in

ਸ਼ਹਿਨਾਜ਼ ਗਿੱਲ ਨੇ ਮਾਰੀ ਬਾਜ਼ੀ, ਸਲਮਾਨ ਖ਼ਾਨ ਨਾਲ ਕਰੇਗੀ ਬਾਲੀਵੁੱਡ ਫ਼ਿਲਮ ‘ਚ ਡੈਬਿਊ

ਚੰਡੀਗੜ੍ਹ : ਸ਼ਹਿਨਾਜ਼ ਗਿੱਲ ਨੇ ਭਾਵੇਂ ਬਾਲੀਵੁੱਡ ਵਿਚ ਡੈਬਿਊ ਨਹੀਂ ਕੀਤਾ ਪਰ ਉਸ ਦੀ ਪ੍ਰਸਿੱਧੀ ਕਿਸੇ ਵੱਡੀ ਅਦਾਕਾਰਾ ਤੋਂ ਘੱਟ ਨਹੀਂ ਹੈ। ਸ਼ਹਿਨਾਜ਼ ਗਿੱਲ ਬਾਰੇ ਕੁਝ ਅਜਿਹਾ ਹੈ, ਜੋ ਹਰ ਕੋਈ ਉਸ ਵੱਲ ਖਿੱਚਿਆ ਜਾਂਦਾ ਹੈ। ਹੁਣ ਖ਼ਬਰ ਹੈ ਕਿ ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਡੈਬਿਊ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਜਲਦ ਹੀ ਉਹ ਸਲਮਾਨ ਖ਼ਾਨ ਨਾਲ ਫ਼ਿਲਮ ਵਿਚ ਨਜ਼ਰ ਆਉਣ ਵਾਲੀ ਹੈ।

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਦੀ ਐਂਟਰੀ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਵਿਚ ਹੋਣ ਵਾਲੀ ਹੈ। ਹਾਲ ਹੀ ਵਿਚ ਇਸ ਫ਼ਿਲਮ ਵਿਚ ਆਯੂਸ਼ ਸ਼ਰਮਾ ਦੀ ਐਂਟਰੀ ਹੋਈ ਹੈ। ਇਸ ਦੇ ਨਾਲ ਹੀ ਪੂਜਾ ਹੇਗੜੇ ਫ਼ਿਲਮ ਦੀ ਮੁੱਖ ਅਦਾਕਾਰਾ ਹੈ। ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਨਾਲ ਨਹੀਂ ਹੋਵੇਗੀ, ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਹਿਨਾਜ਼ ਨੂੰ ਆਯੂਸ਼ ਸ਼ਰਮਾ ਦੇ ਨਾਲ ਕਾਸਟ ਕੀਤਾ ਜਾ ਸਕਦਾ ਹੈ। ਸਲਮਾਨ ਖ਼ਾਨ, ਪੂਜਾ ਹੇਗੜੇ ਤੇ ਆਯੂਸ਼ ਸ਼ਰਮਾ ਪਹਿਲਾਂ ਹੀ ਇਸ ਫ਼ਿਲਮ ਦਾ ਹਿੱਸਾ ਹਨ ਤੇ ਜੇਕਰ ਸ਼ਹਿਨਾਜ਼ ਗਿੱਲ ਫ਼ਿਲਮ ਵਿਚ ਸ਼ਾਮਲ ਹੁੰਦੀ ਹੈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਹਿਨਾਜ਼ ਫ਼ਿਲਮ ਵਿਚ ਕੀ ਭੂਮਿਕਾ ਨਿਭਾਉਂਦੀ ਹੈ।

ਇਹ ਖ਼ਬਰ ਮੀਡੀਆ ਵਿਚ ਕਾਫੀ ਛਾਈ ਹੋਈ ਹੈ ਪਰ ਫਿਲਹਾਲ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਉਸ ਸਮੇਂ ਸੁਰਖ਼ੀਆਂ ਵਿਚ ਰਹੀ, ਜਦੋਂ ਉਹ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਵਿਚ ਨਜ਼ਰ ਆਈ, ਜਿਥੇ ਸ਼ਾਹਰੁਖ਼ ਖ਼ਾਨ ਨੂੰ ਮਿਲਣ ਦੀਆਂ ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋਈਆਂ। ਇਸ ਦੇ ਨਾਲ ਹੀ ਸਲਮਾਨ ਖ਼ਾਨ ਵੀ ਇਸ ਪਾਰਟੀ ਵਿਚ ਪਹੁੰਚੇ ਸਨ ਤਾਂ ਸ਼ਹਿਨਾਜ਼ ਨੇ ਵੀ ਸਲਮਾਨ ਨਾਲ ਮੁਲਾਕਾਤ ਕੀਤੀ।

ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਵਿਚ ਕਈ ਸਾਲਾਂ ਤੋਂ ਹੈ ਪਰ ਉਸ ਨੂੰ ਅਸਲੀ ਪਛਾਣ ‘ਬਿੱਗ ਬੌਸ 13’ ਤੋਂ ਮਿਲੀ, ਜਿਸ ਵਿਚ ਉਹ ਮੁਕਾਬਲੇਬਾਜ਼ ਦੇ ਰੂਪ ਵਿਚ ਨਜ਼ਰ ਆਈ। ਇਥੇ ਹੀ ਉਸ ਦੀ ਮੁਲਾਕਾਤ ਸਿਧਾਰਥ ਸ਼ੁਕਲਾ ਨਾਲ ਹੋਈ, ਜਿਸ ਨਾਲ ਸ਼ਹਿਨਾਜ਼ ਦਾ ਨਾਂ ਇਸ ਤਰ੍ਹਾਂ ਜੁੜਿਆ ਕਿ ਉਹ ‘ਸਿਡਨਾਜ਼’ ਬਣ ਗਏ।

Leave a Reply

Your email address will not be published. Required fields are marked *

ਕੀ ਤੁਸੀਂ ਜਾਣਦੇ ਹੋ ਇਨ੍ਹਾਂ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ?

ਤਨਵੀ ਨਾਗੀ ਤੇ ਮਹਿਤਾਬ ਵਿਰਕ ਦੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਬਣੀ ਸਿਨੇਮਾਘਰਾਂ ਦਾ ਸ਼ਿੰਗਾਰ