ਚੰਡੀਗੜ੍ਹ : ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ’ਚ ਜੇਕਰ ਨਾਂ ਬਣਾਉਣ ਹੈ ਤਾਂ ਨਾਂ ਦਾ ਵੱਖਰਾ ਹੋਣਾ ਵੀ ਜ਼ਰੂਰੀ ਹੈ। ਅਜਿਹੇ ਬਹੁਤ ਸਾਰੇ ਪੰਜਾਬੀ ਸਿਤਾਰੇ ਹਨ, ਜੋ ਆਪਣੇ ਅਸਲੀ ਨਾਂ ਨੂੰ ਛੱਡ, ਕਿਸੇ ਹੋਰ ਨਾਂ ਨਾਲ ਫ਼ਿਲਮ ਤੇ ਸੰਗੀਤ ਜਗਤ ’ਚ ਮਸ਼ਹੂਰ ਹੋਏ ਹਨ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਮਸ਼ਹੂਰ ਸਿਤਾਰਿਆਂ ਦੇ ਅਸਲੀ ਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਪਹਿਲਾਂ ਤੁਸੀਂ ਨਹੀਂ ਜਾਣਦੇ ਹੋਵੋਗੇ–
1. ਬੱਬੂ ਮਾਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੱਬੂ ਮਾਨ ਦੀ। ਬੱਬੂ ਮਾਨ ਦੇ ਕੱਟੜ ਫੈਨਜ਼ ਦੀ ਗਿਣਤੀ ਲੱਖਾਂ ’ਚ ਹੈ। ਬੱਬੂ ਮਾਨ ਨੂੰ ਚਾਹੁਣ ਵਾਲੇ ਉਸ ਲਈ ਕੁਝ ਵੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਹਾਲਾਂਕਿ ਕੁਝ ਫੈਨਜ਼ ਅਜਿਹੇ ਜ਼ਰੂਰ ਹੋਣਗੇ, ਜਿਨ੍ਹਾਂ ਨੂੰ ਬੱਬੂ ਮਾਨ ਦੇ ਅਸਲ ਨਾਂ ਬਾਰੇ ਨਹੀਂ ਪਤਾ। ਦੱਸ ਦੇਈਏ ਕਿ ਬੱਬੂ ਮਾਨ ਦਾ ਅਸਲ ਨਾਂ ‘ਤਜਿੰਦਰ ਸਿੰਘ’ ਹੈ।
2. ਬਾਦਸ਼ਾਹ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ’ਚ ਧੁੰਮਾਂ ਪਾਉਣ ਵਾਲੇ ਬਾਦਸ਼ਾਹ ਦਾ ਅਸਲ ਨਾਂ ‘ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ’ ਹੈ। ਆਪਣੇ ਇੰਟਰਵਿਊਜ਼ ’ਚ ਉਹ ਕਈ ਵਾਰ ਆਪਣੇ ਅਸਲੀ ਨਾਂ ਬਾਰੇ ਦੱਸ ਚੁੱਕੇ ਹਨ।
3. ਕਰਨ ਔਜਲਾ
