in

‘ਮਾਂ’ ਫ਼ਿਲਮ ਦਾ ਟਰੇਲਰ ਰਿਲੀਜ਼, ਮਾਂ-ਪੁੱਤ ਦਾ ਰਿਸ਼ਤਾ ਦੇਖ ਤੁਸੀਂ ਵੀ ਹੋਵੋਗੇ ਭਾਵੁਕ (ਵੀਡੀਓ)

ਚੰਡੀਗੜ੍ਹ : ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਮਾਂ’ ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ ਦੇ ਟਰੇਲਰ ‘ਚ ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਬੱਬਲ ਰਾਏ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਵੱਡਾ ਗਰੇਵਾਲ, ਆਰੂਸ਼ੀ ਸ਼ਰਮਾ, ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਤਰਸੇਮ ਪੌਲ, ਪਰਕਾਸ਼ ਗਾਧੂ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰ ਨਿਭਾਅ ਰਹੇ ਹਨ।

ਟਰੇਲਰ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ। ਗਿੱਪੀ ਗਰੇਵਾਲ ਤੇ ਬੱਬਲ ਰਾਏ ਦਿਵਿਆ ਤੇ ਘੁੱਗੀ ਦੇ ਪੁੱਤਰਾਂ ਦੀ ਭੂਮਿਕਾ ‘ਚ ਹਨ। ਟਰੇਲਰ ਦੀ ਸ਼ੁਰੂਆਤ ‘ਚ ਗੁਰਪ੍ਰੀਤ ਘੁੱਗੀ ਦੀ ਨੇਕ ਦਿਲੀ ਵੇਖਣ ਨੂੰ ਮਿਲਦੀ ਹੈ। ਹਾਲਾਂਕਿ ਬਾਅਦ ‘ਚ ਗੁਰਪ੍ਰੀਤ ਘੁੱਗੀ ਦੀ ਮੌਤ ਹੋ ਜਾਂਦੀ ਹੈ, ਜਿਸ ਦਾ ਕਾਰਨ ਸਾਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਮਾਂ-ਪੁੱਤ ਦਾ ਰਿਸ਼ਤਾ ਟਰੇਲਰ ‘ਚ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ। ਹਾਲਾਂਕਿ ਇਸ ਰਿਸ਼ਤੇ ‘ਚ ਕੀ ਉਤਾਰ-ਚੜ੍ਹਾਅ ਆਉਂਦੇ ਹਨ, ਇਹ ਦੇਖਣ ਵਾਲੇ ਹੋਣਗੇ। ਟਰੇਲਰ ਦੇਖ ਕੇ ਭਾਵੁਕ ਹੋਣਾ ਵੀ ਸੁਭਾਵਿਕ ਹੈ ਕਿਉਂਕਿ ਇਸ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਸ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦਾ ਟਰੇਲਰ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਦੁਨੀਆ ਭਰ ‘ਚ ਇਹ ਫ਼ਿਲਮ ਮਦਰਸ ਡੇਅ ਮੌਕੇ ਯਾਨੀ ਕਿ 6 ਮਈ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *

ਸੱਸ-ਨੂੰਹ ਦੀ ਨੋਕ-ਝੋਕ ਤੇ ਕਾਮੇਡੀ ਨਾਲ ਭਰਪੂਰ ਹੈ ‘ਨੀਂ ਮੈਂ ਸੱਸ ਕੁੱਟਣੀ’ ਦਾ ਟਰੇਲਰ (ਵੀਡੀਓ)

‘ਨੀਂ ਮੈਂ ਸੱਸ ਕੁੱਟਣੀ’ ਦੀ ਨਾਇਕਾ ਬਣੀ ਤਨਵੀ ਨਾਗੀ