ਚੰਡੀਗੜ੍ਹ : ਨਵੀਂ ਪੰਜਾਬੀ ਫ਼ਿਲਮ ‘ਜੀ ਵਾਈਫ ਜੀ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਦੀਆਂ ਤਸਵੀਰਾਂ ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਫ਼ਿਲਮ ’ਚ ਰੌਸ਼ਨ ਪ੍ਰਿੰਸ ਤੇ ਸਾਕਸ਼ੀ ਮੱਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੇ ਨਾਲ ਹੀ ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ, ਅਨੀਤਾ ਦੇਵਗਨ, ਮਲਕੀਤ ਰੌਣੀ, ਸਰਦਾਰ ਸੋਹੀ, ਏਕਤਾ ਗੁਲਾਟੀ ਤੇ ਪ੍ਰੀਤ ਆਨੰਦ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਅਵਤਾਰ ਸਿੰਘ ਡਾਇਰੈਕਟ ਕਰ ਰਹੇ ਹਨ। ਅਵਤਾਰ ਸਿੰਘ ਇਸ ਤੋਂ ਪਹਿਲਾਂ ‘ਮਿੰਦੋ ਤਹਿਸੀਲਦਾਰਨੀ’, ‘ਰਾਂਝਾ ਰੈਫਿਊਜੀ’, ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਤੇ ‘ਮਿੱਟੀ ਨਾ ਫਰੋਲ ਜੋਗੀਆਂ’ ਵਰਗੀਆਂ ਫ਼ਿਲਮ ਡਾਇਰੈਕਟ ਕਰ ਚੁੱਕੇ ਹਨ।
ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਕਰਮਜੀਤ ਅਨਮੋਲ ਤੇ ਫ਼ਿਲਮ ਤੇ ਡਾਇਰੈਕਟਰ ਅਵਤਾਰ ਸਿੰਘ ਨੇ ਸਾਂਝੀਆਂ ਕੀਤੀਆਂ ਹਨ। ਜਿਵੇਂ ਕਿ ਫ਼ਿਲਮ ਦੇ ਨਾਂ ਤੋਂ ਹੀ ਸਾਫ ਹੈ ਕਿ ਇਸ ਫ਼ਿਲਮ ’ਚ ਪਤੀ-ਪਤਨੀ ਦੇ ਰਿਸ਼ਤੇ ਨੂੰ ਦਿਖਾਇਆ ਜਾਵੇਗਾ। ‘ਜੀ ਵਾਈਫ ਜੀ’ ਟਾਈਟਲ ਤੋਂ ਇਹ ਵੀ ਲੱਗ ਰਿਹਾ ਹੈ ਕਿ ਫ਼ਿਲਮ ’ਚ ਪਤਨੀ ਦੀ ਜੀ ਹਜ਼ੂਰੀ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਰੰਜੀਵ ਸਿੰਗਲਾ ਪ੍ਰੋਡਕਸ਼ਨ ਤੇ ਪੰਜਾਬ ਪ੍ਰੋਡਕਸ਼ਨ ਹਾਊਸ ਦੀ ਪੇਸ਼ਕਸ਼ ਹੈ।