ਗੀਤਾਂ ਦੀ ਮਸ਼ੀਨ ਕਰਨ ਔਜਲਾ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਅੱਜ ਵੱਡਾ ਨਾਂ ਹੈ। ਪ੍ਰਸ਼ੰਸਕ ਉਸ ਦੇ ਹਰ ਗੀਤ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਹ ਇਨ੍ਹੀਂ ਦਿਨੀਂ ਆਪਣੀ ਈ. ਪੀ. ‘ਵੇਅ ਅਹੈੱਡ’ ਨੂੰ ਲੈ ਕੇ ਚਰਚਾ ’ਚ ਹੈ, ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਕਰਨ ਔਜਲਾ ਦਾ ਅਸਲ ਨਾਂ ਵੀ ਬਹੁਤ ਘੱਟ ਲੋਕ ਜਾਣਦੇ ਹਨ। ਕਰਨ ਦਾ ਅਸਲ ਨਾਂ ‘ਜਸਕਰਨ’ ਹੈ।
4. ਯੋ ਯੋ ਹਨੀ ਸਿੰਘ
ਇਸ ਸਮਾਂ ਸੀ ਜਦੋਂ ਯੋ ਯੋ ਹਨੀ ਸਿੰਘ ਦੇ ਗੀਤਾਂ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਹਾਲਾਂਕਿ ਬੀਮਾਰੀ ਦੇ ਚਲਦਿਆਂ ਯੋ ਯੋ ਹਨੀ ਸਿੰਘ ਦੀ ਸੰਗੀਤ ਜਗਤ ’ਚ ਸ਼ਮੂਲੀਅਤ ਘੱਟ ਗਈ ਪਰ ਹੌਲੀ-ਹੌਲੀ ਉਹ ਮੁੜ ਸਰਗਰਮ ਹੋ ਰਹੇ ਹਨ। ਹਨੀ ਸਿੰਘ ਨੇ ਵੀ ਆਪਣੇ ਅਸਲੀ ਨਾਂ ਬਾਰੇ ਕਈ ਵਾਰ ਇੰਟਰਵਿਊਜ਼ ’ਚ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਅਸਲੀ ਨਾਂ ‘ਹਿਰਦੇਸ਼ ਸਿੰਘ’ ਹੈ।
5. ਸਿੱਧੂ ਮੂਸੇ ਵਾਲਾ
ਵਿਵਾਦਾਂ ’ਚ ਰਹਿਣ ਵਾਲਾ ਸਿੱਧੂ ਮੂਸੇ ਵਾਲਾ ਦੇ ਫੈਨਜ਼ ਵੀ ਵੱਡੀ ਗਿਣਤੀ ’ਚ ਹਨ। ਸਿੱਧੂ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਦੀ ਚਰਚਾ ’ਚ ਰਹਿੰਦਾ ਹੈ। ਸਿੱਧੂ ਦਾ ਅਸਲੀ ਨਾਂ ‘ਸ਼ੁਭਦੀਪ ਸਿੰਘ ਸਿੱਧੂ’ ਹੈ।
6. ਨੀਰੂ ਬਾਜਵਾ
ਪਾਲੀਵੁੱਡ ਕੁਈਨ ਨੀਰੂ ਬਾਜਵਾ ਨਾਂ ਸਿਰਫ ਦਰਸ਼ਕਾਂ, ਸਗੋਂ ਨਵੀਆਂ ਅਦਾਕਾਰਾਂ ਲਈ ਵੀ ਇਕ ਮਿਸਾਲ ਹੈ। ਉਸ ਨੇ ਆਪਣੇ ਕਰੀਅਰ ’ਚ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ਦਿੱਤੀਆਂ ਹਨ। ਨੀਰੂ ਬਾਜਵਾ ਦਾ ਅਸਲੀ ਨਾਂ ਵੀ ਬਹੁਤ ਘੱਟ ਲੋਕ ਜਾਣਦੇ ਹਨ। ਦੱਸ ਦੇਈਏ ਕਿ ਨੀਰੂ ਦਾ ਅਸਲੀ ਨਾਂ ‘ਅਰਸ਼ਵੀਰ’ ਹੈ।
7. ਬੀ ਪਰਾਕ
ਆਪਣੇ ਸੈਡ ਸੌਂਗਸ ਨਾਲ ਹਰ ਇਕ ਦੀਆਂ ਅੱਖਾਂ ’ਚ ਹੰਝੂ ਲਿਆਉਣ ਵਾਲੇ ਬੀ ਪਰਾਕ ਨੇ ਕਦੇ ਵੀ ਆਪਣੇ ਅਸਲ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਦੱਸ ਦੇਈਏ ਕਿ ਬੀ ਪਰਾਕ ਦਾ ਅਸਲ ਨਾਂ ‘ਪ੍ਰਤੀਕ ਬੱਚਨ’ ਹੈ।
8. ਏ. ਪੀ. ਢਿੱਲੋਂ
‘ਬ੍ਰਾਊਨ ਮੁੰਡੇ’ ਫੇਮ ਏ. ਪੀ. ਢਿੱਲੋਂ ਨੇ ਬਹੁਤ ਘੱਟ ਸਮੇਂ ’ਚ ਵੱਡਾ ਨਾਂ ਬਣਾ ਲਿਆ ਹੈ। ਏ. ਪੀ. ਢਿੱਲੋਂ ਨੂੰ ਅੱਜ ਵੱਡੇ-ਵੱਡੇ ਕੰਸਰਟਸ ਲਈ ਬੁਲਾਇਆ ਜਾਂਦਾ ਹੈ। ਏ. ਪੀ. ਢਿੱਲੋਂ ਦਾ ਅਸਲ ਨਾਂ ‘ਅੰਮ੍ਰਿਤਪਾਲ ਸਿੰਘ ਢਿੱਲੋਂ’ ਹੈ। ਉਸ ਦੇ ਗੀਤਾਂ ਨੂੰ ਸਿਰਫ ਪੰਜਾਬ ਹੀ ਨਹੀਂ, ਸਗੋਂ ਬਾਲੀਵੁੱਡ ਵਲੋਂ ਵੀ ਸਰਾਹਿਆ ਜਾਂਦਾ ਹੈ।
9. ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨਾ ਸਿਰਫ ਸੰਗੀਤ ਜਗਤ, ਸਗੋਂ ਫ਼ਿਲਮ ਜਗਤ ਦਾ ਸਭ ਤੋਂ ਮਸ਼ਹੂਰ ਸਿਤਾਰਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਗਿੱਪੀ ਗਰੇਵਾਲ ਦਾ ਅਸਲ ਨਾਂ ‘ਰੁਪਿੰਦਰ ਸਿੰਘ’ ਹੈ।
10. ਜੈਜ਼ੀ ਬੀ
ਜੈਜ਼ੀ ਬੀ ਨੇ ਆਪਣੇ ਕਰੀਅਰ ’ਚ ਹਰ ਤਰ੍ਹਾਂ ਦੇ ਗੀਤ ਗਾਏ ਹਨ। ‘ਰੋਮੀਓ’ ਤੇ ‘ਰੈਂਬੋ’ ਦੋ ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਅੱਜ ਵੀ ਸੁਣ ਕੇ ਵੱਖਰਾ ਚਾਅ ਚੜ੍ਹ ਜਾਂਦਾ ਹੈ। ਦੱਸ ਦੇਈਏ ਕਿ ਜੈਜ਼ੀ ਬੀ ਦਾ ਅਸਲ ਨਾਂ ‘ਜਸਵਿੰਦਰ ਬੈਂਸ’ ਹੈ।
11. ਐਮੀ ਵਿਰਕ
ਐਮੀ ਵਿਰਕ ਅੱਜਕਲ ਆਪਣੇ ਗੀਤਾਂ ਨਾਲੋਂ ਵੱਧ ਫ਼ਿਲਮਾਂ ਕਰਕੇ ਜਾਣੇ ਜਾਂਦੇ ਹਨ। ਬੈਕ ਟੂ ਬੈਕ ਹਿੱਟ ਫ਼ਿਲਮਾਂ ਦੇਣ ਵਾਲੇ ਐਮੀ ਵਿਰਕ ਨੂੰ ਹੁਣ ਬਾਲੀਵੁੱਡ ਫ਼ਿਲਮਾਂ ’ਚ ਵੀ ਦੇਖਿਆ ਜਾਂਦਾ ਹੈ। ਐਮੀ ਦਾ ਅਸਲ ਨਾਂ ‘ਅਮਰਿੰਦਰਪਾਲ’ ਹੈ, ਜਿਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ।
12. ਸਾਰਾ ਗੁਰਪਾਲ
ਪੰਜਾਬੀ ਮਾਡਲ, ਅਦਾਕਾਰਾ ਤੇ ਗਾਇਕਾ ਸਾਰਾ ਗੁਰਪਾਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਸਾਰਾ ਨੇ ਖੁੱਲ੍ਹ ਕੇ ਕਦੇ ਆਪਣੇ ਅਸਲੀ ਨਾਂ ਬਾਰੇ ਗੱਲਬਾਤ ਨਹੀਂ ਕੀਤੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸਾਰਾ ਦਾ ਅਸਲੀ ਨਾਂ ‘ਰਚਨਾ ਦੇਵੀ’ ਹੈ।
13. ਬੀਨੂੰ ਢਿੱਲੋਂ
ਬੀਨੂੰ ਢਿੱਲੋਂ ਸ਼ਾਨਦਾਰ ਅਦਾਕਾਰ ਹੋਣ ਦੇ ਨਾਲ-ਨਾਲ ਚੰਗਾ ਕਾਮੇਡੀਅਨ ਵੀ ਹੈ। ਹਰ ਕਿਸੇ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਵਾਲੇ ਬੀਨੂੰ ਢਿੱਲੋਂ ਦਾ ਅਸਲੀ ਨਾਂ ‘ਬਰਿੰਦਰ ਸਿੰਘ ਢਿੱਲੋਂ’ ਹੈ।
14. ਸ਼ੈਰੀ ਮਾਨ
‘ਯਾਰ ਅਣਮੁੱਲੇ’ ਵਾਲੇ ਸ਼ੈਰੀ ਮਾਨ ਨੂੰ ਅੱਜ ਕੌਣ ਨਹੀਂ ਜਾਣਦਾ। ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਦੱਸ ਦੇਈਏ ਕਿ ਸ਼ੈਰੀ ਮਾਨ ਦਾ ਅਸਲ ਨਾਂ ‘ਸੁਰਿੰਦਰ ਸਿੰਘ ਮਾਨ’ ਹੈ।
15. ਗੁਰੂ ਰੰਧਾਵਾ
ਪੰਜਾਬ ਦੇ ਨਾਲ-ਨਾਲ ਬਾਲੀਵੁੱਡ ’ਚ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੀ ਵੱਡੀ ਫੈਨ ਫਾਲੋਇੰਗ ਹੈ। ਗੁਰੂ ਰੰਧਾਵਾ ਦਾ ਅਸਲ ਨਾਂ ‘ਗੁਰਸ਼ਰਨਜੋਤ ਸਿੰਘ ਰੰਧਾਵਾ’ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
16. ਨਿੰਜਾ
ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਕਦੇ ਵੀ ਆਪਣੇ ਅਸਲੀ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਨਿੰਜਾ ਦਾ ਅਸਲੀ ਨਾਂ ‘ਅਮਿਤ ਭੱਲਾ’ ਹੈ। ਯੋ ਯੋ ਹਨੀ ਸਿੰਘ ਨੇ ਉਸ ਨੂੰ ਨਿੰਜਾ ਨਾਂ ਦਿੱਤਾ ਸੀ।
17. ਕਾਕਾ
ਪੰਜਾਬੀ ਗਾਇਕ ਤੇ ਗੀਤਕਾਰ ਕਾਕਾ ਦਾ ਅਸਲੀ ਨਾਂ ਵੀ ਬਹੁਤ ਘੱਟ ਲੋਕ ਜਾਣਦੇ ਹਨ। ਦੱਸ ਦੇਈਏ ਕਿ ਕਾਕਾ ਦਾ ਪੂਰਾ ਨਾਂ ‘ਰਵਿੰਦਰ ਸਿੰਘ’ ਹੈ।
18. ਖ਼ਾਨ ਭੈਣੀ
ਗੀਤਕਾਰ ਤੇ ਗਾਇਕ ਖ਼ਾਨ ਭੈਣੀ ਆਪਣੀ ਵੱਖਰੀ ਗਾਇਕੀ ਕਾਰਨ ਮਸ਼ਹੂਰ ਹੈ। ਖ਼ਾਨ ਭੈਣੀ ਦਾ ਅਸਲੀ ਨਾਂ ‘ਬਿਸ਼ਵਾਸ ਖ਼ਾਨ ਭੈਣੀ’ ਹੈ।
19. ਮੰਨਤ ਨੂਰ
ਭਾਰਤ ਦਾ ਸਭ ਤੋਂ ਪਹਿਲਾਂ ਗੀਤ, ਜਿਸ ਨੇ 1 ਬਿਲੀਅਨ ਵਿਊਜ਼ ਪਾਰ ਕੀਤੇ, ਉਹ ਸੀ ‘ਲੌਂਗ ਲਾਚੀ’। ਇਸ ਗੀਤ ਨੂੰ ਮੰਨਤ ਨੂਰ ਨੇ ਗਾਇਆ ਸੀ। ਮੰਨਤ ਨੂਰ ਦਾ ਅਸਲੀ ਨਾਂ ‘ਕੋਮਲ ਕੇ. ਚਾਂਦ’ ਹੈ।
20. ਕੌਰ ਬੀ
ਕੌਰ ਬੀ ਦਾ ਅਸਲੀ ਨਾਂ ‘ਬਲਜਿੰਦਰ ਕੌਰ’ ਹੈ। ਉਹ ਕਈ ਵਾਰ ਇਸ ਬਾਰੇ ਗੱਲ ਕਰ ਚੁੱਕੀ ਹੈ।
21. ਜੈਨੀ ਜੌਹਲ
ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਕਰੀਅਰ ’ਚ ਸ਼ਾਨਦਾਰ ਗੀਤ ਦਿੱਤੇ ਹਨ। ਜੈਨੀ ਜੌਹਲ ਦਾ ਅਸਲ ਨਾਂ ‘ਬਹਾਰ ਕੌਰ’ ਹੈ।
22. ਮਿਸ ਪੂਜਾ
ਡਿਊਟ ਗੀਤਾਂ ਦੀ ਮਲਿੱਕਾ ਮਿਸ ਪੂਜਾ ਅੱਜ ਭਾਵੇਂ ਗਿਣੇ-ਚੁਣੇ ਗੀਤ ਕਰਦੀ ਹੈ ਪਰ ਇਕ ਸਮਾਂ ਸੀ, ਜਦੋਂ ਹਰ ਦੂਜਾ ਗੀਤ ਮਿਸ ਪੂਜਾ ਦਾ ਆਉਂਦਾ ਸੀ। ਦੱਸ ਦੇਈਏ ਕਿ ਮਿਸ ਪੂਜਾ ਦਾ ਅਸਲ ਨਾਂ ‘ਗੁਰਿੰਦਰ ਕੌਰ ਕੈਂਥ’ ਹੈ।
23. ਆਰ. ਨੇਤ
ਪੰਜਾਬੀ ਗਾਇਕ ਤੇ ਗੀਤਕਾਰ ਆਰ. ਨੇਤ ਦੇ ਗੀਤ ਹਮੇਸ਼ਾ ਲੀਕ ਤੋਂ ਹੱਟ ਕੇ ਹੁੰਦੇ ਹਨ। ਦੱਸ ਦੇਈਏ ਕਿ ਆਰ. ਨੇਤ ਦਾ ਅਸਲੀ ਨਾਂ ‘ਨੇਤ ਰਾਮ’ ਹੈ।
24. ਸਿੰਗਾ
ਪੰਜਾਬੀ ਗੀਤਕਾਰ, ਗਾਇਕ ਤੇ ਹੁਣ ਅਦਾਕਾਰ ਬਣੇ ਸਿੰਘਾ ਦਾ ਅਸਲੀ ਨਾਂ ‘ਮਨਪ੍ਰੀਤ ਸਿੰਘ’ ਹੈ। ਇਸ ਬਾਰੇ ਉਨ੍ਹਾਂ ਵਲੋਂ ਇੰਟਰਵਿਊਜ਼ ’ਚ ਖ਼ੁਲਾਸਾ ਕੀਤਾ ਗਿਆ ਸੀ।
25. ਬੱਬਲ ਰਾਏ
ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਦਾ ਅਸਲੀ ਨਾਂ ‘ਸਿਮਰਨਜੀਤ ਸਿੰਘ ਰਾਏ’ ਹੈ। ਬੱਬਲ ਰਾਏ ਇਨ੍ਹੀਂ ਦਿਨੀਂ ‘ਮਾਂ’ ਫ਼ਿਲਮ ਨੂੰ ਲੈ ਕੇ ਚਰਚਾ ’ਚ ਹਨ।
26. ਰੌਸ਼ਨ ਪ੍ਰਿੰਸ
ਸਿੰਗਿੰਗ ਰਿਐਲਿਟੀ ਸ਼ੋਅ, ਗੀਤਕਾਰੀ ਤੇ ਅਦਾਕਾਰੀ ਨਾਲ ਰੌਸ਼ਨ ਪ੍ਰਿੰਸ ਨੇ ਵੱਖਰੀ ਪਛਾਣ ਹਾਸਲ ਕੀਤੀ ਹੈ। ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਦਾ ਅਸਲੀ ਨਾਂ ‘ਰਾਜੀਵ ਕਪਲੀਸ਼’ ਹੈ।
27. ਮੀਕਾ ਸਿੰਘ
ਮੀਕਾ ਸਿੰਘ ਨੂੰ ਕੌਣ ਨਹੀਂ ਜਾਣਦਾ। ਮੀਕਾ ਸਿੰਘ ਬਾਲੀਵੁੱਡ ’ਚ ਬੇਹੱਦ ਸਰਗਰਮ ਹਨ। ਉਨ੍ਹਾਂ ਦਾ ਕਿਸੇ ਨਾ ਕਿਸੇ ਫ਼ਿਲਮ ’ਚ ਗੀਤ ਸੁਣਨ ਨੂੰ ਮਿਲ ਹੀ ਜਾਂਦਾ ਹੈ। ਇਨ੍ਹੀਂ ਦਿਨੀਂ ਉਹ ਆਪਣੇ ਸਵੰਬਰ ਨੂੰ ਲੈ ਕੇ ਚਰਚਾ ’ਚ ਹਨ। ਦੱਸ ਦੇਈਏ ਕਿ ਮੀਕਾ ਸਿੰਘ ਦਾ ਅਸਲੀ ਨਾਂ ‘ਅਮਰੀਕ ਸਿੰਘ’ ਹੈ।
28. ਕੋਰਾਲਾ ਮਾਨ
ਗੀਤਕਾਰ ਤੇ ਗਾਇਕ ਕੋਰਾਲਾ ਮਾਨ ਦਾ ਅਸਲੀ ਨਾਂ ‘ਲਵਪ੍ਰੀਤ ਸਿੰਘ’ ਹੈ। ਕੋਰਾਲਾ ਮਾਨ ਨੇ ਵੀ ਘੱਟ ਸਮੇਂ ’ਚ ਵਧੀਆ ਨਾਂ ਬਣਾ ਲਿਆ ਹੈ।
29. ਨਵਾਬ
ਗਾਇਕ ਨਵਾਬ ਦਾ ਅਸਲੀ ਨਾਂ ‘ਮਨਦੀਪ ਸਿੰਘ ਨੱਢਾ’ ਹੈ। ਨਵਾਬ ਦਾ ਗੀਤ ‘ਐਕਸਪਰਟ ਜੱਟ’ ਬੇਹੱਦ ਮਸ਼ਹੂਰ ਹੋਇਆ ਸੀ।
30. ਇੱਕਾ
ਰੈਪਰ ਇੱਕਾ ਆਪਣੇ ਰੈਪਸ ਕਾਰਨ ਬੇਹੱਦ ਸੁਰਖ਼ੀਆਂ ’ਚ ਰਹਿੰਦਾ ਹੈ। ਇੱਕਾ ਦਾ ਅਸਲੀ ਨਾਂ ‘ਅੰਕਿਤ ਸਿੰਘ ਪਟਿਆਲ’ ਹੈ।
31. ਜੋਰਡਨ ਸੰਧੂ
ਵਿਆਹ ਦੇ ਬੰਧਨ ’ਚ ਬੱਝੇ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਦਾ ਅਸਲੀ ਨਾਂ ‘ਜਸਮਿੰਦਰ ਸਿੰਘ ਸੰਧੂ’ ਹੈ।
32. ਨਿਸ਼ਾਵਨ ਭੁੱਲਰ
ਪੰਜਾਬੀ ਗਾਇਕ ਤੇ ਅਦਾਕਾਰ ਨਿਸ਼ਾਵਨ ਭੁੱਲਰ ਦਾ ਅਸਲ ਨਾਂ ‘ਬਲਰਾਜ ਸਿੰਘ ਭੁੱਲਰ’ ਹੈ।
33. ਦਿ ਕਿੱਡ
ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਮਿਊਜ਼ਿਕ ਦੇਣ ਤੋਂ ਬਾਅਦ ਚਰਚਾ ’ਚ ਆਏ ਮਿਊਜ਼ਿਕ ਡਾਇਰੈਕਟਰ ਦਿ ਕਿੱਡ ਦਾ ਅਸਲ ਨਾਂ ‘ਗਗਨਦੀਪ ਸਿੰਘ’ ਹੈ।
34. ਜੀ ਖ਼ਾਨ
ਪੰਜਾਬੀ ਗਾਇਕ ਜੀ ਖ਼ਾਨ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਜੀ ਖ਼ਾਨ ਦਾ ਅਸਲੀ ਨਾਂ ‘ਗੁਲਸ਼ਨ ਖ਼ਾਨ’ ਹੈ।
35. ਗੈਰੀ ਸੰਧੂ
ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਗੈਰੀ ਸੰਧੂ ਦਾ ਅਸਲੀ ਨਾਂ ‘ਗੁਰਮੁਖ ਸਿੰਘ’ ਹੈ।
36. ਸੋਨਮ ਬਾਜਵਾ
ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਸੋਨਮ ਦੀਆਂ ਬੈਕ ਟੂ ਬੈਕ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਸੋਨਮ ਦਾ ਅਸਲੀ ਨਾਂ ‘ਸੋਨਮਪ੍ਰੀਤ ਬਾਜਵਾ’ ਹੈ।
37. ਨਿਮਰਤ ਖਹਿਰਾ
ਖ਼ੂਬਸੂਰਤ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਨੂੰ ਲੈ ਕੇ ਚਰਚਾ ’ਚ ਹਨ। ਨਿਮਰਤ ਦੇ ਅਸਲੀ ਨਾਂ ਦੀ ਗੱਲ ਕਰੀਏ ਤਾਂ ‘ਨਿਮਰਤਪਾਲ ਕੌਰ’ ਉਸ ਦਾ ਅਸਲ ਨਾਂ ਹੈ।
38. ਡਾ. ਜ਼ਿਊਸ
ਮਿਊਜ਼ਿਕ ਡਾਇਰੈਕਟਰ ਡਾ. ਜ਼ਿਊਸ ਦਾ ਅਸਲੀ ਨਾਂ ‘ਬਲਜੀਤ ਸਿੰਘ ਪਦਮ’ ਹੈ। ਡਾ. ਜ਼ਿਊਸ ਨੇ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।
39. ਮਿਸਤਾ ਬਾਜ਼
ਮਿਊਜ਼ਿਕ ਡਾਇਰੈਕਟਰ ਮਿਸਤਾ ਬਾਜ਼ ਨੇ ਸ਼ੈਰੀ ਮਾਨ ਦੇ ਕਈ ਹਿੱਟ ਗੀਤਾਂ ਨੂੰ ਸੰਗੀਤ ਦਿੱਤਾ ਹੈ। ਮਿਸਤਾ ਬਾਜ਼ ਦਾ ਅਸਲੀ ਨਾਂ ‘ਯਾਦਵਿੰਦਰ ਸਿੰਘ ਬਾਜਵਾ’ ਹੈ।