ ਪਤਨੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਜਾਨੀ ਦੀ ਪਤਨੀ ਗਰਭਵਤੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜਾਨੀ ਦੀ ਲਵ ਮੈਰਿਜ ਹੈ ਤੇ ਬਹੁਤ ਜਲਦ ਉਹ ਆਪਣੇ ਬੱਚੇ ਨੂੰ ਇਸ ਦੁਨੀਆ ਉੱਤੇ ਲਿਆਉਣ ਵਾਲੇ ਹਨ।
ਜਾਨੀ ਦੀ ਗੱਲ ਕਰੀਏ ਤਾਂ ਉਹ ਪੰਜਾਬ ਦਾ ਸਭ ਤੋਂ ਮਹਿੰਗਾ ਗੀਤਕਾਰ ਮੰਨਿਆ ਜਾਂਦਾ ਹੈ। ਜਾਨੀ ਨੇ ਆਪਣੀ ਕਰੀਅਰ ਵਿਚ ਅਣਗਿਣਤ ਸੁਪਰਹਿੱਟ ਗੀਤ ਦਿੱਤੇ ਹਨ। ਜਾਨੀ ਦੇ ਗੀਤਾਂ ਦਾ ਇਸ ਖ਼ਬਰ ਵਿਚ ਜ਼ਿਕਰ ਨਹੀੰ ਕੀਤਾ ਜਾ ਸਕਦਾ ਕਿਉਂਕਿ ਉਸ ਦੇ ਸੁਪਰਹਿੱਟ ਗੀਤਾਂ ਦੀ ਲਿਸਟ ਬਡ਼ੀ ਲੰਮੀ ਹੈ।
ਦੱਸ ਦੇਈਏ ਕਿ ਹਾਲ ਹੀ ਵਿਚ ਜਾਨੀ ਵਲੋਂ ਲਿਖਿਆ ਗੀਤ ‘ਕੁਡ਼ੀਆਂ ਲਾਹੌਰ ਦੀਆਂ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਵਾਜ਼ ਦਿੱਤੀ ਹੈ। ਗੀਤ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ, ਜੋ ਦੇਸੀ ਮੈਲੋਡੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਹੈ।
ਉਥੇ ਜਾਨੀ ਦੇ ਸਾਥੀ ਬੀ ਪਰਾਕ ਦੀ ਪਤਨੀ ਵੀ ਗਰਭਵਤੀ ਹੈ। ਬੀ ਪਰਾਕ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤਨੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਬੀ ਪਰਾਕ ਤੇ ਉਸ ਦੀ ਪਤਨੀ ਮੀਰਾ ਬਚਨ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ।